'ਰਿਸ਼ੀ ਕਪੂਰ' ਦਾ ਪਰਿਵਾਰ ਸੈਲੀਬ੍ਰਿਟੀਆਂ ਨਾਲ ਭਰਿਆ ਪਿਆ ਹੈ, ਜਾਣੋਂ ਇਨ੍ਹਾਂ 'ਚ ਕੋਣ-ਕੋਣ ਹਨ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਰਿਸ਼ੀ ਕਪੂਰ ਅਤੇ ਰਿਤੂ ਸਿੰਘ (ਪਤਨੀ) ਦੇ ਇਹ ਹੀ ਦੋ ਬੱਚੇ ਹਨ। ਇਸ ਕਰਕੇ ਉਨ੍ਹਾਂ ਦਾ ਚਾਰ ਲੋਕਾਂ ਦਾ ਹੀ ਪਰਿਵਾਰ ਸੀ।

Photo

ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੂੰ ਗ੍ਰਹਿ ਮੰਤਰਾਲੇ ਦੁਆਰਾ ਦਿੱਲੀ ਤੋਂ ਮੁੰਬਈ ਜਾਣ ਦੀ ਇਜਾਜ਼ਤ ਮਿਲਣ ਨਾਲ ਉਸ ਦੇ ਪਰਿਵਾਰ ਬਾਰੇ ਉਤਸੁਕਤਾ ਲੋਕਾਂ ਵਿਚ ਵਧ ਗਈ ਹੈ। ਬਹੁਤ ਸਾਰੇ ਲੋਕ ਉਸਦੇ ਪਰਿਵਾਰ ਬਾਰੇ ਜਾਣਨਾ ਚਾਹੁੰਦੇ ਹਨ। ਦੱਸ ਦੱਈਏ ਕਿ ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਹਮੇਸ਼ਾਂ ਹੀ ਲਾਈਮ ਲਾਈਟ ਤੋਂ ਦੂਰ ਰਹੀ ਹੈ ਅਤੇ  ਰਿਸ਼ੀ ਦਾ ਬੇਟਾ ਰਣਬੀਰ ਕਪੂਰ ਨੇ ਵੀ ਕਦੇ ਆਪਣੀ ਭੈਣ ਬਾਰੇ ਜ਼ਿਆਦਾ ਗੱਲ ਨਹੀਂ ਕਰਦਾ।

ਰਿਸ਼ੀ ਕਪੂਰ ਅਤੇ ਰਿਤੂ ਸਿੰਘ (ਪਤਨੀ) ਦੇ ਇਹ ਹੀ ਦੋ ਬੱਚੇ ਹਨ। ਇਸ ਕਰਕੇ ਉਨ੍ਹਾਂ ਦਾ ਚਾਰ ਲੋਕਾਂ ਦਾ ਹੀ ਪਰਿਵਾਰ ਸੀ। ਰਣਬੀਰ ਸਿੰਘ ਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਪਰ ਉਸ ਉਨ੍ਹਾਂ ਦੀ ਬੇਟੀ ਰਿਧੀਮਾ ਦਾ ਵਿਆਹ ਭਰਤ ਸੈਣੀ ਨਾਲ ਹੋ ਚੁੱਕਾ ਹੈ। ਉਨ੍ਹਾਂ ਦੀ ਇਕ ਧੀ ਸਮਰਾ ਵੀ ਹੈ। ਮਤਲਬ ਕਿ ਜੇ ਅਸੀਂ ਰਿਸ਼ੀ ਕਪੂਰ ਤੋਂ ਅੱਗੇ ਪਰਿਵਾਰ ਨੂੰ ਵੇਖਦੇ ਹਾਂ, ਤਾਂ ਇਸ ਵਿਚ ਕੁੱਲ ਛੇ ਲੋਕ ਹੋਣਗੇ। ਪਰ ਜੇ ਰਿਸ਼ੀ ਅਤੇ ਉਹ ਉਸਦੇ ਮਗਰ ਚਲਦੇ ਹਨ, ਤਾਂ ਕਪੂਰ ਪਰਿਵਾਰ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਸ਼ਬਦਾਂ ਵਿੱਚ ਲਿਖਣਾ ਸੰਭਵ ਹੈ ਅਤੇ ਤੁਸੀਂ ਉਲਝਣ ਵਿੱਚ ਪੈ ਸਕਦੇ ਹੋ।

ਦੱਸ ਦੱਈਏ ਕਿ ਰਿਸ਼ੀ ਕਪੂਰ ਹੋਣੀ ਕੁਲ ਪੰਜ ਭੈਣ-ਭਰਾ ਸਨ। ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਰਣਧੀਰ ਕਪੂਰ ਸੀ, ਫਿਰ ਭੈਣ ਰਿੰਤੂ ਨੰਦਾ, ਫਿਰ ਰਿਸ਼ੀ, ਉਸ ਤੋਂ ਬਾਅਦ ਰੀਮਾ ਕਪੂਰ ਅਤੇ ਆਖੀਰ ਵਿਚ ਰਾਜੀਵ ਕਪੂਰ। ਉਧਰ ਰਣਧੀਰ ਕਪੂਰ ਦੀਆਂ ਦੋ ਬੇਟੀਆਂ ਕਰੀਨਾ ਕਪੂਰ ਅਤੇ ਕਰਿਸ਼ਮਾਂ ਕਪੂਰ। ਜਦਕਿ ਰਿਤੂ ਨੰਦਾ ਦੇ ਬੇਟੇ ਨਿਖਿਲ ਦਾ ਵਿਆਹ ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਨਾਲ ਹੋਇਆ ਹੈ। ਉਧਰ ਰੀਮਾ ਦੇ ਬੇਟੇ ਅਰਮਾਨ ਜੈਨ ਅਤੇ ਅਦਰ ਜੈਨ ਹਨ, ਪਰ ਰਾਜੀਵ ਦੇ ਕੋਈ ਵੀ ਬੱਚਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਜਦੋਂ ਅਸੀਂ ਕਪੂਰ ਪਰਿਵਾਰ ਦੀਆਂ ਜੜ੍ਹਾਂ ਦੀ ਘੋਖ ਕਰਨ ਲਗਦੇ ਹਾਂ ਤਾਂ ਇਸ ਦਾ ਸਭ ਤੋਂ ਮਜੂਬਤ ਤਣਾਂ ਪ੍ਰਥਵੀ ਰਾਜ ਕਪੂਰ ਤੱਕ ਪਹੁੰਚਦਾ ਹੈ। ਮੁਗਲ-ਏ-ਆਜ਼ਮ ਕਿਰਦਾਰ ਤੋਂ ਅਮਰ ਹੋ ਚੁੱਕ ਪ੍ਰਥਵੀ ਰਾਜ ਕਪੂਰ ਤੋਂ ਸ਼ੁਰੂ ਹੋਏ ਉਨ੍ਹਾਂ ਦੇ ਪਰਿਵਾਰ ਦੀ ਸਭ ਤੋਂ ਮਜ਼ਬੂਤ ਕੜੀ ਰਾਜ ਕਪੂਰ ਬਣੇ। ਇਸ ਤੋਂ ਬਾਅਦ ਰਾਜ ਕਪੂਰ ਦੇ ਬੇਟੇ ਰਿਸ਼ੀ ਕਪੂਰ ਨੇ ਆਪਣੇ ਪਰਿਵਾਰ ਦੀ ਪ੍ਰਪਰਾ ਨੂੰ ਅੱਗੇ ਵਧਾਇਆ ਪਰ ਹੁਣ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਦਾ ਵਾਗਡੋਰ ਹੁਣ ਰਣਬੀਰ ਕਪੂਰ ਦੇ ਹੱਥ ਵਿਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।