ਬੱਬੂ ਮਾਨ ਇਸ ਵਾਰ ‘ਆਹ ਚੱਕ 2019’ ‘ਚ ‘ ਲੈ ਕੇ ਆ ਰਹੇ ਨੇ 'ਚੰਡੀਗੜ੍ਹ’ ਦਾ ਜ਼ਿਕਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬੱਬੂ ਮਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਆਹ ਚੱਕ’ 2019 ਪ੍ਰੋਗਰਾਮ ਵਿਚ ਅਪਣਾ ਗੀਤ ਲੈ ਕੇ ਆ ਰਹੇ ਹਨ, ਗੀਤ ਦਾ ਨਾਮ ਹੈ ‘ਚੰਡੀਗੜ੍ਹ’....

Babbu Maan

ਚੰਡੀਗੜ੍ਹ (ਭਾਸ਼ਾ) : ਬੱਬੂ ਮਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਆਹ ਚੱਕ’ 2019 ਪ੍ਰੋਗਰਾਮ ਵਿਚ ਅਪਣਾ ਗੀਤ ਲੈ ਕੇ ਆ ਰਹੇ ਹਨ, ਗੀਤ ਦਾ ਨਾਮ ਹੈ ‘ਚੰਡੀਗੜ੍ਹ’। ਆਹ ਚੱਕ ਪ੍ਰੋਗਰਾਮ ਦੀ ਨਵੇਂ ਸਾਲ ‘ਤੇ ਸਭ ਨੂੰ ਉਡੀਕ ਰਹਿੰਦੀ ਹੈ ਕਿਉਂਕਿ ਨਵੇਂ ਸਾਲ ਦਾ ਇਹ ਪ੍ਰੋਗਰਾਮ ਹੁੰਦਾ ਹੈ ਅਤੇ ਸਾਰੇ ਇਸ ਨੂੰ ਦੇਖਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਗੀਤ ਬੱਬੂ ਮਾਨ ਦਾ ‘ਸਰਦਾਰ’ ਗੀਤ ਸੀ। ਪਹਿਲਾਂ ਇਸ ਪ੍ਰੋਗਰਾਮ ਦਾ ਨਾਮ ਆਓ ਸਾਰੇ ਨਚੀਏ ਹੁੰਦਾ ਸੀ। ਇਸ ਪ੍ਰੋਗਰਾਮ ਵਿਚ ਬੱਬੂ ਮਾਨ ਦੇ ‘ਉਚੀਆਂ ਇਮਾਰਤਾਂ’ ਅਤੇ ‘ਤੇਰੇ ਆਸ਼ਿਕਾਂ ਦੀ ਲਾਈਨ’ ਵਰਗੇ ਸੁਪਰਹਿਟ ਗੀਤ ਆਏ।

ਫਿਰ ਬਾਅਦ ਵਿਚ ਇਸ ਪ੍ਰੋਗਰਾਮ ਦਾ ਨਾਮ ‘ਆਹ ਚੱਕ’ ਰੱਖ ਦਿਤਾ ਗਿਆ। ‘ਚੋਰੀ ਜੱਟੀ ਚਮਕੀਲਾ ਸੁਣਦੀ’, ਸਕੂਟਰ, ਪੰਜਾਬੀ ਮਾਂ ਬੋਲੀ, ਸਿੰਘ ਮਾਰਦੇ ਠੋਕਰ ਤਖ਼ਤਾਂ-ਤਾਜ਼ਾਂ ਨੂੰ, ਮੁਰਗੀ ਮਰਗੀ, ਵਰਗੇ ਗੀਤ ਵੀ ਆਏ ਤੇ ਇਹ ਗੀਤ ਗਾਉਣ ‘ਤੇ ਕਾਫ਼ੀ ਲੋਕਾਂ ਨੇ ਕਿੰਤੂ,ਪ੍ਰੰਤੂ ਕੀਤਾ ਸੀ ਪਰ ਇਸ ਗੀਤ ਦੇ ਵਿਚ ਬੱਬੂ ਮਾਨ ਨੇ ਲੋਕਾਂ ਨੂੰ ਸੁਨੇਹਾ ਵੀ ਦਿਤਾ ਸੀ ਕਿ ‘ਨਸ਼ਾ ਰਹਿਤ ਸਮਾਜ਼ ਜੇ ਸਿਰਜ਼ਣਾ, ਤਾਂ ਬੰਦ ਕਰ ਦਿਓ ਸਾਰੇ ਠੇਕੇ , ਨਾ ਬਾਂਸ ਰਹੂ ਨਾ ਵੱਜੂ ਬਾਂਸਰੀ’। ਆਹ ਚੱਕ 2018 ਵਿਚ ਬੱਬੂ ਮਾਨ ਨੇ ਮੇਰੇ ਫੈਨ ਗੀਤ ਗਾਇਆ ਸੀ ਜਿਸ ਨੂੰ ਲੋਕਾਂ ਨੇ ਕਾਫ਼ੀ ਪਿਆਰ ਦਿਤਾ, ਪਿਛਲੇ ਸਾਲ ਆਹ ਚੱਕ 2017 ਨੂੰ ਆਹ ਚੱਕ ਵਿਚ ਰੈਲੀ ਗੀਤ ਗਾਇਆ ਸੀ।

