ਪਠਾਨ ਨੇ ਤੋੜੇ ਸਾਰੇ ਰਿਕਾਰਡ, ਦੁਨੀਆ ਭਰ ਵਿਚ 500 ਕਰੋੜ ਦੇ ਪਾਰ ਪਹੁੰਚੀ ਕਮਾਈ

ਏਜੰਸੀ

ਮਨੋਰੰਜਨ, ਬਾਲੀਵੁੱਡ

ਸ਼ਾਹਰੁਖ ਖਾਨ ਦੀ 'ਪਠਾਨ' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 

Pathan broke all the records, earned over 500 crores worldwide

ਮੁੰਬਈ - ਸ਼ਾਹਰੁਖ ਖਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਨੂੰ 'ਬਾਦਸ਼ਾਹ' ਦਾ ਖਿਤਾਬ ਉਦਾ ਹੀ ਨਹੀਂ ਮਿਲਿਆ। 'ਪਠਾਨ' ਨਾਲ ਚਾਰ ਸਾਲ ਬਾਅਦ ਸਿਨੇਮਾਘਰਾਂ 'ਚ ਵਾਪਸੀ ਕਰਨ ਵਾਲੀ ਸ਼ਾਹਰੁਖ ਖਾਨ ਦੀ ਫਿਲਮ ਦੇਖਣ ਲਈ ਦਰਸ਼ਕ ਹਰ ਰੋਜ਼ ਪਹੁੰਚ ਰਹੇ ਹਨ। ਇਨ੍ਹਾਂ ਦਰਸ਼ਕਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਅਜਿਹਾ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਹੋ ਰਿਹਾ ਹੈ। ਜੀ ਹਾਂ, ਸ਼ਾਹਰੁਖ ਖਾਨ ਦੀ 'ਪਠਾਨ' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 

ਸ਼ਾਹਰੁਖ ਖਾਨ ਤੋਂ ਇਲਾਵਾ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ, ਵਿਸ਼ਵ ਵਿਆਪੀ ਬਾਕਸ ਆਫਿਸ 'ਤੇ ਹਰ ਰੋਜ਼ ਬੁਲੇਟ ਦੀ ਰਫਤਾਰ ਨਾਲ ਕਮਾਈ ਕਰਦੇ ਹੋਏ ਨਵੇਂ ਰਿਕਾਰਡ ਬਣਾ ਰਹੀ ਹੈ। ਅਜਿਹੇ 'ਚ ਫਿਲਮ ਦੇ ਵਰਲਡ ਵਾਈਡ ਪੰਜਵੇਂ ਦਿਨ ਦੇ ਕਲੈਕਸ਼ਨ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ, ਜਿਸ ਦਾ ਪਤਾ ਲੱਗਦਿਆਂ ਹੀ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਰਹੀਆਂ ਹਨ। 

ਫ਼ਿਲਮ ਨੇ ਆਪਣੇ ਸ਼ੁਰੂਆਤੀ ਹਫ਼ਤੇ 'ਚ ਦੁਨੀਆ ਭਰ 'ਚ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਖਬਰਾਂ ਮੁਤਾਬਕ 'ਪਠਾਨ' ਨੇ ਪੰਜਵੇਂ ਦਿਨ 550 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੀ ਕਮਾਈ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੁਨੀਆ ਭਰ 'ਚ ਫੈਲੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਕਿੰਗ ਖਾਨ ਦਾ ਸਟਾਰਡਮ ਅਜੇ ਵੀ ਜ਼ਿੰਦਾ ਹੈ।

ਦੂਜੇ ਪਾਸੇ ਜੇਕਰ ਦੇਸ਼ ਦੀ ਗੱਲ ਕਰੀਏ ਤਾਂ ਭਾਰਤ 'ਚ ਵੀ 'ਪਠਾਨ' ਰਿਕਾਰਡ ਤੋੜ ਕਮਾਈ ਕਰ ਰਹੀ ਹ। 'ਪਠਾਨ' ਨੇ ਐਤਵਾਰ ਨੂੰ ਕਰੀਬ 62 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ 'ਚ ਸ਼ਾਹਰੁਖ ਤੋਂ ਲੈ ਕੇ ਦੀਪਿਕਾ ਅਤੇ ਜਾਨ ਦੇ ਐਕਸ਼ਨ ਅਵਤਾਰ ਨੂੰ ਦੇਖਣ ਲਈ ਪ੍ਰਸ਼ੰਸਕ ਲਗਾਤਾਰ ਸਿਨੇਮਾਘਰਾਂ 'ਚ ਪਹੁੰਚ ਰਹੇ ਹਨ। ਆਲਮ ਇਹ ਹੈ ਕਿ 'ਪਠਾਨ' ਦੀ ਸਕਰੀਨ ਸਿਨੇਮਾਘਰਾਂ 'ਚ ਹਰ ਕਿਸੇ ਦੇ ਸੋਸ਼ਲ ਮੀਡੀਆ ਸਟੇਟਸ 'ਤੇ ਨਜ਼ਰ ਆ ਰਹੀ ਹੈ। ਸ਼ਾਹਰੁਖ ਦੇ ਕ੍ਰੇਜ਼ 'ਚ ਲੋਕ ਹਰ ਹੱਦ ਪਾਰ ਕਰਨ ਲਈ ਤਿਆਰ ਹਨ।

ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਪਹਿਲੀ ਵਾਰ ਪਠਾਨ ਵਿਚ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਸਿਧਾਰਥ ਆਨੰਦ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਯਸ਼ਰਾਜ ਫਿਲਮਜ਼ ਦੁਆਰਾ ਨਿਰਮਿਤ ਹੈ। 'ਪਠਾਨ' ਯਸ਼ਰਾਜ ਫਿਲਮਜ਼ ਦੀ 'ਸਪਾਈ ਯੂਨੀਵਰਸ' ਦੀ ਚੌਥੀ ਫਿਲਮ ਹੈ। 'ਪਠਾਨ' ਦੁਨੀਆ ਭਰ 'ਚ 25 ਜਨਵਰੀ ਨੂੰ ਹਿੰਦੀ ਅਤੇ ਹੋਰ ਭਾਸ਼ਾਵਾਂ 'ਚ ਰਿਲੀਜ਼ ਹੋਈ ਸੀ। ਫਿਲਮ 'ਚ ਸ਼ਾਹਰੁਖ ਖਾਨ ਪਠਾਨ ਨਾਂ ਦੇ ਰਾਅ ਦੇ ਫੀਲਡ ਏਜੰਟ ਦੇ ਰੂਪ 'ਚ ਨਜ਼ਰ ਆ ਰਹੇ ਹਨ।