ਸਾਡਾ ਮਕਸਦ ਹੈ, ਨਵੇਂ ਮੁੰਡਿਆਂ ਨੂੰ ਰੁਜ਼ਗਾਰ ਮਿਲੇ, ਸਰਕਾਰ ਅੱਗੇ ਧਰਨੇ ਨਾ ਕੱਢਣੇ ਪੈਣ: ਬੱਬੂ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸਥਾਨਕ ਸ਼ਹਿਰ ਦੇ ਹਿਆਤ ਹੋਟਲ ਚੰਡੀਗੜ੍ਹ ਵਿਖੇ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਆਪਣੇ ਬਰਾਂਡ...

Babbu Maan with Manpreet Khullar

ਚੰਡੀਗੜ੍ਹ: ਸਥਾਨਕ ਸ਼ਹਿਰ ਦੇ ਹਿਆਤ ਹੋਟਲ ਚੰਡੀਗੜ੍ਹ ਵਿਖੇ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਆਪਣੇ ਬਰਾਂਡ ਦਾ ਨਵਾਂ ਡਿਊ ਲਾਂਚ ਕੀਤਾ ਜਿਸਦਾ ਨਾਮ ਹੈ “Hayes”। ਇਸ ਮੌਕੇ ਬੱਬੂ ਮਾਨ ਦੇ ਪ੍ਰਸੰਸ਼ਕਾਂ ਦੀ ਭੀੜ ਲੱਗ ਗਈ। ਬੱਬੂ ਮਾਨ ਦੀ ਆਮਦ ਸਬੰਧੀ ਪਤਾ ਲੱਗਣ 'ਤੇ ਕਈ ਘੰਟੇ ਪਹਿਲਾਂ ਹੀ ਉਸ ਦੇ ਪ੍ਰਸੰਸ਼ਕਾਂ ਦੀ ਭੀੜ ਲੱਗ ਗਈ। ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਬੈਰੀਕੇਡਾਂ ਅਤੇ ਬਾਊਂਸਰਾਂ ਦਾ ਪ੍ਰਬੰਧ ਵੀ ਕੀਤਾ ਗਿਆ।

ਇਸੇ ਲਾਚਿੰਗ ਮੌਕੇ ਬੱਬੂ ਮਾਨ ਨੇ ਪੱਤਰਕਾਰਾਂ ਨਾਲ ਵੀ ਗੱਲ ਕੀਤੀ, ਇਸੇ ਦੌਰਾਨ ਬੱਬੂ ਮਾਨ ਨਾਲ ਸਪੋਕਸਮੈਨ ਵੈਬ ਟੀਵੀ ਦੀ ਸੀਨੀਅਰ ਪੱਤਰਕਾਰ ਮਨਪ੍ਰੀਤ ਖੁੱਲਰ ਦੀ ਇਕ ਖ਼ਾਸ ਇੰਟਰਵਿਊ ਦੌਰਾਨ ਇਸ ਲਾਚਿੰਗ ਨੂੰ ਲੈ ਕੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ, ਆਓ ਤੁਹਾਨੂੰ ਵੀ ਜਾਣੂ ਕਰਵਾਉਂਦੇ ਹਾਂ। ਬੱਬੂ ਮਾਨ ਨੇ ਦੱਸਿਆ ਕਿ ਸਾਡੇ ਬਰਾਂਡ ਦਾ ਕੱਪੜਾ ਤਾਂ ਸਟੋਰ ਵਿਚ ਹੀ ਉਪਲਬਧ ਹੁੰਦਾ ਹੈ ਜਿਹੜਾ Hayes ਡਿਊ ਅਸੀਂ ਅੱਜ ਲਾਂਚ ਕੀਤਾ ਹੈ ਕਿ ਉਹ ਤੁਹਾਨੂੰ ਸ਼ਹਿਰਾਂ ਦੀਆਂ ਸਾਰੀਆਂ ਦੁਕਾਨਾਂ ‘ਤੇ ਮਿਲ ਜਾਵੇਗਾ।

