15 ਰੁਪਏ ਦਿਹਾੜੀ ’ਤੇ ਕੰਮ ਕਰ ਰਹੇ ਗੁਰਸਿੱਖ ਬੱਚੇ ਦੀ ਮਦਦ ਲਈ ਅੱਗੇ ਆਈ Himanshi Khurana

ਏਜੰਸੀ

ਮਨੋਰੰਜਨ, ਪਾਲੀਵੁੱਡ

ਹਿਮਾਂਸ਼ੀ ਖੁਰਾਣਾ ਨੇ ਗੁਰਦਾਸਪੁਰ ਦੇ ਇਕ ਗੁਰਸਿੱਖ ਬੱਚੇ ਦੇ ਪਰਿਵਾਰ ਦੀ ਮਦਦ ਕਰਨ ਦਾ ਦਿੱਤਾ ਭਰੋਸਾ।

Himanshi Khurana came forward to help Gursikh Child

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ (Punjabi Film Industry) ਦੀ ਅਦਾਕਾਰਾ ਤੇ ਮਸ਼ਹੂਰ ਗਾਇਕਾ ਹਿਮਾਂਸ਼ੀ ਖੁਰਾਣਾ (Himanshi Khurana) ਗੁਰਦਾਸਪੁਰ ਦੇ ਇਕ ਗੁਰਸਿੱਖ ਬੱਚੇ ਦੀ ਮਦਦ (Came forward to help Gursikh child) ਲਈ ਅੱਗੇ ਆਈ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਇਕ ਗੁਰਸਿੱਖ ਬੱਚੇ (Gursikh Child) ਦੀ ਵੀਡੀਓ ਕਾਫ਼ੀ ਵਾਈਰਲ (Viral Video) ਹੋ ਰਹੀ ਹੈ, ਜੋ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਦਿਹਾੜੀ (Works for his Father's Treatment) ਕਰਦਾ ਹੈ। ਹਿਮਾਂਸ਼ੀ ਨੇ ਉਸਦੇ ਪਰਿਵਾਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਵੇਖਦੇ ਹੋਏ ਮਦਦ ਕਰਨ ਦਾ ਭਰੋਸਾ ਜਤਾਇਆ ਹੈ।

ਹੋਰ ਪੜ੍ਹੋ: ਬਿਮਾਰ ਪਿਓ ਦਾ ਇਲਾਜ ਕਰਵਾਉਣ ਲਈ 10 ਸਾਲਾ ਗੁਰਸਿੱਖ ਬੱਚਾ ਤਪਦੀ ਧੁੱਪ ਵਿਚ ਪੁੱਟਦਾ ਪਨੀਰੀ

ਦੱਸ ਦੇਈਏ ਕਿ ਗੁਰਦਾਸਪੁਰ (Gurdaspur) ਦੇ ਇਸ ਪਰਿਵਾਰ 'ਚ 5 ਜੀਅ ਹਨ । ਤਿੰਨ ਬੱਚੇ ਅਤੇ ਪਤੀ-ਪਤਨੀ। ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਖਾਣ ਲਈ ਰੋਟੀ ਤਕ ਨਹੀਂ ਹੈ। ਫਿਰ ਵੀ ਬੱਚਿਆਂ ਅਤੇ ਮਾਂ ਨੇ ਹਿੰਮਤ ਨਹੀਂ ਛੱਡੀ। ਮਾਂ ਲੋਕਾਂ ਦੇ ਘਰਾਂ 'ਚ ਝਾੜੂ-ਪੋਚਾ ਲਾਉਂਦੀ ਹੈ। ਜਦਕਿ 10 ਸਾਲਾ ਬੱਚਾ ਅੰਮ੍ਰਿਤਪਾਲ (10 years old Amritpal) ਖੇਤਾਂ 'ਚ ਪਨੀਰੀ ਪੁੱਟਦਾ ਹੈ, ਜਿਸ ਬਦਲੇ ਉਸ ਨੂੰ 15 ਰੁਪਏ (Works for 15 rupees a day) ਮਿਲਦੇ ਹਨ। ਪਿਓ ਦੇ ਇਲਾਜ ਲਈ ਪਾਈ-ਪਾਈ ਜੋੜ ਰਿਹਾ ਹੈ। ਘਰ ਦੀ ਗਰੀਬੀ ਅਤੇ ਪਿਓ ਦੀ ਬਿਮਾਰੀ ਬਾਰੇ ਦੱਸਦੇ ਹੋਏ ਅੰਮ੍ਰਿਤਪਾਲ ਦੀਆਂ ਅੱਖਾਂ 'ਚੋਂ ਹੰਝੂ ਵੱਗਦੇ ਰਹੇ। ਉਸ ਨੂੰ ਪਤਾ ਹੈ ਕਿ ਇਲਾਜ ਲਈ ਹਜ਼ਾਰਾਂ-ਲੱਖਾਂ ਰੁਪਏ ਦਾ ਖਰਚਾ ਹੈ ਪਰ ਫਿਰ ਵੀ ਉਹ ਆਪਣੇ ਪਿਓ ਨੂੰ ਖੋਣਾ ਨਹੀਂ ਚਾਹੁੰਦਾ।

ਹੋਰ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਹੋਰ ਪੜ੍ਹੋ:  RSS ਮੁਖੀ ਦਾ ਬਿਆਨ, ‘ਹਿੰਦੂ ਅਤੇ ਮੁਸਲਿਮ ਵੱਖਰੇ ਨਹੀਂ, ਸਾਰੇ ਭਾਰਤੀਆਂ ਦਾ DNA ਇਕ ਹੀ ਹੈ’

ਜਦ ਇਸ ਗੁਰਸਿੱਖ ਬੱਚੇ ਦੀ ਵੀਡੀਓ ਵਾਈਰਲ ਹੁੰਦੇ ਹੋਏ ਹਿਮਾਂਸ਼ੀ ਖੁਰਾਣਾ ਤੋਂ ਪਹੁੰਚੀ ਤਾਂ ਉਸ ਨੇ ਇਸ ਪਰਿਵਾਰ ਦੀ ਮਦਦ ਕਰਨ ਬਾਰੇ ਸੋਚਿਆ। ਇਸ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਵੀਡੀਓ ਕਾਲ (Video Call) ਕਰਕੇ ਬੱਚੇ ਦੇ ਪਰਿਵਾਰ ਦਾ ਹਾਲ ਪੁੱਛਿਆ ਅਤੇ ਮਦਦ ਕਰਨ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਇਸ ਪਰਿਵਾਰ ਦੇ ਆਰਥਿਕ ਹਾਲਾਤ ਬਹੁਤ ਮਾੜੇ ਹਨ। ਘਰ ਵਿਚ ਇਕ ਕੋਠਾ ਸੀ ਜੋ ਕਿ ਟੁੱਟ ਚੁੱਕਿਆ ਹੈ ਅਤੇ ਛੱਤ ’ਤੇ ਤਰਪਾਲ ਪਾ ਕੇ ਪਰਿਵਾਰ ਗੁਜ਼ਾਰਾ ਕਰਦਾ ਹੈ। ਇਥੋਂ ਤੱਕ ਕੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਖਾਣਾ ਵੀ ਮੁਸ਼ਕਿਲ ਹੋਇਆ ਹੈ।