Bigg Boss 17: ਐਸ਼ਵਰਿਆ ਸ਼ਰਮਾ ’ਤੇ ਕਿਉਂ ਭੜਕੇ ਸਲਮਾਨ ਖ਼ਾਨ?

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਦਾ ਪ੍ਰੋਮੋ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਜ਼ਰੂਰੀ ਸੀ।

Bigg Boss 17: Salman Khan slams Aishwarya Sharma

View this post on Instagram

View this post on Instagram

View this post on Instagram

Bigg Boss 17: ਬਿੱਗ ਬੌਸ 17 ਦੇ ਵੀਕੈਂਡ ਦਾ ਵਾਰ ਆ ਗਿਆ ਹੈ। ਜਿਥੇ ਇਕ ਵਾਰ ਫਿਰ ਹੋਸਟ ਸਲਮਾਨ ਖਾਨ ਘਰ ਵਾਲਿਆਂ ਨੂੰ ਝਿੜਕਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ ਕੈਟਰੀਨਾ ਕੈਫ ਇਸ ਹਫਤੇ 'ਬਿੱਗ ਬੌਸ 17' ਦੇ ਘਰ 'ਚ ਟਾਈਗਰ 3 ਨੂੰ ਪ੍ਰਮੋਟ ਕਰਦੀ ਨਜ਼ਰ ਆਵੇਗੀ ਪਰ ਇਸ ਐਪੀਸੋਡ 'ਚ ਟਾਈਗਰ ਦਾ ਹਮਲਾ ਐਸ਼ਵਰਿਆ ਸ਼ਰਮਾ 'ਤੇ ਹੋਵੇਗਾ, ਜਿਸ ਦਾ ਕਾਰਨ ਉਸ ਵਲੋਂ ਅਪਣੇ ਪਤੀ ਨੀਲ ਭੱਟ ਨਾਲ ਕੀਤਾ ਗਿਆ ਦੁਰਵਿਵਹਾਰ ਹੋਵੇਗਾ। ਇਸ ਦਾ ਪ੍ਰੋਮੋ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਜ਼ਰੂਰੀ ਸੀ।

ਬਿੱਗ ਬੌਸ 17 ਦੇ ਵੀਕੈਂਡ ਕਾ ਵਾਰ ਦਾ ਪ੍ਰੋਮੋ ਸਲਮਾਨ ਖਾਨ ਨਾਲ ਸ਼ੁਰੂ ਹੁੰਦਾ ਹੈ, ਜੋ ਐਸ਼ਵਰਿਆ ਸ਼ਰਮਾ ਦੀ ਨਕਲ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਹਿੰਦੇ ਹਨ ਕਿ “ਐ ਚਲ ਤੂ ਚੱਲ”। ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਤੁਸੀਂ ਉਸ ਦੇ ਸਬਰ ਦਾ ਬਹੁਤ ਇਮਤਿਹਾਨ ਲਿਆ ਹੈ, ਤੁਸੀਂ ਨੀਲ ਨਾਲ ਜੋ ਕਰਦੇ ਹੋ ਉਹ ਸਹੀ ਨਹੀਂ ਹੈ। ਤੁਹਾਡਾ ਰਿਸ਼ਤਾ ਗੰਭੀਰ ਹੋਣ ਵਾਲਾ ਹੈ ਅਤੇ ਇਹ ਤਬਾਹੀ ਦਾ ਇਕ ਫਾਰਮੂਲਾ ਹੈ।

ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪ੍ਰੋਮੋ ਦੇ ਦੂਜੇ ਹਿੱਸੇ ਵਿਚ ਸਲਮਾਨ ਖਾਨ, ਮੰਨਾਰਾ ਚੋਪੜਾ ਦੀ ਵੀ ਕਲਾਸ ਲੈਂਦੇ ਨਜ਼ਰ ਆ ਰਹੇ ਹਨ। ਉਹ ਕਹਿੰਦੇ ਹਨ ਕਿ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹਨ ਇਸ ਲਈ ਮੈਂ ਬੈਠ ਕੇ ਤੁਹਾਡੀ ਗੱਲ ਸੁਣ ਸਕਦਾ ਹਾਂ। ਅੰਤ ਵਿਚ ਕੈਟਰੀਨਾ ਕੈਫ ਅਪਣੀ ਫਿਲਮ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ।

(For more news apart from 'Bad parenting fee' at Georgia restaurant, stay tuned to Rozana Spokesman)