ਗਗਨ ਕੋਕਰੀ ਦੀ ਫਿਲਮ ‘ਯਾਰਾ ਵੇ’ ਕਰਵਾਏਗੀ ਅਤੀਤ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਸਿਨੇਮਾ ਦਿਨੋ ਦਿਨ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਹਰ ਹਫਤੇ ਨਵੀਆਂ ਨਵੀਆਂ ਫ਼ਿਲਮਾਂ ਅਤੇ ਵੱਖਰੇ ਵੱਖਰੇ ਮੁੱਦਿਆਂ 'ਤੇ ਫ਼ਿਲਮਾਂ ਅਨਾਊਂਸ ...

Yaara Ve Movie

ਚੰਡੀਗੜ੍ਹ : ਪੰਜਾਬੀ ਸਿਨੇਮਾ ਦਿਨੋ ਦਿਨ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਹਰ ਹਫਤੇ ਨਵੀਆਂ ਨਵੀਆਂ ਫ਼ਿਲਮਾਂ ਅਤੇ ਵੱਖਰੇ ਵੱਖਰੇ ਮੁੱਦਿਆਂ 'ਤੇ ਫ਼ਿਲਮਾਂ ਅਨਾਊਂਸ ਕੀਤੀਆਂ ਜਾ ਰਹੀਆਂ ਹਨ। ਖਾਸ ਕਰਕੇ 2019 ਦਾ ਸਾਲ ਪੰਜਾਬੀ ਸਿਨੇਮਾ ਲਈ ਕਾਫੀ ਵੱਡੇ ਪ੍ਰੋਜੇਕਟ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਿਹਾ ਹੈ। ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਨਵੀਂ ਫ਼ਿਲਮ 'ਯਾਰਾ ਵੇ' ਦਰਸ਼ਕਾਂ ਨੂੰ ਤਿੰਨ ਦੋਸਤਾਂ ਦੀ ਖੂਬਸੂਰਤ ਕਹਾਣੀ ਦੇ ਨਾਲ ਨਾਲ ਅਤੀਤ ਦਾ ਸਫ਼ਰ ਵੀ ਕਰਵਾਏਗੀ।

19 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ। 'ਗੋਰਡਨ ਬ੍ਰਿਜ਼ ਪ੍ਰਾਈਵੇਟ ਲਿਮਟਿਡ' ਦੇ ਬੈਨਰ ਹੇਠ ਬਣੀ ਨਿਰਮਾਤਾ ਬੱਲੀ ਸਿੰਘ ਕੱਕੜ ਦੀ ਇਹ ਫ਼ਿਲਮ ਅਣਭੋਲ ਉਮਰ 'ਚ ਸ਼ੁਰੂ ਹੋਈ ਦੋਸਤੀ 'ਤੇ ਅਧਾਰਿਤ ਹੈ। ਇਹ ਫ਼ਿਲਮ ਪਿਆਰ ਦੇ ਉਹਨਾਂ ਰਿਸ਼ਤਿਆਂ ਨਾਤਿਆਂ ਨੂੰ ਵੀ ਦਰਸਾਏਗੀ ਜੋ ਹਰ ਬੰਦੇ ਦੀ ਜ਼ਿੰਦਗੀ 'ਚ ਅਹਿਮ ਹੁੰਦੇ ਹਨ। ਰੁਮਾਂਸ, ਡਰਾਮਾ ਅਤੇ ਕਾਮੇਡੀ ਦਾ ਸੁਮੇਲ ਇਹ ਫ਼ਿਲਮ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ।

ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਮੁਤਾਬਕ ਜਦੋਂ ਉਸ ਨੇ ਇਹ ਫ਼ਿਲਮ ਬਣਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਉਨ੍ਹਾਂ ਨੇ ਉਦੋਂ ਹੀ ਸੋਚ ਲਿਆ ਸੀ ਕਿ ਉਹ ਇਸ ਫ਼ਿਲਮ ਨੂੰ ਸੱਚਾਈ ਦੇ ਨੇੜੇ ਰੱਖਣਗੇ।

ਪੀਰੀਅਡ ਫ਼ਿਲਮ ਹੋਣ ਕਾਰਨ ਇਸ ਦੇ ਹਰ ਪਹਿਲੂ 'ਤੇ ਬੇਹੱਦ ਖਿਆਲ ਰੱਖਿਆ ਗਿਆ ਹੈ। ਇਸ ਫ਼ਿਲਮ ਵਿਚ 1940 ਦੇ ਦੌਰ ਨੂੰ ਦਿਖਾਉੁਣ ਲਈ ਬਕਾਇਦਾ ਤੌਰ 'ਤੇ ਇਕ ਪੂਰੇ ਪਿੰਡ ਦਾ ਸੈੱਟ ਤਿਆਰ ਕੀਤਾ ਗਿਆ ਸੀ। ਰਾਕੇਸ਼ ਮਹਿਤਾ ਹਮੇਸ਼ਾ ਵੱਖਰੇ ਕਾਨਸੈਪਟ ਦਾ ਸਿਨੇਮਾ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ। ਦੇਖਣਾ ਹੋਵੇਗਾ ਇਸ ‘ਯਾਰਾ ਵੇ’ ਫਿਲਮ 'ਚ ਕੀ ਵੱਖਰਾ ਲੈ ਕੇ ਆਉਂਦੇ ਹਨ।