ਤਾਰਕ ਮਹਿਤਾ ਦੇ 11 ਸਾਲ : ਦੁਲਹਨ ਦੀ ਤਰ੍ਹਾਂ ਸਜੀ ਗੋਕੁਲਧਾਮ ਸੁਸਾਇਟੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਛੋਟੇ ਪਰਦੇ ਦੇ ਸਭ ਤੋਂ ਲੋਕਾਂ ਨੂੰ ਪਿਆਰੇ ਸ਼ੋਅ 'ਚ ਸ਼ਾਮਿਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ 11 ਸਾਲ ਦਾ ਸ਼ਾਨਦਾਰ...

Taarak Mehta Ka ooltah Chashmah

ਮੁੰਬਈ : ਛੋਟੇ ਪਰਦੇ ਦੇ ਸਭ ਤੋਂ ਲੋਕਾਂ ਨੂੰ ਪਿਆਰੇ ਸ਼ੋਅ 'ਚ ਸ਼ਾਮਿਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ 11 ਸਾਲ ਦਾ ਸ਼ਾਨਦਾਰ ਸਫ਼ਰ ਪੂਰਾ ਕੀਤਾ ਹੈ। ਸ਼ੋਅ ਦੀ ਟੀਮ ਨੇ ਕੁੱਝ ਦਿਨ ਪਹਿਲਾਂ ਸਿੰਗਾਪੁਰ 'ਚ ਸ਼ੂਟਿੰਗ ਕੀਤੀ ਸੀ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਜ਼ਰੀਏ ਬਾਹਰ ਆਈਆਂ ਸਨ ਪਰ ਹੁਣ ਕੁਝ ਹੋਰ ਤਸਵੀਰਾਂ ਆਈਆਂ ਹਨ।  ਜਿਨ੍ਹਾਂ ਵਿੱਚ ਸ਼ੋਅ ਦੀ ਸਟਾਰ ਕਾਸਟ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੋਅ ਵਿੱਚ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਨੇ ਸ਼ੇਅਰ ਕੀਤਾ ਹੈ। ਤਸਵੀਰਾਂ 'ਚ ਦਿਲੀਪ ਜੋਸ਼ੀ, ਸੋਨਾਲਿਕਾ ਜੋਸ਼ੀ, ਨੇਹਾ ਮਹਿਤਾ, ਰਾਜ ਅਨਾਦਕਤ ਸਮੇਤ ਦੂਜੇ ਕਲਾਕਾਰ ਇਸ ਓਵਰਸੀਜ ਸ਼ੂਟਿੰਗ ਦਾ ਨਜ਼ਾਰਾ ਚੁੱਕਦੇ ਨਜ਼ਰ ਆ ਰਹੇ ਹਨ। 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸ਼ੋਅ 28 ਜੁਲਾਈ 2008 ਨੂੰ ਆਨ ਏਅਰ ਹੋਣਾ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਸ਼ੋਅ ਲਗਾਤਾਰ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ।

ਸ਼ੋਅ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਕਈ ਵਿਦੇਸ਼ੀ ਮੁਲਕਾਂ 'ਚ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਪੈਰਿਸ, ਲੰਦਨ, ਹਾਂਗਕਾਂਗ ਜਿਹੇ ਦੇਸ਼ ਸ਼ਾਮਿਲ ਹਨ। ਮੁਨਮੁਨ ਦੱਤਾ ਨੇ ਟੀਮ ਨੂੰ 11 ਸਾਲ ਦੀ ਵਧਾਈ ਦਿੰਦੇ ਹੋਏ ਲਿਖਿਆ ਕਿ ਹਰ ਦਿਨ ਸ਼ੁਕਰਗੁਜਾਰ ਹੈ। ਪਿਛਲੇ ਕੁਝ ਸਮੇਂ ਤੋਂ ਸ਼ੋਅ ਦਿਆਬੇਨ ਯਾਨੀ ਦਿਸ਼ਾ ਵਕਾਨੀ ਨੂੰ ਲੈ ਕੇ ਚਰਚਾ ਹੈ। ਦਿਸ਼ਾ ਮੈਟਰਨਿਟੀ ਛੁੱਟੀ 'ਤੇ ਚੱਲੀ ਗਈ ਸੀ, ਜਿਸਦੀ ਵਜ੍ਹਾ ਨਾਲ ਸ਼ੋਅ ਦੀ ਰੇਟਿੰਗ 'ਚ ਕੁਝ ਗਿਰਾਵਟ ਆਈ ਸੀ।

ਤਾਰਕ ਮਹਿਤਾ ਦਾ ਸ਼ੋਅ ਟੈਲੀਵਿਜਨ ਦਾ ਸਭ ਤੋਂ ਲੰਬਾ ਸਕਰਿਪਟਿਡ ਸ਼ੋਅ ਮੰਨਿਆ ਜਾਂਦਾ ਹੈ, ਜਿਸਦੇ ਲਈ ਇਸਦਾ ਨਾਮ ਲਿਮਕਾ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਦਰਜ਼ ਹੈ। ਸ਼ੋਅ ਵਿੱਚ ਗੋਕੁਲਧਾਮ ਸੁਸਾਇਟੀ ਵਿੱਚ ਰਹਿਣ ਵਾਲੇ ਕਿਰਦਾਰਾਂ ਦੀ ਰੋਜਮਰਾ ਦੀ ਜ਼ਿੰਦਗੀ ਅਤੇ ਉਲਝਣਾ ਦਿਖਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸੁਲਝਾਉਣ ਦੀ ਪ੍ਰਕਿਰਿਆ ਵਿੱਚ ਹਾਸਰਸ ਪੈਦਾ ਹੋ ਜਾਂਦੀ ਹੈ। ਇਹ ਗੁਜਰਾਤੀ ਜਰਨਲਿਸਟ ਤਾਰਕ ਮਹਿਤਾ ਦੀ ਕਲਮ ਤੋਂ ਪ੍ਰੇਰਿਤ ਸ਼ੋਅ ਹੈ।