ਪੰਜਾਬ ਵਿਚ ਵੋਟਾਂ ਦੇ ਦਿਨ ਹੋਣ ਕਰਕੇ ਇਸ ਗੀਤ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਗੀਤ ਵਿਚ ਬੱਬੂ ਮਾਨ ਨੇ ਸਾਫ਼ ਕਿਹਾ ਸੀ ਕਿ ਉਹ ਕਿਸੇ ਵੀ ਪਾਰਟੀ ਦਾ ਬੰਦਾ ਨਹੀਂ ਹੈ, ਅਤੇ ਨਾ ਹੀ ਕਿਸੇ ਪਾਰਟੀ ਦੇ ਹੱਕ ਵਿਚ ਹੈ। ਬੱਬੂ ਮਾਨ ਨੇ ਕਿਹਾ ਸੀ ਕਿ ਉਹ ਅਪਣੇ ਯਾਰਾ, ਦੋਸਤਾਂ ਅਪਣੇ ਫ਼ੈਨਾਂ ਦੇ ਲਈ ਆਇਆ ਹੈ ਤੇ ਨਾਲ ਹੀ ਬੱਬੂ ਮਾਨ ਨੇ ਕਿਹਾ ਸੀ ਕਿ ਪੰਜਾਬ ਦਾ ਭਵਿੱਖ ਨੂੰ ਬਣਾਉਣ ਵਾਲਿਆਂ ਦੇ ਹੱਕ ਵਿਚ ਉਹਨਾਂ ਦਾ ਹਮੇਸ਼ਾ ਸਾਥ ਦਵੇਗਾ। ਅਤੇ ਇਸ ਸਾਲ 2019 ਵਿਚ ‘ਆਹ ਚੱਕ 2019’ ‘ਚ ਚੰਡੀਗੜ੍ਹ ਗੀਤ ਆ ਰਿਹਾ ਹੈ।

ਬੱਬੂ ਮਾਨ ਅਪਣੇ ਇੰਟਰਵਿਊ ਅਤੇ ਗੀਤਾਂ ਰਾਹੀਂ ਸੱਚ ਸਾਹਮਣੇ ਲੈ ਕੇ ਆਉਂਦਾ ਰਿਹਾ ਹੈ ਤੇ ਇਸ ਕਰਕੇ ਹੀ ਫ਼ੈਨ ਵੀ ਪੂਰੇ ਕੱਟੜ ਸਿਰਫ਼ ਬੱਬੂ ਮਾਨ ਦੇ ਹੀ ਨੇ ਕਿਉਂਕਿ ਬਾਕੀ ਗਾਉਣ ਵਾਲਿਆਂ ਨੂੰ ਉਹ ਸੁਣਦੇ ਨੇ ਪਰ ਬੱਬੂ ਮਾਨ ਨੂੰ ਉਹਨਾਂ ਦੇ ਫੈਨ ਪਿਆਰ ਕਰਦੇ ਹਨ ਇਸ ਗੱਲ ਕਰਕੇ ਹੀ ਬੂੱਬ ਮਾਨ ਨੂੰ ਕਲਾਕਾਰਾਂ ਦਾ ਮਿਰਜ਼ਾ ਵੀ ਕਿਹਾ ਜਾਂਦਾ ਹੈ।