ਅਨਮੋਲ ਗਗਨ ਮਾਨ ਨੇ ਭਗਵੰਤ ਮਾਨ ਨੂੰ ਪਾਈਆਂ ਲਾਹਨਤਾਂ
ਫਤਿਹਵੀਰ ਦੀ ਮੌਤ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਵੱਖ-ਵੱਖ ਪਾਰਟੀ ਦੇ ਆਗੂਆਂ ਵੱਲੋਂ ਹੁਣ ਟਵੀਟ ਕਰਕੇ ਫਤਿਹਵੀਰ ਦੀ ਮੌਤ 'ਤੇ ਦੁੱਖ ਜਤਾਇਆ ਜਾ ਰਿਹਾ ਹੈ,
ਜਲੰਧਰ : ਫਤਿਹਵੀਰ ਦੀ ਮੌਤ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਵੱਖ-ਵੱਖ ਪਾਰਟੀ ਦੇ ਆਗੂਆਂ ਵੱਲੋਂ ਹੁਣ ਟਵੀਟ ਕਰਕੇ ਫਤਿਹਵੀਰ ਦੀ ਮੌਤ 'ਤੇ ਦੁੱਖ ਜਤਾਇਆ ਜਾ ਰਿਹਾ ਹੈ, ਜਦੋਂ ਕਿ 6 ਦਿਨਾਂ ਤੱਕ ਕਿਸੇ ਵੀ ਆਗੂ ਨੇ ਬੱਚੇ ਦੀ ਕੋਈ ਸਾਰ ਤੱਕ ਨਹੀਂ ਲਈ ਸੀ। ਉੱਥੇ ਹੀ ਹੁਣ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ 'ਤੇ ਗੁੱਸਾ ਕੱਢਣ ਤੋਂ ਬਾਅਦ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਹੁਣ ਸੰਗਰੂਰ ਦੇ ਐੱਮ. ਪੀ. ਭਗਵੰਤ ਮਾਨ ਨੂੰ ਲੰਮੇਂ ਹੱਥੀਂ ਲਿਆ ਹੈ।
ਅਨਮੋਲ ਗਗਨ ਮਾਨ ਨੇ ਇਕ ਪੋਸਟ ਪਾ ਕੇ ਲਿਖਿਆ ਕਿ ਭਗਵੰਤ ਮਾਨ ਨੇ ਮੌਕੇ ਵਾਲੀ ਥਾਂ ਜਾ ਕੇ ਸਿਰਫ ਹਾਜ਼ਰੀ ਲਗਵਾਈ, ਜਦੋਂ ਕਿ ਉਸ ਨੂੰ ਉੱਥੇ ਰਹਿਣਾ ਚਾਹੀਦਾ ਸੀ। ਅਨਮੋਲ ਨੇ ਭਗਵੰਤ ਮਾਨ ਤੋਂ ਜਵਾਬ ਮੰਗਿਆ ਹੈ ਕਿ ਉਹ ਕਿੱਥੇ ਗਾਇਬ ਸੀ ਜਦੋਂ ਉਸ ਬੱਚੇ ਦੀ ਜਾਨ ਲਈ ਗਈ।
ਇੱਥੇ ਦੱਸ ਦੇਈਏ ਕਿ ਅਨਮੋਲ ਨੇ ਫਤਿਹਵੀਰ ਦੀ ਮੌਤ ਤੋਂ ਬਾਅਦ ਮੋਦੀ ਤੇ ਕੈਪਟਨ ਸਰਕਾਰ ਨੂੰ ਲਾਹਨਤਾਂ ਪਾਈਆਂ ਸਨ ਪਰ ਉਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਮੈਸੇਜ ਕਰਕੇ ਭਗਵੰਤ ਮਾਨ ਬਾਰੇ ਸਵਾਲ ਪੁੱਛੇ। ਫਤਿਹਵੀਰ ਦੇ ਮਾਮਲੇ ਵਿਚ ਲੀਡਰਾਂ ਤੇ ਪ੍ਰਸ਼ਾਸਨ ਦਾ ਜੋ ਰਵੱਈਆ ਸੀ ਉਹ ਜੱਗ ਜ਼ਾਹਰ ਹੈ। ਅਜਿਹੇ ਵਿਚ ਜਨਤਾ ਹਰ ਲੀਡਰ ਤੋਂ ਜਵਾਬ ਚਾਹੁੰਦੀ ਹੈ। ਲੋਕ ਪੁੱਛਣਾ ਚਾਹੁੰਦੇ ਨੇ ਕਿ ਆਖਰ ਉਹ ਕਿਸ 'ਤੇ ਭਰੋਸਾ ਕਰਨ।