ਬੱਬੂ ਮਾਨ ਦਾ ਹਰ ਅੰਦਾਜ਼ ਵੱਖਰਾ, ਚੁਲ੍ਹੇ ‘ਤੇ ਚੜ੍ਹਾਇਆ ਪਤੀਲਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬੱਬੂ ਮਾਨ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਡਾਇਮੰਡ ਜਾਣੇ ਜਾਂਦੇ ਹਨ। ਬੱਬੂ ਮਾਨ ਦਾ ਜਨਮ ਪਿੰਡ ਖੰਟ-ਮਾਨਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ....

ਬੱਬੂ ਮਾਨ

ਫਤਿਹਗੜ੍ਹ ਸਾਹਿਬ (ਭਾਸ਼ਾ) : ਬੱਬੂ ਮਾਨ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਡਾਇਮੰਡ ਜਾਣੇ ਜਾਂਦੇ ਹਨ। ਬੱਬੂ ਮਾਨ ਦਾ ਜਨਮ ਪਿੰਡ ਖੰਟ-ਮਾਨਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਹੋਇਆ ਹੈ। ਬੱਬੂ ਮਾਨ ਮਿਹਨਤ ਦੇ ਨਾਲ ਇਸ ਮੁਕਾਮ ‘ਤੇ ਪਹੁੰਚੇ ਹਨ। ਪੂਰੀ ਦੁਨੀਆਂ ਵਿਚ ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ ਜਿਹੜਾ ਬੱਬੂ ਮਾਨ ਨੂੰ ਨਾ ਜਾਣਦਾ ਹੋਵੇ। ਬੱਬੂ ਮਾਨ ਨੂੰ ਕੋਣ ਨਹੀਂ ਜਾਣਦਾ, ਪੰਜਾਬ ਦਾ ਹਰਮਨ ਪਿਆਰਾ ਸਿੰਗਰ ਜੋ ਕਿ ਲੋਕਾਂ ਦੇ ਦਿਨਾਂ ਦੀ ਧੜਕਨ ਹੈ। ਬੱਬੂ ਮਾਨ ਇਕ ਬਹੁਤ ਵਧੀਆ ਸੰਗੀਤਕਾਰ, ਲੇਖਕ ਅਤੇ ਗੀਤਕਾਰ ਹੈ, ਜੋ ਕਿ ਅਪਣੇ ਗੀਤ, ਮਿਉਜ਼ਿਕ, ਕੰਪਨੀ ਸਾਰਾ ਕੁਝ ਆਪ ਹੀ ਕਰਦਾ ਹੈ।

 ਕਹਿੰਦੇ ਹਨ ਕਿ ਪੰਜਾਬੀਆਂ ਦੇ ਸ਼ੌਂਕ ਵੱਖਰੇ ਜੀ ਹਾਂ ਇਸੇ ਤਰ੍ਹਾਂ ਦੇ ਸ਼ੌਂਕ ਪੰਜਾਬੀ ਗਾਇਕ ਬੱਬੂ ਮਾਨ ਦੇ ਵੀ ਹਨ । ਇਹਨਾਂ ਸ਼ੌਂਕਾਂ ਅਤੇ ਦੇਸੀ ਅੰਦਾਜ਼ ਕਰਕੇ ਹੀ ਉਹਨਾਂ ਦੇ ਚਾਹੁਣ ਵਾਲਿਆ ਦੀ ਗਿਣਤੀ ਬਹੁਤ ਜਿਆਦਾ ਹੈ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉੇਹ ਚੁੱਲੇ ਦੇ ਅੱਗੇ ਬੈਠਕ ਕੇ ਅੱਗ ਬਾਲ ਰਹੇ ਹਨ ਤੇ ਚੁੱਲੇ ਦੇ ਉੱਤੇ ਉਹਨਾਂ ਨੇ ਪਤੀਲਾ ਚਾੜ੍ਹਿਆ ਹੋਇਆ ਹੈ । ਬੱਬੂ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਦੀ ਕਲਿੱਪ ਬਹੁਤ ਛੋਟੀ ਜਿਹੀ ਹੈ ਪਰ ਇਸ ਵੀਡਿਓ ਦੇ ਵੀਵਰਜ਼ ਦੀ ਗਿਣਤੀ ਬਹੁਤ ਜਿਆਦਾ ਹੈ ਤੇ ਲੋਕ ਇਸ ਵੀਡਿਓ ਨੂੰ ਲਗਾਤਾਰ ਲਾਈਕ ਕਰ ਰਹੇ ਹਨ ।

ਕਈਂ ਲੋਕ ਇਸ ਵੀਡਿਓ ਤੇ ਕਮੈਂਟ ਵੀ ਕਰ ਰਹੇ ਹਨ । ਇਹ ਬੱਬੂ ਮਾਨ ਦੀ ਫੈਨਫੋਲਵਿੰਗ ਹੀ ਹੈ ਕਿ ਉਹਨਾਂ ਦੇ ਹਰ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕ ਬਹੁਤ ਪਿਆਰ ਦਿੰਦੇ ਹਨ । ਬੱਬੂ ਮਾਨ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਰਿਲੀਜ਼ ਹੋਈ ਹੈ ਜਿਸ ਨੇ ਬਾਕਸ ਆਫਿਸ ਤੇ ਖੂਬ ਕਮਾਈ ਕੀਤੀ ਹੈ । ਇਹ ਫਿਲਮ ਸੁਪਰ ਹਿੱਟ ਰਹੀ ਹੈ ।