ਕੰਗਾਰੂ ਅਦਾਲਤਾਂ ਤੋਂ ਵੀ ਅੱਗੇ ਨਿਕਲੀ ਸਰਕਾਰ, ਈਡੀ ਤੇ ਮੀਡੀਆ : ਚਿਦੰਬਰਮ
ਨਵੀਂ ਦਿੱਲੀ, 30 ਦਸੰਬਰ : ਕਾਂਗਰਸ; ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀਵੀਆਈਪੀ ਹੈਲੀਕਾਪਟਰ ਮਾਮਲੇ....
ਨਵੀਂ ਦਿੱਲੀ, (ਸ ਸ ਸ) : ਕਾਂਗਰਸ; ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀਵੀਆਈਪੀ ਹੈਲੀਕਾਪਟਰ ਮਾਮਲੇ ਵਿਚ ਮੋਦੀ ਸਰਕਾਰ, ਈਡੀ ਅਤੇ ਮੀਡੀਆ 'ਤੇ ਬਿਨਾਂ ਕਿਸੇ ਸਬੂਤ ਮਾਮਲੇ ਦੀ ਪੜਤਾਲ ਕਰਨ ਅਤੇ ਫ਼ੈਸਲਾ ਸੁਣਾਉਣ ਦੀ 'ਨਵੀਂ ਬਿਹਤਰ ਪ੍ਰਣਾਲੀ' 'ਤੇ ਚੋਟ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰੇ 'ਕੰਗਾਰੂ ਅਦਾਲਤਾਂ ਤੋਂ ਵੀ ਅੱਗੇ' ਨਿਕਲ ਗਏ ਹਨ। ਕੰਗਾਰੂ ਅਦਾਲਤ ਕੁੱਝ ਲੋਕਾਂ ਦੁਆਰਾ ਲਾਈ ਜਾਣ ਵਾਲੀ ਅਦਾਲਤ ਹੁੰਦੀ ਹੈ ਜੋ ਬਿਨਾਂ ਕਿਸੇ ਸਬੂਤ ਕਿਸੇ ਨੂੰ ਅਪਰਾਧੀ ਜਾਂ ਦੋਸ਼ੀ ਠਹਿਰਾਉਣ ਦਾ ਕੰਮ ਕਰਦੀ ਹੈ।
ਸਾਬਕਾ ਵਿੱਤ ਮੰਤਰੀ ਨੇ ਟਵਿਟਰ 'ਤੇ ਸਰਕਾਰ ਉਤੇ ਹਮਲਾ ਬੋਲਿਆ। ਉਨ੍ਹਾਂ ਕਿਹਾ, 'ਜੇ ਸਰਕਾਰ, ਈਡੀ ਅਤੇ ਮੀਡੀਆ ਦਾ ਵੱਸ ਚੱਲੇ ਤਾਂ ਇਸ ਦੇਸ਼ ਵਿਚ ਮਾਮਲਿਆਂ ਦੀ ਸੁਣਵਾਈ ਟੀਵੀ ਚੈਨਲਾਂ 'ਤੇ ਹੀ ਹੋਣ ਲੱਗੇਗੀ।'
ਉਨ੍ਹਾਂ ਕਿਹਾ, 'ਕੰਗਾਰੂ ਅਦਾਲਤਾਂ ਵੀ ਕਮਰਿਆਂ ਵਿਚ ਸੁਣਵਾਈ ਕਰਦੀਆਂ ਹਨ ਪਰ ਸਾਡੀ ਨਵੀਂ ਬਿਹਤਰ ਪ੍ਰਣਾਲੀ ਨੇ ਇਸ ਵਿਵਸਥਾ ਨੂੰ ਵੀ ਪਿੱਛੇ ਛੱਡ ਦਿਤਾ ਹੈ ਅਤੇ ਟੀਵੀ ਚੈਨਲਾਂ 'ਤੇ ਫ਼ੈਸਲੇ ਹੋਣ ਲੱਗੇ ਹਨ।' ਕਾਂਗਰਸ ਨੇਤਾ ਦੀ ਇਹ ਟਿਪਣੀ ਦਿੱਲੀ ਦੀ ਅਦਾਲਤ ਵਿਚ ਈਡੀ ਦੇ ਦਾਅਵੇ ਦੇ ਇਕ ਦਿਨ ਮਗਰੋਂ ਆਈ ਹੈ।
ਈਡੀ ਨੇ ਅਦਾਲਤ ਨੂੰ ਦਸਿਆ ਕਿ ਅਗਸਤਾ ਵੈਸਟਲੈਂਡ ਹੈਲੀਕਾਪਟਰ ਮਾਮਲੇ ਵਿਚ ਕਥਿਤ ਵਿਚੋਲੇ ਮਿਸ਼ੇਲ ਨੇ ਮਿਸੇਜ ਗਾਂਧੀ' ਦਾ ਨਾਮ ਲਿਆ ਹੈ।