‘ਆਟੇ ਦੀ ਚਿੜੀ’ ਇੱਕ ਅਹਿਸਾਸ ਦੀ ਕਹਾਣੀ ਹੈ ਜਿਸਨੂੰ ਹਰ ਪੰਜਾਬੀ ਮਹਿਸੂਸ ਕਰਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਆਖਿਰਕਾਰ ਇਸ ਸਾਲ ਦੀ ਸਭ ਤੋਂ ਜਿਆਦਾ ਉਡੀਕੀ ਜਾਣ  ਵਾਲੀ ਫਿਲਮ 'ਆਟੇ ਦੀ ਚਿੜੀ' ਜਲਦ ਹੀ ਸਿਨੇਮਾਘਰਾਂ ਚ ਰਿਲੀਜ਼ ਹੋਣ ਵਾਲੀ ਹੈ। ਇਸਦੇ ਰਿਲੀਜ਼ ਹੋਣ ਤੋਂ ਪਹਿਲਾਂ ....

Aate Di Chidi PC

ਆਖਿਰਕਾਰ ਇਸ ਸਾਲ ਦੀ ਸਭ ਤੋਂ ਜਿਆਦਾ ਉਡੀਕੀ ਜਾਣ  ਵਾਲੀ ਫਿਲਮ 'ਆਟੇ ਦੀ ਚਿੜੀ' ਜਲਦ ਹੀ ਸਿਨੇਮਾਘਰਾਂ ਚ ਰਿਲੀਜ਼ ਹੋਣ ਵਾਲੀ ਹੈ। ਇਸਦੇ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੇ ਨਿਰਮਾਤਾਵਾਂ ਨੇ 6 ਅਕਤੂਬਰ ਨੂੰ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਮੌਕੇ ਤੇ ਫਿਲਮ ਦੀ ਪੂਰੀ ਸਟਾਰ ਕਾਸਟ, ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ  ਦੇ ਨਾਲ ਫਿਲਮ ਦੇ ਡਾਇਰੈਕਟਰ ਮੌਜੂਦ ਰਹੇ।

ਇਹਨਾਂ ਦੇ ਨਾਲ ਨਾਲ ਫਿਲਮ ਦੇ ਪ੍ਰੋਡੂਸਰ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ 'ਆਟੇ ਦੀ ਚਿੜੀ' ਦੇ ਬਾਰੇ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਇਸਦੇ ਨਾਲ ਇਹਨਾਂ ਨੇ 'ਆਟੇ ਦੀ ਚਿੜੀ' ਫਿਲਮ ਦਾ ਦੂਸਰਾ ਗੀਤ 'ਲਵ ਯੂ ਨੀ ਮੁਟਿਆਰੇ' ਵੀ ਰਿਲੀਜ਼ ਕੀਤਾ। ਇਸ ਫਿਲਮ ਦਾ ਗੀਤ 'ਬਲੱਡ ਵਿੱਚ ਤੂੰ' ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ।

ਇਹ ਫ਼ਿਲਮ ਆਪਣੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਜੋ ਪਹਿਲੀ ਵਾਰ ਪਰਦੇ ਤੇ ਇੱਕਠੀ ਦਿੱਸੇਗੀ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫ਼ਿਲਮ ਵਿੱਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜ਼ੁਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਬਲਵੀਰ ਬੋਪਾਰਾਏ,  ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ ਅਤੇ ਅਨਮੋਲ ਵਰਮਾ।

ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿੜੀ ਇਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ। ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ। ਇਹਨਾਂ ਦੇ ਨਾਲ ਜੀ ਆਰ ਐਸ ਛੀਨਾ(ਕੈਲਗਰੀ, ਕੈਨੇਡਾ) ਇਸ ਫਿਲਮ ਦੇ ਸਹਿ ਨਿਰਮਾਤਾ ਹਨ।

ਇਸ ਮੌਕੇ ਤੇ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ, "ਆਟੇ ਦੀ ਚਿੜੀ ਮੀਰ ਦਿਲ ਦੇ ਬਹੁਤ ਹੀ ਕਰੀਬ ਹੈ ਕਿਉਂਕਿ ਇਸਦੀ ਕਹਾਣੀ ਅਤੇ ਪਿੱਠਭੂਮੀ ਮੇਰੀ ਆਪਣੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੈ। ਮੇਰਾ ਵੀ ਜਨਮ ਕੈਨੇਡਾ ਚ ਹੋਇਆ ਹੈ। ਬਚਪਨ ਤੋਂ ਹੀ ਮੈਂ ਸਾਡੇ ਸੱਭਿਆਚਾਰ ਨਾਲ ਜੁੜੀਆਂ ਕਈ ਗੱਲਾਂ ਤੋਂ ਅਣਜਾਣ ਸੀ ਜੋ ਮੈਨੂੰ ਇਸ ਫਿਲਮ ਦੇ ਦੌਰਾਨ ਪਤਾ ਚੱਲੀਆਂ। ਇਸ ਫਿਲਮ ਨੇ ਮੈਨੂੰ ਇੱਕ ਚੀਜ਼ ਜਰੂਰ ਸਿਖਾਈ ਹੈ, ਉਹ ਹੈ ਆਪਣੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸਹੀ ਮੁੱਲ। ਇਸ ਫਿਲਮ ਨੇ ਇੱਕ ਇੱਕ ਪਲ ਦਾ ਮੈਂ ਬਹੁਤ ਹੀ ਆਨੰਦ ਲਿਆ ਹੈ।

ਮੈਨੂੰ ਉਮੀਦ ਹੈ ਕਿ ਲੋਕ 'ਆਟੇ ਦੀ ਚਿੜੀ' ਨੂੰ ਲੈਕੇ ਬਹੁਤ ਆਨੰਦ ਮਾਣਨਗੇ।" ਗਾਇਕ ਅਤੇ ਅਭਿਨੇਤਾ ਅੰਮ੍ਰਿਤ ਮਾਨ ਨੇ ਕਿਹਾ, "ਮੈਂ ਆਪਣੇ ਗੀਤਾਂ ਅਤੇ ਇੱਕ ਫਿਲਮ ਵਿੱਚ ਅਦਾਕਾਰੀ ਕਰ ਚੁੱਕਾ ਹਾਂ ਪਰ ਇੱਕ ਪੂਰੀ ਫਿਲਮ ਦਾ ਭਾਰ ਆਪਣੇ ਮੋਢਿਆਂ ਤੇ ਲੈਣਾ ਅਲੱਗ ਹੀ ਜਿੰਮੇਵਾਰੀ ਹੈ। ਮੈਂ ਬਹੁਤ ਹੀ ਖੁਸ਼ ਹਾਂ ਅਤੇ ਕੁਝ ਘਬਰਾਹਟ ਵੀ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਹੀ ਖੁਸ਼ਨਸੀਬ ਹਾਂ ਕਿ ਮੈਨੂੰ ਇਸ ਫਿਲਮ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਮੈਂ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਲੋਕ ਇਹਨੂੰ ਅਪਣਾਉਣਗੇ।

ਮੈਨੂੰ ਉਮੀਦ ਹੈ ਕਿ ਮੈਂ ਇਸ ਕਿਰਦਾਰ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਿੱਚ ਕਾਮਯਾਬ ਹੋ ਸਕਾਂ। ਮੈਂ ਅੱਗੇ ਭਵਿੱਖ ਵਿੱਚ ਜਿੰਨੀਆਂ ਵੀ ਫ਼ਿਲਮਾਂ ਕਰਾਂ, ਆਟੇ ਦੀ ਚਿੜੀ ਮੇਰੇ ਲਈ ਕੁਝ ਸਿੱਖਣ ਵਾਲਾ ਅਨੁਭਵ ਰਿਹਾ।" ਡਾਇਰੈਕਟਰ ਹੈਰੀ ਭੱਟੀ ਨੇ ਕਿਹਾ, "ਆਟੇ ਦੀ ਚਿੜੀ ਮੇਰੀ ਕੋਸ਼ਿਸ਼ ਹੈ ਲੋਕਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਦੇ ਸਨਮੁੱਖ ਕਰਨ ਦੀ। ਸਾਡੀ ਟੀਮ ਦੇ ਹਰ ਇੱਕ ਮੈਂਬਰ ਨੇ ਬਹੁਤ ਹੀ ਮੇਹਨਤ ਕੀਤੀ ਹੈ ਜੋ ਫਿਲਮ ਵਿੱਚ ਸਾਫ ਨਜ਼ਰ ਆਵੇਗੀ। ਸਾਰੇ ਮਹਾਂਰਥੀਆਂ ਨਾਲ ਕੰਮ ਕਰਨਾ ਇੱਕ ਬਹੁਤ ਹੀ ਸਿੱਖਣ ਵਾਲਾ ਅਨੁਭਵ ਰਿਹਾ। ਮੈਨੂੰ ਵਿਸ਼ਵਾਸ ਹੈ ਕਿ ਲੋਕ ਇਸ ਫਿਲਮ ਦੇ ਹਰ ਇੱਕ ਜਜ਼ਬਾਤ ਨੂੰ ਮਹਿਸੂਸ ਕਰਨਗੇ ਅਤੇ ਜਦੋਂ ਥੀਏਟਰ ਤੋਂ ਬਾਹਰ ਆਉਣਗੇ ਤਾਂ ਉਹਨਾਂ ਨੂੰ ਆਪਣੀ ਸੰਸਕ੍ਰਿਤੀ ਤੇ ਮਾਨ ਜਰੂਰ ਹੋਵੇਗਾ।"