ਬੱਬੂ ਮਾਨ ਨੇ ਕਿਹਾ ਕਿ ਇਸ ਬਰਾਂਡ ਦਾ ਮਕਸਦ ਸਿਰਫ਼ ਐਨਾ ਹੀ ਹੈ ਕਿ ਸਾਡੇ ਨਾਲ ਵੱਧ ਤੋਂ ਵੱਧ ਲੋਕ ਜੁੜਨ ਅਤੇ ਨਵੇਂ ਮੁੰਡਿਆ ਨੂੰ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਵੀ ਮਿਲੇ, ਉਨ੍ਹਾਂ ਕਿਹਾ ਕਿ ਜਿਵੇਂ ਮੈਂ ਅੱਜ 100 ਮੁੰਡਿਆਂ ਨੂੰ ਰੁਜ਼ਗਾਰ ਦਿੰਦਾ ਤਾਂ 100 ਨੂੰ ਅੱਗੇ ਹੋਰ ਮਿਲ ਗਿਆ ਤਾਂ ਸਾਰੇ ਹੀ ਰੁਜ਼ਗਾਰ ਲੱਗ ਜਾਣਗੇ ਤੇ ਸਰਕਾਰ ਅੱਗੇ ਧਰਨੇ ਦੇਣ ਦੀ ਵੀ ਲੋੜ ਨਹੀਂ ਪਵੇਗੀ ਕਿਉਂਕਿ ਰੁਜ਼ਗਾਰ ਹੀ ਐਨਾ ਵਧ ਜਾਵੇਗਾ। ਮਾਨ ਨੇ ਕਿਹਾ ਕਿ ਹਰੇਕ ਫ਼ਿਲਮ ਜਾਂ ਗਾਣੇ ਵਿਚ ਮਿਉਜ਼ਿਕ ਦੀ ਮੇਰੀ ਗਰੰਟੀ ਹੋਵੇਗੀ ਇਥੇ ਤੱਕ ਕਿ ਤੁਸੀਂ ਮੈਨੂੰ ਇਕ ਅੱਖਰ ਦੱਸਦੇ ਹੋ ਤਾਂ ਮੈਂ ਸਮੇਤ ਮਿਉਜ਼ਿਕ ਗੀਤ ਬਣਾ ਦੇਵਾਂਗਾ। ਬੱਬੂ ਮਾਨ ਨੇ ਕਿਹਾ ਕਿ ਗੀਤ ਐਨਾ ਸਸਤਾ ਨੀ ਹੋਣਾ ਚਾਹੀਦਾ ਕਿ ਕਿਵੇ ਅੱਪਾਂ ਮੂੰਹ ਚੁੱਕ ਕੇ ਗਾਉਣ ਲੱਗ ਜਾਈਏ, ਗੀਤ ਜਦੋਂ ਗਾਉਣਾ ਹੋਵੇ ਤਾਂ ਮਾਹੌਲ ਹੋਣਾ ਜਰੂਰੀ ਹੈ, ਗੀਤ ਦੇ ਕਦਰਦਾਨ ਵੀ ਹੋਣ।

ਬੱਬੂ ਮਾਨ ਨੇ ਨਵੇਂ ਬਣੇ ਗਾਇਕਾਂ ਬਾਰੇ ਵੀ ਕਿਹਾ ਕਿ ਜੋ ਆਪਣੇ ਪਰਵਾਰ ਦੀ ਰੋਜ਼ੀ ਰੋਟੀ ਚਲਾ ਰਿਹਾ ਹੈ, ਉਹ ਚੰਗਾ ਹੀ ਚੰਗਾ ਹੈ, ਚਾਹੇ ਉਹ ਚੰਗਾ ਚਾਹੇ ਮਾੜਾ ਇਸ ਬਾਰੇ ਤਾਂ ਲੋਕ ਹੀ ਦੱਸਣਗੇ। ਉਨ੍ਹਾਂ ਕਿਹਾ ਕਿ ਜੇ ਗਾਉਣ ਲਈ ਪਰਪੱਕ ਹੋ ਕੇ ਆਵੋਗੇ ਤਾਂ ਲੰਬੇ ਸਮੇਂ ਤੱਕ ਚੱਲ ਜਾਵੋਗਾ ਨਹੀਂ ਤਾਂ ਦੂਜਾ ਉਸਨੂੰ ਕੱਟ ਪਿੱਛੇ ਕਰ ਦੇਵੇਗਾ। ਬੱਬੂ ਮਾਨ ਨੇ ਕਿਹਾ ਕਿ ਗੀਤਾਂ ਦੀ ਤਾਂ ਮੈਂ ਹਨ੍ਹੇਰੀ ਲਿਆ ਦੇਵਾਂਗਾ, ਜਿਹੜਾ ਵੀ ਗੀਤ ਚਾਹੀਦਾ ਹੈ, ਧਾਰਮਿਕ, ਰੋਮਾਂਟਿਕ, ਸਮਾਜਿਕ ਸਾਰੇ ਗੀਤ ਤਿਆਰ ਹਨ। ਉਨ੍ਹਾਂ ਕਿਹਾ ਕਿ ਅੱਗੇ ਨਵੰਬਰ ਵਿਚ ਪ੍ਰਕਾਸ਼ ਪੁਰਬ ਆ ਰਿਹਾ ਉਦੋਂ ਮੈਂ ਧਾਰਮਿਕ ਗੀਤ ਕਰਨ ਜਾ ਰਿਹਾ ਹਾਂ। ਬੱਬੂ ਮਾਨ ਨੇ ਕਿਹਾ ਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਵਿਚ ਮੈਂ ਸੜਕ ਉਤੇ ਤੁਰਨਾ ਚਾਹੁੰਦਾ ਹਾਂ ਤੇ ਸਾਇਕਲ ਚਲਾਉਣਾ ਚਾਹੁੰਦਾ ਹਾਂ।

