'ਅਰਦਾਸ ਕਰਾਂ' ਦੇ ਮਿਊਜ਼ਿਕ ਇਵੇਂਟ ਲਾਂਚ ਦਾ ਬਿਊਟੀਫੁੱਲ ਸਿਟੀ ਵਿਚ ਕੀਤਾ ਸ਼ਾਨਦਾਰ ਸ਼ੋਅ

ਏਜੰਸੀ

ਮਨੋਰੰਜਨ, ਪਾਲੀਵੁੱਡ

ਸੁਨਿਧੀ ਚੌਹਾਨ ਨੇ ਸਤਿਗੁਰ ਪਿਆਰੇ ਗੀਤ ਨਾਲ ਲੋਕਾਂ ਦਾ ਦਿਲ ਜਿੱਤਿਆ

'Ardas Karaan''s grand music event launched in Beautiful City

ਚੰਡੀਗੜ੍ਹ: ਐਤਵਾਰ ਦੀ ਰਾਤ ਬਿਊਟੀਫੁਲ ਸਿਟੀ ਵਿਚ 'ਅਰਦਾਸ ਕਰਾਂ' ਫ਼ਿਲਮ ਦਾ ਮਿਊਜ਼ਿਕ ਲਾਂਚ ਕਰਨ ਲਈ ਟੀਮ ਇਕੱਠੀ ਹੋਈ ਸੀ। ਫ਼ਿਲਮ 'ਅਰਦਾਸ ਕਰਾਂ' ਦੇ ਗ੍ਰੈਂਡ ਮਿਊਜ਼ਿਕ ਲਾਂਚ ਕਰਨ ਲਈ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਅਦਾਕਾਰ ਇਕੱਠੇ ਹੋਏ ਸਨ। ਪਿਛਲੇ ਸਾਲ ਜਨਵਰੀ 2018 ਵਿਚ ਸਾਗਾ ਮਿਊਜ਼ਿਕ ਨੇ ਸਾਗਾ ਨਾਈਟ ਨਾਮਕ ਸਟਾਰ ਸਟੂਡੇਡ ਇਵੇਂਟ ਦਾ ਆਯੋਜਨ ਕੀਤਾ ਸੀ ਜਿੱਥੇ ਕਿ ਫ਼ਿਲਮ ਦੀ ਸਾਰੀ ਟੀਮ ਨੂੰ ਸੱਦਾ ਦਿੱਤਾ ਗਿਆ ਸੀ। 

ਉਸ ਸਾਲ ਦੀ ਇਸ ਪ੍ਰੰਪਰਾ ਨੂੰ ਇਸ ਸਾਲ ਵੀ ਜਾਰੀ ਰੱਖਿਆ ਗਿਆ ਹੈ। ਸਾਗਾ ਮਿਊਜ਼ਿਕ ਅਤੇ ਹੰਬਲ ਮੋਸ਼ਨ ਪਿਕਚਰਸ ਨੇ 'ਅਰਦਾਸ ਕਰਾਂ' ਦੇ ਗੀਤ ਲਾਂਚ ਕੀਤੇ ਹਨ। ਸੰਗੀਤ ਲਾਂਚ ਇਵੇਂਟ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਪਨਾ ਪੱਬੀ, ਜਪਜੀ ਖਹਿਰਾ, ਯੋਗਰਾਜ ਸਿੰਘ, ਸਰਦਾਰ ਸੋਹੀ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ ਅਤੇ ਸੀਮਾ ਸਮੇਤ ਕਈ ਹੋਰ ਅਦਾਕਾਰ ਵੀ ਦੇਖੇ ਗਏ। ਸੁਰੀਲੀ ਆਵਾਜ਼ ਦੀ ਮਾਲਕ ਸੁਨਿਧੀ ਚੌਹਾਨ ਨੇ ਇਸ ਸ਼ੋਅ ਵਿਚ ਚਾਰ ਚੰਨ ਲਗਾ ਦਿੱਤੇ।

ਉਸ ਨੇ 'ਸਤਿਗੁਰ ਪਿਆਰੇ' ਗੀਤ ਗਾਇਆ ਜਿਸ ਦੀ ਸਾਰਿਆਂ ਨੇ ਤਾਰੀਫ਼ ਕੀਤੀ ਸੀ। ਉਸ ਦਾ ਇਹ ਗੀਤ ਹਰ ਇਕ ਦੇ ਦਿਲ ਵਿਚ ਘਰ ਕਰ ਗਿਆ ਅਤੇ ਸਾਰੇ ਅਪਣੀ ਜ਼ਿੰਦਗੀ ਵਿਚ ਡੁੱਬ ਗਏ। ਇਹ ਪਹਿਲਾ ਟ੍ਰੈਕ ਸੀ ਜਿਸ ਨੂੰ ਸਾਗਾ ਮਿਊਜ਼ਿਕ ਦੇ ਅਧਿਕਾਰਿਕ ਯੂਟਿਊਬ ਚੈਨਲ 'ਤੇ ਜਾਰੀ ਕੀਤਾ ਗਿਆ ਸੀ। ਇਸ ਖੂਬਸੂਰਤ ਗੀਤ ਤੋਂ ਬਾਅਦ ਇਕ ਛੋਟੇ ਬੱਚੇ ਵੱਲੋਂ ਵੀ ਦਿਲ ਨੂੰ ਛੂਹਣ ਵਾਲਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਫ਼ਿਲਮ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ।

