ਪੰਜਾਬੀ ਗਾਇਕ Jazzy B ਦਾ ਟਵਿਟਰ ਅਕਾਊਂਟ ਹੋਇਆ ਬਲਾਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਟਵਿਟਰ ਨੇ ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦਾ ਅਕਾਊਂਟ ਬਲਾਕ ਕਰ ਦਿੱਤਾ ਹੈ।

Jazzy B

ਚੰਡੀਗੜ੍ਹ: ਟਵਿਟਰ ਨੇ ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ (Punjabi singer Jazzy B) ਦਾ ਅਕਾਊਂਟ ਬਲਾਕ ਕਰ ਦਿੱਤਾ ਹੈ। ਇਸ ਸਬੰਧੀ ਕਿਹਾ ਜਾ ਰਿਹਾ ਹੈ ਕਿ ਟਵਿਟਰ (Twitter) ਨੇ ਕਿਸਾਨਾਂ ਦੇ ਹੱਕ ਵਿਚ ਬੋਲਣ ਅਤੇ 1984 ਬਾਰੇ ਬੋਲਣ ਕਾਰਨ ਜੈਜ਼ੀ ਬੀ ਦੇ ਅਕਾਊਂਟ 'ਤੇ ਰੋਕ ਲਗਾਈ ਗਈ ਹੈ  

ਹੋਰ ਦੇਖੋ: New Zealand ਪੁਲਿਸ ’ਚ ਪਹਿਲੇ ਪੰਜਾਬੀ ਸਾਰਜੰਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ 

ਪੰਜਾਬੀ ਗਾਇਕ ਨੇ ਇਸ ਸਬੰਧੀ ਅਪਣੀ ਪ੍ਰਤੀਕਿਰਿਆ ਇੰਸਟਾਗ੍ਰਾਮ ਪੋਸਟ (Instagram post)  ਜ਼ਰੀਏ ਸਾਂਝੀ ਕੀਤੀ ਹੈ। ਗਾਇਕ ਜੈਜ਼ੀ ਬੀ ਨੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਲਿਖਿਆ, "ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।”

ਹੋਰ ਪੜ੍ਹੋ: ਦਰਦਨਾਕ : ਆਰਥਕ ਤੰਗੀ ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ ਚਾਰ ਜੀਆਂ ਨੇ ਫਾਹਾ ਲਿਆ

ਟਵਿਟਰ ਉੱਤੇ ਜਦੋਂ ਜੈਜ਼ੀ ਬੀ ਦੇ ਅਕਾਊਂਟ ਨੂੰ ਖੋਲ੍ਹ ਕੇ ਦੇਖੀਏ ਤਾਂ ਲਿਖਿਆ ਆ ਰਿਹਾ ਹੈ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਜੈਜ਼ੀ ਬੀ ਦੇ ਅਕਾਊਂਟ ’ਤੇ ਰੋਕ ਲਗਾਈ ਗਈ ਹੈ।  ਦੱਸ ਦਈਏ ਕਿ ਜੈਜ਼ੀ ਬੀ ਟਵਿਟਰ ਉੱਤੇ ਲਗਾਤਾਰ ਐਕਟਿਵ ਰਹਿੰਦੇ ਸਨ ਅਜਿਹੇ ਵਿਚ ਉਹਨਾਂ ਦਾ ਅਕਾਊਂਟ ਬਲਾਕ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ।