ਆਮ ਲੋਕਾਂ ਦੇ ਸੁਪਨਿਆਂ ਬਾਰੇ ਦੱਸਦਾ ਹੈ ’15 ਲੱਖ ਕਦੋਂ ਆਉਗਾ’ ਦਾ ਟਾਈਟਲ ਗੀਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਫਿਲਮ ’15 ਲੱਖ ਕਦੋਂ ਆਉਗਾ’ ਦਾ ਟਾਈਟਲ ਟਰੈਕ ਰੀਲੀਜ਼ ਹੋ ਗਿਆ ਹੈ।

‘15 Lakh Kadon Aauga’

ਪੰਜਾਬੀ ਫਿਲਮ ’15 ਲੱਖ ਕਦੋਂ ਆਉਗਾ’ ਦਾ ਟਾਈਟਲ ਟਰੈਕ ਰੀਲੀਜ਼ ਹੋ ਗਿਆ ਹੈ। ਇਹ ਗਾਣਾ ਪੰਜਾਬੀ ਭੰਗੜੇ ਦੀ ਬੀਟ ਨਾਲ ਭਰਪੂਰ ਹੈ। ਇਸ ਗਾਣੇ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਆਮ ਆਦਮੀ 15 ਲੱਖ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਅਤੇ ਉਸ ਦੇ ਸਾਰੇ ਸੁਪਨੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ 15 ਲੱਖ ‘ਤੇ ਹੀ ਟਿਕੇ ਹੁੰਦੇ ਹਨ। ਰਵਿੰਦਰ ਗਰੇਵਾਲ ਵੱਲੋਂ ਲਿਖੇ ਗਏ ਇਸ ਗੀਤ ਨੂੰ ਜੇ ਕੇ ਵੱਲੋਂ ਕੰਪੋਜ਼ ਕੀਤਾ ਗਿਆ ਹੈ

ਫਿਲਮ ’15 ਲੱਖ ਕਦੋਂ ਆਉਗਾ’ ਦਾ ਟਰੇਲਰ ਵੀ ਰੀਲੀਜ਼ ਹੋ ਗਿਆ ਹੈ। ਰੁਪਾਲੀ ਗੁਪਤਾ ਵੱਲੋਂ ਪ੍ਰੋਡੀਉਸ ਕੀਤੀ ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ ਵਿਚ ਲੱਗੇਗੀ। ਇਸ ਫਿਲਮ ਦੇ ਟਰੇਲਰ ਨੂੰ ਦੇਖ ਕੇ ਲਗਦਾ ਹੈ ਕਿ ਇਹ ਫਿਲਮ ਹਾਸਿਆਂ ਨਾਲ ਭਰਪੂਰ ਹੈ। ਇਸ ਫਿਲਮ ਦੇ ਨਿਰਦੇਸ਼ਕ ਮਨਪ੍ਰੀਤ ਬਰਾੜ ਹਨ। ਇਸ ਫਿਲਮ ਦੀ ਕਹਾਣੀ ਇਕ ਆਮ ਆਦਮੀ ਦੇ ਦੁਆਲੇ ਘੁੰਮਦੀ ਹੈ ਜੋ ਸਰਕਾਰ ਵੱਲੋਂ ਕੀਤਾ ਗਿਆ 15 ਲੱਖ ਦਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਇਸ ਫਿਲਮ ਨੂੰ ਰੁਪਾਲੀ ਗੁਪਤਾ ਨੇ ਫਾਇਨਾਂਸ ਕੀਤਾ ਹੈ।

ਇਸ ਫਿਲਮ ਵਿਚ ਰਵਿੰਦਰ ਗਰੇਵਾਲ, ਪੂਜਾ ਵਰਮਾ, ਮਲਕੀਤ ਰੌਨੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਜਸਵੰਤ ਰਾਠੋਰ, ਖਿਲਾਨੀ ਅਤੇ ਅਜੈ ਜੇਠੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਕਲਾਕਾਰ ਤੋਂ ਅਦਾਕਾਰ ਬਣੇ ਰਵਿੰਦਰ ਗਰੇਵਾਲ ਇਸ ਤੋਂ ਪਹਿਲਾਂ ਜੱਜ ਸਿੰਘ ਐਲਐਲਬੀ, ਰੌਲਾ ਪੈ ਗਿਆ, ਫਿਰ ਰੌਲਾ ਪੈ ਗਿਆ ਆਦਿ ਫਿਲਮਾਂ ਵਿਚ ਵੀ ਅਹਿਮ ਭੂਮਿਕਾਵਾਂ ਨਿਭਾਅ ਚੁਕੇ ਹਨ।