ਕਾਲਾ ਸ਼ਾਹ ਕਾਲਾ’ ਫ਼ਿਲਮ 14 ਫਰਵਰੀ ਨੂੰ ਹੋਵੇਗੀ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬੀਨੂੰ ਢਿੱਲੋਂ ਦੀ ਸਰਗੁਨ ਮਹਿਤਾ ਨਾਲ ਇਹ ਪਹਿਲੀ ਫ਼ਿਲਮ ਹੈ। ਬੀਨੂੰ ਢਿੱਲੋਂ ਕਾਮੇਡੀ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਸਰਗੁਨ ਮਹਿਤਾ ਨੇ ਜਿੱਥੇ ਹਿੰਦੀ ਸੀਰੀਅਲ ...

Binnu Dhillon, Sargun Mehta

ਚੰਡੀਗੜ੍ਹ : ਬੀਨੂੰ ਢਿੱਲੋਂ ਦੀ ਸਰਗੁਨ ਮਹਿਤਾ ਨਾਲ ਇਹ ਪਹਿਲੀ ਫ਼ਿਲਮ ਹੈ। ਬੀਨੂੰ ਢਿੱਲੋਂ ਕਾਮੇਡੀ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਸਰਗੁਨ ਮਹਿਤਾ ਨੇ ਜਿੱਥੇ ਹਿੰਦੀ ਸੀਰੀਅਲ ਵਿਚ ਕਮਾਲ ਕੀਤੀ ਹੈ, ਉੱਥੇ ਹੀ ਉਸ ਨੇ ਪੰਜਾਬੀ ਇੰਡਸਟਰੀ 'ਚ ਹਿੱਟ ਫ਼ਿਲਮਾਂ ਕਰਕੇ ਪੰਜਾਬੀਆਂ ਦੇ ਦਿਲਾਂ ਤੇ ਛਾਈ ਹੋਈ ਹੈ। ਫ਼ਿਲਮ 'ਕਾਲਾ ਸ਼ਾਹ ਕਾਲਾ' 14 ਫ਼ਰਵਰੀ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋ ਰਹੀ ਹੈ।

ਇਸ ਫ਼ਿਲਮ ਦਾ ਟ੍ਰੇਲਰ ਅਤੇ ਸੰਗੀਤ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤੇ ਗਏ ਇਸ ਦੇ ਟ੍ਰੇਲਰ ਨੂੰ ਹੁਣ ਤੱਕ 50 ਲੱਖ ਦੇ ਨੇੜੇ ਲੋਕਾਂ ਨੇ ਦੇਖਿਆ ਹੈ। ਫ਼ੇਸਬੁੱਕ ਅਤੇ ਵਟਸਐਪ ਜ਼ਰੀਏ 2 ਕਰੋੜ ਤੋਂ ਵੱਧ ਲੋਕਾਂ ਨੇ ਇਸ ਟ੍ਰੇਲਰ ਦਾ ਆਨੰਦ ਲਿਆ ਹੈ। ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਇਸ ਫ਼ਿਲਮ ਦਾ ਟ੍ਰੇਲਰ ਪੰਜਾਬੀ ਸਿਨੇਮਾ 'ਚ ਤਾਜ਼ਗੀ ਭਰ ਰਿਹਾ ਹੈ।

ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਜੌਰਡਨ ਸੰਧੂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ 'ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਜਤਿੰਦਰ ਕੌਰ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਬੀ ਐਨ ਸ਼ਰਮਾ ਅਤੇ ਗੁਰਮੀਤ ਸਾਜਨ ਨੇ ਅਹਿਮ ਭੂਮਿਕਾ ਨਿਭਾਈ ਹੈ। ਨਿਰਦੇਸ਼ਕ ਅਮਰਜੀਤ ਸਿੰਘ ਦੀ ਲਿਖੀ ਇਹ ਫ਼ਿਲਮ ਇਕ ਸਾਂਵਲੇ ਰੰਗ ਦੇ ਨੌਜਵਾਨ ਅਤੇ ਇਕ ਗੋਰੇ ਰੰਗ ਦੀ ਮੁਟਿਆਰ ਦੀ ਕਹਾਣੀ ਹੈ।

ਇਹ ਫ਼ਿਲਮ ਸਾਂਵਲੇ ਰੰਗ ਦੇ ਨੌਜਵਾਨਾਂ ਦੇ ਦਿਲ ਦੀਆਂ ਸਧਰਾਂ ਦੀ ਗੱਲ ਕਰਦੀ ਹੋਈ ਰੰਗ ਭੇਤ 'ਤੇ ਕਟਾਕਸ਼ ਕਰਦੀ ਹੈ। ਬੀਨੂੰ ਢਿੱਲੋਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਸ ਫ਼ਿਲਮ 'ਚ ਵੀ ਖੂਬ ਮਨੋਰੰਜਨ ਦਿਖਾਈ ਦੇ ਰਿਹਾ ਹੈ। ਬੀਨੂੰ ਢਿੱਲੋਂ, ਸਰਗੁਣ ਮਹਿਤਾ ਤੇ ਜੌਰਡਨ ਸੰਧੂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦਾ ਸੰਗੀਤ ਵੀ ਬਹੁਤ ਵਧੀਆ ਹੈ।