ਬਲਾਤਕਾਰ ਵਰਗੀਆਂ ਘਟਨਾਵਾਂ ’ਤੇ ਪੰਜਾਬੀ ਸਿਤਾਰਿਆਂ ਨੇ ਚੁੱਕੇ ਸਵਾਲ, ਇਨਸਾਫ ਲਈ ਕੀਤੀ ਮੰਗ!

ਏਜੰਸੀ

ਮਨੋਰੰਜਨ, ਪਾਲੀਵੁੱਡ

ਇਕ ਹੋਰ ਬੇਰਹਿਮੀ ਨਾਲ ਕਤਲ।

Pollywood celebs express shock over veterinary demand justice

ਜਲੰਧਰ: ਤੇਲੰਗਾਨਾ ਦੇ ਹੈਦਰਾਬਾਦ ਦੀ ਜਾਨਵਰਾਂ ਦੀ ਡਾਕਟਰ ਪ੍ਰਿਯੰਕਾ ਰੈੱਡੀ ਨਾਲ ਬਲਾਤਕਾਰ ਕਰ ਕੇ ਉਸ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਨਾਲ ਪੂਰੇ ਦੇਸ਼ 'ਚ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਇਸ ਅਣਮਨੁੱਖੀ ਘਟਨਾ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।

 

 

ਪੰਜਾਬੀ ਗਾਇਕ ਹਰਭਜਨ ਮਾਨ, ਨਿਸ਼ਾ ਬਾਨੋ ਅਤੇ ਮਿਸ ਪੂਜਾ ਵਰਗੇ ਕਈ ਪੰਜਾਬੀ ਸਿਤਾਰਿਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਿਸਟਮ ਅਤੇ ਸਰਕਾਰਾਂ 'ਤੇ ਸਵਾਲ ਚੁੱਕਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਲਿਖਿਆ, ''ਇਸ ਦਾ ਕਸੂਰ ਇਹ ਸੀ ਕੇ ਇਕ ਕੁੜੀ ਸੀ। ਰੋੜ 'ਤੇ ਸਕੂਟਰੀ ਖਰਾਬ ਹੋਣ ਦੀ ਸਜ਼ਾ ਉਨ੍ਹਾਂ ਦਰਿੰਦਿਆਂ ਨੇ ਇਹਨੂੰ ਬਲਾਤਕਾਰ ਤੇ ਮੌਤ ਦਿੱਤੀ।

 

 

ਇਥੇ ਮੈਂ ਇਹ ਨਹੀਂ ਕਹਾਂਗੀ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਮੈਂ ਕਹਾਂਗੀ ਉਨ੍ਹਾਂ ਗੰਦੀ ਨਾਲੀ ਦੇ ਕੀੜਿਆਂ ਨੂੰ ਮੌਤ ਆਉਣੀ ਚਾਹੀਦੀ ਹੈ। ਇਹੋ ਜਿਹੀਆਂ ਖਬਰਾਂ ਤੋਂ ਸੋਚਣ ਲੱਗ ਜਾਂਦੀ ਹਾਂ ਕਿ ਕੁੜੀ ਕਿੱਥੇ ਸੁਰੱਖਿਅਤ ਹੈ...ਮਾਸ ਨੋਚਣ ਵਾਲੇ ਹਰ ਪਾਸੇ ਬੈਠੇ ਹਨ।'' ਗਾਇਕ ਹਰਭਜਨ ਮਾਨ ਨੇ ਡਾਕਟਰ ਪ੍ਰਿਯੰਕਾ ਰੈੱਡੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਇਹ ਜਾਨਵਰਾਂ ਦੇ ਇਲਾਜ ਕਰਨ ਦੀ ਸੇਵਾ 'ਚ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।