ਪਾਕਿ ਗਾਇਕ ਰਾਹਤ ਫ਼ਤੇਹ ਅਲੀ ਖਾਨ ਨੂੰ ਈਡੀ ਨੇ ਭੇਜਿਆ ਨੋਟਿਸ
ਪਾਕਿਸਤਾਨੀ ਗਾਇਕ ਰਾਹਤ ਫ਼ਤੇਹ ਅਲੀ ਖਾਨ ਨੂੰ ਈਡੀ ਨੇ ਫ਼ੇਮਾ ਉਲੰਘਣਾ ਮਾਮਲੇ ਵਿਚ ਨੋਟਿਸ ਭੇਜਿਆ ਹੈ। ਦੱਸ ਦਈਏ ਕਿ ਸਾਲ 2011 ਦੇ ਵਿਦੇਸ਼ੀ ਮੁਦਰਾ ਜ਼ਬਤ ਹੋਣ..
ਮੁੰਬਈ : ਪਾਕਿਸਤਾਨੀ ਗਾਇਕ ਰਾਹਤ ਫ਼ਤੇਹ ਅਲੀ ਖਾਨ ਨੂੰ ਈਡੀ ਨੇ ਫ਼ੇਮਾ ਉਲੰਘਣਾ ਮਾਮਲੇ ਵਿਚ ਨੋਟਿਸ ਭੇਜਿਆ ਹੈ। ਦੱਸ ਦਈਏ ਕਿ ਸਾਲ 2011 ਦੇ ਵਿਦੇਸ਼ੀ ਮੁਦਰਾ ਜ਼ਬਤ ਹੋਣ ਦੇ ਸਬੰਧ ਵਿਚ ਪਾਕਿਸਤਾਨੀ ਗਾਇਕ ਰਾਹਤ ਫ਼ਤੇਹ ਅਲੀ ਖਾਨ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ਼ ਵਿਦੇਸ਼ੀ ਮੁਦਰਾ ਗਿਰਵੀ ਉਲੰਘਣਾ ਦੇ ਤਹਿਤ ਮਾਰਚ 2014 ਵਿਚ ਕੇਸ ਵੀ ਦਰਜ ਕੀਤਾ ਗਿਆ ਸੀ। ਮੀਡੀਆ ਰਿਪੋਰਟ ਦੇ ਮੁਤਾਬਕ, ਰਾਹਤ ਫ਼ਤੇਹ 'ਤੇ ਭਾਰਤ ਵਿਚ ਵਿਦੇਸ਼ੀ ਮੁਦਰਾ ਦੀ ਸਮਗਲਿੰਗ ਦਾ ਇਲਜ਼ਾਮ ਲਗਿਆ ਹੈ ਅਤੇ ਈਡੀ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਜਵਾਬ ਮੰਗਿਆ ਹੈ।
ਇਸ ਤੋਂ ਪਹਿਲਾਂ ਸਾਲ 2011 'ਚ ਜਦੋਂ ਰਿਵੈਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਖਾਨ ਅਤੇ ਉਨ੍ਹਾਂ ਦੇ ਮੈਨੇਜਰ ਮਰੂਫ ਅਲੀ ਖਾਨ ਨੂੰ ਇੱਥੇ ਆਈਜੀਆਈ ਹਵਾਈ ਅੱਡੇ 'ਤੇ ਫੜ੍ਹਿਆ ਸੀ ਅਤੇ ਉਨ੍ਹਾਂ ਕੋਲੋਂ ਅਣਐਲਾਨੀ 1.24 ਲੱਖ ਡਾਲਰ ਅਤੇ ਕੁੱਝ ਹੋਰ ਸਮਾਨ ਕਥਿਤ ਤੌਰ 'ਤੇ ਜ਼ਬਤ ਕੀਤਾ ਗਿਆ ਸੀ। ਖਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ ਸੀ ਅਤੇ ਉਹ ਪੈਸੇ ਲਿਜਾ ਰਹੇ ਸਨ ਕਿਉਂਕਿ ਉਹ ਇਕ ਸਮੂਹ ਵਿਚ ਯਾਤਰਾ ਕਰ ਰਹੇ ਸਨ ਅਤੇ ਇਸ ਕਾਨੂੰਨ ਬਾਰੇ ਅਣਜਾਣ ਸਨ।
ਗਾਇਕ ਦੇ ਵਕੀਲਾਂ ਨੇ 2011 ਵਿਚ ਸ਼ੋਅ ਬਾਰੇ ਵਿਚ ਈਡੀ ਨੂੰ ਵੇਰਵਾ ਪੇਸ਼ ਕੀਤਾ ਸੀ ਤਾਂਕਿ ਇਹ ਸਾਬਤ ਹੋ ਸਕੇ ਕਿ ਉਨ੍ਹਾਂ ਨੇ 2011 ਵਿਚ ਦਸੀ ਗਈ ਰਕਮ ਜਮ੍ਹਾਂ ਕੀਤੀ ਸੀ। ਧਿਆਨ ਯੋਗ ਹੈ ਕਿ ਰਾਹਤ ਫ਼ਤੇਹ ਅਲੀ ਖਾਨ ਨੇ ਬਾਲੀਵੁਡ ਵਿਚ ਸਾਲ 2003 ਤੋਂ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਫ਼ਿਲਮ ਪਾਪ ਵਿਚ 'ਲਗੀ ਤੁਮਸੇ ਮਨ ਕੀ ਲਗਨ' ਗੀਤ ਗਾਇਆ ਅਤੇ ਫ਼ਿਲਮ ਇਸ਼ਕਿਆ ਦੇ ਗੀਤ 'ਦਿਲ ਤੋ ਬੱਚਾ ਹੈ ਜੀ' ਲਈ ਰਾਹਤ ਨੂੰ ਫ਼ਿਲਮ ਫੇਅਰ ਐਵਾਰਡ ਮਿਲ ਚੁੱਕਿਆ ਹੈ।