ਉਨ੍ਹਾਂ ਕਿਹਾ ਕਿ ਮੈਂ ਇਸ ਕੈਮਰੇ ਤੋਂ ਪ੍ਰੇਸ਼ਾਨ ਹਾਂ ਜਿਹੜਾ ਤੁਹਾਡੇ ਮੋਬਾਇਲਾਂ ਵਿਚ ਪ੍ਰਾਇਵੇਸੀ ਰਿਕਾਰਡ ਕਰਦਾ ਹੈ, ਉਨ੍ਹਾਂ ਕਿਹਾ ਕਿ ਜੇ ਮੋਬਾਇਲ ਨਾ ਹੋਣ ਤਾਂ ਤੁਸੀਂ ਮੈਨੂੰ ਰੋਜ਼ਾਨਾ ਸੜਕ ਉਤੇ ਦੇਖ ਸਕਦੇ ਸੀ। ਉਨ੍ਹਾ ਕਿ ਸੋ ਇਸ ਕਰਕੇ ਮੈਂ ਇੱਧਰ-ਉਧਰ ਖੁੱਲੀ ਹਵਾਂ ਵਿਚ ਟਹਿਲਣ ਲਈ ਵੱਖਰਾ ਹੋ ਕੇ ਚਲਾ ਜਾਂਦਾ ਹਾਂ। ਬੱਬੂ ਮਾਨ ਨੇ ਅਖੀਰ ਵਿਚ ਇਕ ਸੁਨੇਹਾ ਲੋਕਾਂ ਨੂੰ ਦਿੱਤਾ ਕਿ ਫੇਸਬੁੱਕ ਵੀ ਇਕ ਨਸ਼ੇ ਦੀ ਤਰ੍ਹਾਂ ਹੈ ਜਿਵੇਂ ਕੋਕਿਨ, ਸਮੈਕ, ਸ਼ਰਾਬ, ਭੁੱਕੀ। ਜਿੰਨਾ ਇਸ ਨੂੰ ਘੱਟ ਵਰਤੋਂ ਤਾਂ ਜ਼ਿਆਦਾ ਚੰਗੀ ਗੱਲ ਹੈ, ਉਨ੍ਹਾਂ ਕਿਹਾ ਕਿ ਪੂਰੇ ਦਿਨ ਵਿਚ ਜੇ ਕੋਈ ਕੰਮ ਨਾ ਹੋਵੇ ਤਾਂ ਤੁਸੀਂ ਅੱਧਾ ਘੰਟਾ ਫੇਸਬੁੱਕ ਚਲਾ ਲਓ ਨਹੀਂ ਤਾਂ ਪੂਰਾ ਦਿਨ ਚਲਾ ਕੇ ਤੁਸੀਂ ਪਾਗਲ ਦੀ ਤਰ੍ਹਾਂ ਬਣ ਸਕਦੇ ਹੋ।