ਸੁੱਖ ਬਰਾੜ ਦਾ ਰੌਕਿੰਗ ਬੀਟ ਟ੍ਰੈਕ “ਡਿਵਾਈਨਰ” ਹੋਇਆ ਰਿਲੀਜ਼,  ਮਿਲ ਰਿਹਾ ਭਰਵਾਂ ਹੁੰਗਾਰਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਗੀਤ ਵਿਚ ਮੇਘਾ ਸ਼ਰਮਾ ਨੂੰ ਮੁੱਖ ਭੂਮਿਕਾ ਵਿਚ ਦੇਖਿਆ ਜਾ ਸਕਦਾ ਹੈ ਜੋ ਆਪਣੇ ਪਹਿਰਾਵੇ ਵਿਚ ਗਲੈਮਰਸ ਨਜ਼ਰ ਆ ਰਹੀ ਹੈ

Sukh Brar

 

ਚੰਡੀਗੜ੍ਹ - ਸੁੱਖ ਬਰਾੜ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜਾਣੀ-ਪਛਾਣੀ ਸ਼ਖਸੀਅਤ ਹੈ, ਜਿਸ ਨੇ ਰਣਜੀਤ ਬਾਵਾ ਦੇ ਹਿੱਟ ਗੀਤਾਂ, ਜਿਵੇਂ ਕਿੰਨੇ ਆਏ ਕਿੰਨੇ ਗਏ 1, ਕਿੰਨੇ ਆਏ ਕਿੰਨੇ ਗਏ 2, ਬੈਨਡ ਅਤੇ ਪੰਜਾਬ ਬੋਲਦਾ ਨੂੰ ਦਿਲਕਸ਼ ਸੰਗੀਤ ਦਿੱਤਾ ਹੈ। ਇਹ ਸਾਰੇ ਗੀਤ ਹਿੱਟ ਸਾਬਿਤ ਹੋਏ ਤੇ ਸੱਚੇ ਸੰਗੀਤ ਤੋਂ ਲੈ ਕੇ ਬੋਲਾਂ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ। ਸੰਗੀਤ ਤੋਂ ਇਲਾਵਾ, ਸੁੱਖ ਨੂੰ ਆਪਣੇ ਸੁਰੀਲੇ ਗੀਤਾਂ ਜਿਵੇਂ ਕਿ ਸਾਂਵਲੇ ਰੰਗੀਏ, ਸਵੈਪ ਅਤੇ ਬੇਬੇ ਬਾਪੂ ਨਾਲ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।

ਦਰਸ਼ਕ ਹਮੇਸ਼ਾ ਸੁੱਖ ਬਰਾੜ ਤੋਂ ਕੁਝ ਨਵੇਂ ਦੀ ਉਮੀਦ ਰੱਖਦੇ ਹਨ ਭਾਵੇਂ ਉਹ ਸੰਗੀਤ ਹੋਵੇ ਜਾਂ ਉਸ ਦੀ ਆਪਣੀ ਗਾਇਕੀ। ਇੱਕ ਵਾਰ ਫਿਰ, ਸੁੱਖ ਬਰਾੜ ਨੇ ਸ਼ਾਨਦਾਰ ਲੁੱਕ ਦੇ ਨਾਲ ਇੱਕ ਹੋਰ ਬੀਟ ਟ੍ਰੈਕ “ਡਿਵਾਈਨਰ” ਰਿਲੀਜ਼ ਕੀਤਾ ਹੈ। ਇਹ ਗੀਤ ਦਰਸ਼ਕਾਂ ਨੂੰ ਪੂਰੇ ਜੋਸ਼ ਨਾਲ ਡਾਂਸ ਫਲੋਰ 'ਤੇ ਖਿੱਚ ਕੇ ਲੈ ਜਾਵੇਗਾ ਕਿਉਂਕਿ ਆਵਾਜ਼ ਹੀ ਨਹੀਂ, ਸੰਗੀਤ ਵੀ ਸੁੱਖ ਬਰਾੜ ਨੇ ਹੀ ਦਿੱਤਾ ਹੈ।

ਗੀਤ ਵਿਚ ਮੇਘਾ ਸ਼ਰਮਾ ਨੂੰ ਮੁੱਖ ਭੂਮਿਕਾ ਵਿਚ ਦੇਖਿਆ ਜਾ ਸਕਦਾ ਹੈ ਜੋ ਆਪਣੇ ਪਹਿਰਾਵੇ ਵਿਚ ਗਲੈਮਰਸ ਨਜ਼ਰ ਆ ਰਹੀ ਹੈ ਅਤੇ ਸੁੱਖ ਬਰਾੜ ਨਾਲ ਚੰਗੀ ਕੈਮਿਸਟਰੀ ਵੀ ਪੇਸ਼ ਕਰ ਰਹੀ ਹੈ। ਗੀਤ ਦੇ ਬੋਲ ਦੀਪ ਫਤਿਹਗੜ੍ਹੀਆ ਦੁਆਰਾ ਲਿਖੇ ਗਏ ਹਨ। ਇਸ ਦੇ ਨਾਲ ਹੀ, ਗੀਤ ਨੂੰ ਬਹੁਤ ਹੀ ਪ੍ਰਤਿਭਾਸ਼ਾਲੀ ਨਿਰਦੇਸ਼ਕ ਕੁੰਦਨ ਧੀਮਾਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ

ਜੋ ਵਧੀਆ ਨਤੀਜੇ ਦੇਣ ਲਈ ਆਪਣੀ ਨਿਰਦੇਸ਼ਨ ਭਾਵਨਾ ਨਾਲ ਇੰਡਸਟਰੀ ਵਿਚ ਰਚਨਾਤਮਕਤਾ ਲਿਆ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਇਸ ਪ੍ਰੋਜੈਕਟ ਲਈ ਬਤੌਰ ਡੀ.ਓ.ਪੀ. ਵੀ ਕੰਮ ਕਰ ਰਿਹਾ ਹੈ। ਗੀਤ ਮਨ ਮੇਹਰ ਦੁਆਰਾ ਤਿਆਰ ਕੀਤਾ ਗਿਆ ਹੈ, ਨੀਰੂ ਵਿਰਕ ਦੁਆਰਾ ਸਹਿ ਨਿਰਮਾਣ ਅਤੇ ਡਿਸਕਵਰ ਮਿਊਜ਼ਿਕ ਦੁਆਰਾ ਰਿਲੀਜ਼ ਕੀਤਾ ਗਿਆ ਹੈ।