ਇਹ ਫ਼ਿਲਮ ਜ਼ਿੰਦਗੀ ਦੇ ਕਈ ਖੁਲਾਸੇ ਕਰਦੀ ਹੈ। ਅਰਦਾਸ ਕਰਾਂ ਵਿਚ ਜੋ ਗੀਤ ਹਨ ਉਹ ਲੋਕਾਂ ਨੂੰ ਹੈਰਾਨ ਕਰ ਰਹੇ ਸਨ ਜੋ ਕਿ ਸੱਚੀਆਂ ਘਟਨਾਵਾਂ 'ਤੇ ਆਧਾਰਤ ਹਨ। ਇਸ ਮੌਕੇ ਸੱਭ ਨੇ ਭੰਗੜਾ ਪਾਇਆ ਅਤੇ ਖੁਸ਼ੀਆਂ ਮਨਾਈਆਂ। ਇਸ ਤੋਂ ਇਲਾਵਾ ਫ਼ਿਲਮ ਦੇ ਚੈਪਟਰ 2 ਦੇ ਹਿੱਸੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਫ਼ਿਲਮ ਦੇ ਕੁੱਝ ਅਜਿਹੇ ਦ੍ਰਿਸ਼ ਵੀ ਹਨ ਜਿਨਹਾਂ ਨੂੰ ਦੇਖ ਕੇ ਕੋਈ ਵੀ ਅਪਣੇ ਹੰਝੂ ਵਹਾ ਸਕਦਾ ਹੈ।

ਫ਼ਿਲਮ ਦੇ ਦ੍ਰਿਸ਼ਾਂ ਨੇ ਲੋਕਾਂ ਦੀ ਫ਼ਿਲਮ ਦੇਖਣ ਦੀ ਲਾਲਸਾ ਨੂੰ ਹੋਰ ਵਧਾ ਦਿੱਤਾ ਹੈ। ਅਰਦਾਸ ਕਰਾਂ ਇਕ ਹੰਬਲ ਮੋਸ਼ਨ ਪਿਕਚਰਸ 'ਤੇ ਪ੍ਰੇਜੇਂਟੇਸ਼ਨ ਕੀਤਾ ਗਿਆ ਹੈ ਜਿਸ ਦਾ ਲੇਖਕ, ਨਿਰਦੇਸ਼ਨ, ਨਿਰਮਾਤਾ ਗਿੱਪੀ ਗਰੇਵਾਲ ਹੈ ਤੇ ਸਹਿ ਨਿਰਮਾਤਾ ਰਵਣੀਤ ਕੌਰ ਗਰੇਵਾਲ ਹੈ। ਰਾਣਾ ਰਣਬੀਰ ਨੇ ਇਸ ਫ਼ਿਲਮ ਦੀ ਕਹਾਣੀ ਲਿਖਣ ਵਿਚ ਗਿੱਪੀ ਗਰੇਵਾਲ ਦੀ ਸਹਾਇਤਾ ਕੀਤੀ ਹੈ।

ਇਸ ਫ਼ਿਲਮ ਦੇ ਗੀਤਾਂ ਨੂੰ ਮਿਊਜ਼ਿਕ ਦੇਣ ਵਾਲੇ ਜਤਿੰਦਰ ਸ਼ਾਹ ਹਨ ਅਤੇ ਹੈਪੀ ਰਾਇਕੋਟੀ, ਸ਼ੈਰੀ ਮਾਨ, ਰਣਜੀਤ ਬਾਵਾ, ਸੁਨਿਧੀ ਚੌਹਾਨ, ਨਛੱਤਰ ਗਿੱਲ ਅਤੇ ਦੇਵੇਂਦਰਪਾਲ ਸਿੰਘ ਵਰਗੇ ਪ੍ਰਸਿੱਧ ਗਾਇਕਾਂ ਨੇ ਇਸ ਫ਼ਿਲਮ ਦੇ ਵਿਭਿੰਨ ਗੀਤਾਂ ਲਈ ਅਪਣੀ ਆਵਾਜ਼ ਦਿੱਤੀ ਹੈ। ਸੁਮਿਤ ਸਿੰਘ ਨੇ ਇਸ ਮਿਊਜ਼ਿਕ ਨੂੰ ਰਿਲੀਜ਼ ਕੀਤਾ ਹੈ। ਫ਼ਿਲਮ 19 ਜੁਲਾਈ 2019 ਨੂੰ ਸਿਲਵਰ ਸਕਰੀਨ ਓਮਜੀ ਸਟਾਰ ਸਟੂਡਿਓਜ਼ ਦੁਆਰਾ ਦੁਨੀਆਂ ਵਿਚ ਰਿਲੀਜ਼ ਕੀਤੀ ਜਾਵੇਗੀ।