ਫ਼ਿਲਮ 'ਰੱਬ ਦਾ ਰੇਡੀਓ-2’ ਲੋਕਾਂ ਦੀਆਂ ਉਮੀਦਾਂ ਦੇ ਉਤਰੀ ਖਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਫ਼ਿਲਮ ਅੱਜ ਦੇ ਹਾਲਾਤਾਂ ਨੂੰ ਕਰਦੀ ਹੈ ਬਿਆਨ ਕਿ ਕਿਸ ਤਰ੍ਹਾਂ ਰਿਸ਼ਤਿਆਂ ਵਿਚ ਹੋ ਰਹੀਆਂ ਨੇ ਖੜ੍ਹੀਆਂ ਦੀਵਾਰਾਂ

Rabb Da Radio-2 Movie Review

ਚੰਡੀਗੜ੍ਹ: ਪੰਜਾਬੀ ਫ਼ਿਲਮ 'ਰੱਬ ਦਾ ਰੇਡੀਓ-2’ 29 ਮਾਰਚ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਵੇਖਣ ਤੋਂ ਬਾਅਦ ਦਰਸ਼ਕਾਂ ਦੇ ਚਿਹਰੇ ’ਤੇ ਇਕ ਡੂੰਘੀ ਰੌਣਕ ਵੇਖਣ ਨੂੰ ਮਿਲੀ ਹੈ। ’ਸਪੋਕਸਮੈਨ ਟੀਵੀ’ ਵਲੋਂ ਜੱਸੜ ਦੀ ਇਸ ਜ਼ਬਰਦਸਤ ਫ਼ਿਲਮ ਬਾਰੇ ਦਰਸ਼ਕਾਂ ਦੇ ਰੀਵਿਉ ਲਏ ਗਏ। ਲੋਕਾਂ ਨੇ ਜਿਸ ਤਰ੍ਹਾਂ ਫ਼ਿਲਮ ਦੇ ਰੀਵੀਓ ਦਿਤੇ ਉਸ ਨੂੰ ਵੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਈ ਹੈ। 

ਲੋਕਾਂ ਨੇ ਦੱਸਿਆ ਕਿ ਫ਼ਿਲਮ ਉਨ੍ਹਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੈ ਅਤੇ ਇਹ ਫ਼ਿਲਮ ਪਰਵਾਰਕ ਹੋਣ ਦੇ ਨਾਲ-ਨਾਲ ਪਰਵਾਰਾਂ ਨੂੰ ਇਕ ਜੁੱਟ ਹੋ ਕੇ ਰਹਿਣ ਦਾ ਇਕ ਚੰਗਾ ਸੁਨੇਹਾ ਵੀ ਦਿੰਦੀ ਹੈ। ਨਾਲ ਹੀ ਇਹ ਫ਼ਿਲਮ ਅੱਜ ਦੇ ਹਾਲਾਤਾਂ ਨੂੰ ਵੀ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਰਿਸ਼ਤਿਆਂ ਵਿਚ ਦੀਵਾਰਾਂ ਖੜ੍ਹੀਆਂ ਹੋ ਰਹੀਆਂ ਹਨ। ਲੋਕਾਂ ਨੇ ਫ਼ਿਲਮ ਦੇ ਕਿਰਦਾਰਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਤਰਸੇਮ ਜੱਸੜ ਦੀ ਅਦਾਕਾਰੀ ਬਹੁਤ ਪਸੰਦ ਆਈ ਅਤੇ ਨਾਲ ਹੀ ਸਿੰਮੀ ਚਾਹਲ ਦੀ ਅਦਾਕਾਰੀ ਵੀ ਉਨ੍ਹਾਂ ਨੂੰ ਬਹੁਤ ਪਸੰਦ ਆਈ ਹੈ।

ਫ਼ਿਲਮ ਦੇ ਗੀਤਾਂ ਬਾਰੇ ਗੱਲ ਕਰਦਿਆਂ ਦਰਸ਼ਕਾਂ ਨੇ ਦੱਸਿਆ ਕਿ ਗਾਣੇ ਤਾਂ ਫ਼ਿਲਮ ਦੇ ਸਾਰੇ ਹੀ ਬਹੁਤ ਵਧੀਆ ਹਨ ਪਰ ਸਭ ਤੋਂ ਵਧੀਆ ਗਾਣਾ ਜਿਹੜਾ ਉਨ੍ਹਾਂ ਦੀ ਜ਼ੁਬਾਨ ਤੋਂ ਉਤਰਨ ਦਾ ਨਾਮ ਨਹੀਂ ਲੈ ਰਿਹਾ ਹੈ ਉਹ ਹੈ 'ਜੱਟਾਂ ਦੇ ਮੁੰਡੇ ਆਂ, ਆਕੜ ਤਾਂ ਜਾਣੀ ਨੀ’। ਦਰਸ਼ਕਾਂ ਨੇ ਅਪਣੀ ਜ਼ੁਬਾਨ ਦੇ ਨਾਲ-ਨਾਲ ਅਪਣੇ ਚਿਹਰੇ ਦੀ ਰੌਣਕ ਤੋਂ ਸਾਫ਼ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਨੂੰ ਫ਼ਿਲਮ ਬਹੁਤ ਜ਼ਿਆਦਾ ਪਸੰਦ ਆਈ ਹੈ। ਫ਼ਿਲਹਾਲ ਅਜੇ ਫ਼ਿਲਮ ਸਿਨੇਮਾ ਘਰਾਂ ਵਿਚ ਚੱਲ ਰਹੀ ਹੈ। ਉਮੀਦ ਹੈ ਕਿ ਜੱਸੜ ਦੀ ਇਹ ਫ਼ਿਲਮ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਬਹੁਤ ਜਲਦੀ ਛੂਹ ਲਵੇਗੀ।