"ਆਟੇ ਦੀ ਚਿੜੀ ਇੱਕ ਅਜਿਹਾ ਪ੍ਰੋਜੈਕਟ ਹੈ ਜਿਸ ਵਿੱਚ ਅਸੀਂ ਸਿਰਫ ਆਪਣੇ ਪੈਸੇ ਹੀ ਨਹੀਂ ਬਲਕਿ ਭਾਵਨਾਵਾਂ ਵੀ ਜੋੜੀਆਂ ਹਨ। ਅਸੀਂ ਇਸ ਫਿਲਮ ਦੀ ਹਰ ਇੱਕ ਚੀਜ਼ ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਕਹਾਣੀ ਦੇ ਲਈ ਇੱਕ ਖੂਬਸੂਰਤ ਸਕਰਿਪਟ ਦੇ ਚੁਣਾਵ ਤੋਂ ਲੈ ਕੇ ਮੁੱਖ ਕਿਰਦਾਰਾਂ ਚ ਇਹਨਾਂ ਮੇਹਨਤੀ ਕਲਾਕਾਰਾਂ ਨੂੰ ਚੁੰਣਤਾਕ ਅਸੀਂ ਇਕ ਚੀਜ਼ ਦਾ ਖਾਸ ਧਿਆਨ ਰੱਖਿਆ ਕਿ ਸਬ ਕੁਝ ਬੈਸਟ ਹੀ ਹੋਵੇ।ਅਸੀਂ ਆਪਣੇ ਵਲੋਂ ਕੋਈ ਕਮੀ ਨਹੀਂ ਰੱਖਣਾ ਚਾਹੁੰਦੇ ਸੀ। ਟ੍ਰੇਲਰ ਅਤੇ ਗਾਣਿਆਂ ਨੂੰ ਦਰਸ਼ਕਾਂ ਤੋਂ ਮਿਲ ਰਹੇ ਭਰਪੂਰ ਪਿਆਰ ਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ।

ਹੁਣ ਅਸੀਂ ਇਸ ਫਿਲਮ ਦੀ ਰਿਲੀਜ਼ ਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਕੋਸ਼ਿਸ਼ ਨੂੰ ਜਰੂਰ ਆਪਣਾ ਸਮਰਥਨ ਦੇਣਗੇ।  ਇਸ ਮੌਕੇ ਤੇ ਅਸੀਂ ਆਪਣੀ ਅਗਲੀ ਫਿਲਮ  ਦੀ ਘੋਸ਼ਣਾ ਵੀ ਕਰਨਾ ਚਾਹਾਂਗੇ ਜਿਸਦਾ ਨਾਮ ਹੈ 'ਚਿੜੀ ਉੱਡ ਕਾਂ ਉੱਡ'।ਇਹ ਫਿਲਮ 2 ਅਕਤੂਬਰ 2019 ਨੂੰ ਰੇਲੀਸੇ ਕਰਨ ਦਾ ਇਰਾਦਾ ਹੈ ਇਸਦੀ ਬਾਕੀ ਸਾਰੀ ਜਾਣਕਾਰੀ ਮੀਡਿਆ ਨੂੰ ਜਲਦ ਹੀ ਦਿੱਤੀ ਜਾਵੇਗੀ," ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ। ਆਟੇ ਦੀ ਚਿੜੀ ਦਾ ਪੂਰੇ ਸੰਸਾਰ ਭਰ ਵਿੱਚ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਵਿਤਰਣ ਕੀਤਾ ਜਾਵੇਗਾ। ਇਹ ਫਿਲਮ 19 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।