ਸਰਤਾਜ ਦੇ ਇਸ ਗਾਣੇ ਨੇ ਮਾਪਿਆਂ ਨੂੰ ਮਿਲਾਇਆ ਵਿਛੜਿਆ ਪੁੱਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕਿੰਨਾ ਸਕੂਨ ਮਿਲਦਾ ਜਦੋਂ ਲੰਮੇ ਸਮੇਂ ਤੋਂ ਵਿਛੜੇ ਆਪਣਿਆਂ ਨੂੰ ਅਚਨਚੇਤ ਮਿਲ ਜਾਂਦੇ ਹਨ ਪਰ ਇਹ ਮਿਲਣ ਦੇ ਬਹਾਨੇ ਵੀ ਪ੍ਰਮਾਤਮਾ ਹੀ ਬਣਾਉਂਦਾ ਹੈ..

Satinder Sartaaj

ਚੰਡੀਗੜ੍ਹ : ਕਿੰਨਾ ਸਕੂਨ ਮਿਲਦਾ ਜਦੋਂ ਲੰਮੇ ਸਮੇਂ ਤੋਂ ਵਿਛੜੇ ਆਪਣਿਆਂ ਨੂੰ ਅਚਨਚੇਤ ਮਿਲ ਜਾਂਦੇ ਹਨ ਪਰ ਇਹ ਮਿਲਣ ਦੇ ਬਹਾਨੇ ਵੀ ਪ੍ਰਮਾਤਮਾ ਹੀ ਬਣਾਉਂਦਾ ਹੈ। ਅਜਿਹਾ ਹੀ ਬਹਾਨਾ ਬਣਿਆ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਗਾਣਾ ਹਮਾਇਤ। ਇਸ ਗਾਣੇ ਜ਼ਰੀਏ ਇੱਕ ਸਾਲ ਤੋਂ ਲਾਪਤਾ ਹੋਇਆ ਗੁਰਦਸਪੁਰ ਦਾ ਇੱਕ ਨੌਜਵਾਨ ਆਪਣੇ ਮਾਂ ਬਾਪ ਨੂੰ ਮਿਲ ਗਿਆ। ਇਹ ਨੌਜਵਾਨ ਜੋ ਤੁਸੀ ਵੀਡੀਓ ਵਿਚ ਦੇਖਿਆ ਇਹ ਮਿਲਿਆ ਹੈ ਕਰੀਬ ਇੱਕ ਸਾਲ ਬਾਅਦ ਆਪਣੇ ਮਾਂ ਬਾਪ ਨੂੰ ਦਰਅਸਲ ਹਮਾਇਤ ਗਾਣੇ ਦੀ ਸ਼ੂਟਿੰਗ ਦੌਰਾਨ।

ਮੋਹਾਲੀ ਦੇ ਪ੍ਰਭ ਆਸਰਾ ਵਿੱਚ ਇਹ ਨੌਜਵਾਨ ਵੀ ਗਾਣੇ ਅੰਦਰ ਲਿਆ ਗਿਆ ਸੀ। ਜਿਸ ਨੂੰ ਟੀਵੀ ਤੇ ਗਾਣੇ ਵਿਚ ਦੇਖ ਮਾਂ ਬਾਪ ਨੂੰ ਇੱਕ ਸਾਲ ਪਹਿਲਾਂ ਗਵਾਚਿਆ ਪੁੱਤ ਦਿੱਖ ਗਿਆ ਤੇ ਉਹ ਆ ਕੇ ਉਸਨੂੰ ਆਪਣੇ ਨਾਲ ਘਰ ਲੈ ਗਏ। ਇਸਦੀ ਜਾਣਕਾਰੀ ਸਤਿੰਦਰ ਸਰਤਾਜ ਨੇ ਆਪਣੇ ਫੇਸਬੁੱਕ ਪੇਜ ਅਤੇ ਟਵਿਟਰ ਹੈਂਡਲ ਤੇ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ 'ਕਿਸੇ ਪਿਆਰੇ ਨੇ email ਰਾਹੀਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਬੱਚਾ ਇੱਕ ਸਾਲ ਤੋਂ ਲਾਪਤਾ ਸੀ,  ਹਮਾਯਤ??ਗੀਤ ਦੀ ਵੀਡੀਓ ਜੋ ਕਿ ਅਸੀਂ ‘ਪ੍ਰਭ ਆਸਰਾ’ ਮੋਹਾਲ਼ੀ ਵਿਖੇ ਫ਼ਿਲਮਾਈ ਸੀ, ਦੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਓਥੇ ਹੋਣ ਦਾ ਪਤਾ ਲੱਗਿਆ, ਉਹ ਆ ਕੇ ਉਸਨੂੰ ਵਾਪਿਸ ਘਰ ਲੈ ਗਏ ਨੇ, ਇਹ ਸੁਣ ਕੇ ਇੱਕ ਫ਼ਨਕਾਰੀ ਦੇ ਮੁਕੰਮਲ ਹੋਣ ਦਾ ਅਹਿਸਾਸ ਹੋਇਆ..ਐਸੇ ਵਡਭਾਗ ਲਈ ਵਾਹਿਗੁਰੂ ਦੇ ਲੱਖ-ਲੱਖ ਸ਼ੁਕਰਾਨੇ??- ਸਰਤਾਜ'

ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ ਕਿ ਫ਼ਿਲਮੀ ਅੰਦਾਜ਼ ਵਿਚ ਇੱਕ ਪੁੱਤਰ ਆਪਣੇ ਮਾਂ ਬਾਪ ਕੋਲ ਵਾਪਿਸ ਪਹੁੰਚ ਗਿਆ। ਸਹੀ ਲਫ਼ਜ਼ਾਂ ਚ ਹਮਾਇਤ ਗਾਣਾ ਹੀ ਉਹ ਬਹਾਨਾ ਨਿਕਲਿਆ। ਜਿਸਨੇ ਮਾਂ ਬਾਪ ਨੂੰ ਗਵਾਚਿਆ ਪੁੱਤ ਲਭਾ ਦਿੱਤਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।