ਮੀਕਾ ਸਿੰਘ ਨੇ ਬੁੱਕ ਕੀਤੀ ਪੂਰੀ ਬਿਜ਼ਨਸ ਕਲਾਸ, ਗੁੱਸੇ ਨਾਲ ਭੜਕੇ ਫੈਨਜ਼ ਨੇ ਕੀਤੇ ਕਮੈਂਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗਾਇਕ ਮੀਕਾ ਸਿੰਘ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਜਿਸ ਵੀਡੀਓ ਨੂੰ ਉਹ ਅਪਣੇ ਫੈਨਜ਼ ਨੂੰ ਸ਼ੋਅ ਆਫ਼ ਕਰਨ ਲਈ ਸ਼ੇਅਰ ਕਰਨ ਜਾ ਰਹੇ ਹਨ, ਉਸੀ ਵੀਡੀਓ ਦੀ...

Mika Singh

ਗਾਇਕ ਮੀਕਾ ਸਿੰਘ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਜਿਸ ਵੀਡੀਓ ਨੂੰ ਉਹ ਅਪਣੇ ਫੈਨਜ਼ ਨੂੰ ਸ਼ੋਅ ਆਫ਼ ਕਰਨ ਲਈ ਸ਼ੇਅਰ ਕਰਨ ਜਾ ਰਹੇ ਹਨ, ਉਸੀ ਵੀਡੀਓ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਟ੍ਰੋਲ ਕਰ ਦਿਤਾ ਜਾਵੇਗਾ। ਮੀਕਾ ਸਿੰਘ ਹਾਲ ਹੀ ਵਿਚ ਦੁਬਈ ਗਏ ਅਤੇ ਇਸ ਦੌਰਾਨ ਉਨ੍ਹਾਂ ਨੇ ਫਲਾਈਟ ਦੀ ਪੂਰੀ ਬਿਜ਼ਨਸ ਕਲਾਸ ਬੁੱਕ ਕਰ ਲਈ।

ਇਸ ਦਾ ਸ਼ੋਅ ਆਫ਼ ਕਰਦੇ ਹੋਏ ਮੀਕਾ ਸਿੰਘ ਨੇ ਇੰਸਟਾਗ੍ਰਾਮ ਉਤੇ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ 'ਗੁਡ ਮਾਰਨਿੰਗ..ਬਸ ਹੁਣੇ ਦੁਬਈ ਪਹੁੰਚਿਆ। ਮੈਂ ਮਜ਼ੇ ਲਈ ਪੂਰੀ ਫਰਸਟ ਕਲਾਸ ਨੂੰ ਬੁੱਕ ਕਰ ਲਿਆ।' ਬਸ ਫਿਰ ਕੀ ਸੀ। ਲੋਕਾਂ ਨੇ ਮੀਕਾ ਸਿੰਘ ਨੂੰ ਸੋਸ਼ਲ ਮੀਡੀਆ ਉਤੇ ਆੜੇ ਹੱਥ ਲੈ ਲਿਆ ਅਤੇ ਅਜਿਹੀ - ਅਜਿਹੀਆਂ ਗੱਲਾਂ ਸੁਣਾਈਆਂ ਕਿ ਮੀਕਾ ਸਿੰਘ ਅਪਣੇ ਆਪ ਵੀ ਹੈਰਾਨ ਰਹਿ ਗਏ ਹੋਣਗੇ।  

ਇਕ ਫ਼ੈਨ ਨੇ ਲਿਖਿਆ ਕਿ ਇਹ ਕੋਈ ਵਧੀਆ ਕੰਮ ਨਹੀਂ ਕੀਤਾ ਜੋ ਇੰਨਾ ਪੈਸਾ ਜ਼ਾਇਆ ਕੀਤਾ। ਜੇਕਰ ਇੰਨਾ ਪੈਸਾ ਸੀ ਤਾਂ ਅਪਣੇ ਰਬ ਨੂੰ ਰਾਜ਼ੀ ਕਰਦੇ। ਕਿਸੇ ਗਰੀਬ ਦੀ ਮਦਦ ਕਰਦੇ ਜਾਂ ਫਿਰ ਦਾਨ ਦੇ ਦਿੰਦੇ। ਤੂੰ ਜ਼ਿਆਦਾ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾ ਸਕਦਾ ਸੀ। ਪਹਿਲਾਂ ਮੇਰੇ ਦਿਲ ਵਿਚ ਤੁਹਾਡੇ ਲਈ ਇੱਜ਼ਤ ਸੀ, ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੁਣ ਨਹੀਂ ਹੈ। ਉਥੇ ਹੀ ਕਿਸੇ ਹੋਰ ਫ਼ੈਨ ਨੇ ਲਿਖਿਆ, ਇਕ ਸੀਟ ਦੇ ਪੈਸੇ ਕਿਸੇ ਗਰੀਬ ਨੂੰ ਦੇ ਕੇ ਦੇਖੋ। ਲਾਈਫ ਫਰਸਟ ਕਲਾਸ ਹੋ ਜਾਵੇਗੀ।

ਉਥੇ ਹੀ ਇਕ ਹੋਰ ਯੂਜ਼ਰ ਨੇ ਇਸ ਵੀਡੀਓ ਉਤੇ ਕਮੈਂਟ ਕੀਤਾ ਕਿ ਜਦੋਂ ਜ਼ਰੂਰਤ ਤੋਂ ਜ਼ਿਆਦਾ ਪੈਸਾ ਆ ਜਾਵੇ ਤਾਂ ਇੰਜ ਹੀ ਕੱਟਦਾ ਹੈ। ਮੀਕਾ ਸਿੰਘ ਦੇ ਇਸ ਵੀਡੀਓ ਉਤੇ ਇੰਜ ਹੀ ਦਰਜਨਾਂ ਕਮੈਂਟ ਆਏ ਹੋਏ ਹਨ, ਜਿਨ੍ਹਾਂ ਵਿਚ ਲੋਕਾਂ ਨੇ ਉਨ੍ਹਾਂ ਨੂੰ ਦੂਜਿਆਂ ਦੀ ਮਦਦ ਕਰਨ ਦੀ ਸਲਾਹ ਦਿਤੀ ਅਤੇ ਅਜਿਹੀ ਹਰਕੱਤ ਲਈ ਖੂਬ ਗਲਤ ਸ਼ਬਦ ਅਤੇ ਮਾੜੀ ਗੱਲਾਂ ਵੀ ਸੁਣਾਈਆਂ। ਹੁਣ ਦੇਖਣਾ ਇਹ ਹੋਵੇਗਾ ਕਿ ਮੀਕਾ ਸਿੰਘ ਇਸ ਉਤੇ ਕਿਵੇਂ ਰਿਐਕਟ ਕਰਦੇ ਹਨ। ਉਂਜ ਇੰਨਾ ਤਾਂ ਤੈਅ ਹੈ ਕਿ ਉਨ੍ਹਾਂ ਨੇ ਸੋਚਿਆ ਹੀ ਨਹੀਂ ਹੋਵੇਗਾ ਕਿ ਵੀਡੀਓ ਸ਼ੇਅਰ ਕਰਨਾ ਅਤੇ ਸ਼ੋਅ ਆਫ ਕਰਨਾ ਉਨ੍ਹਾਂ ਨੂੰ ਇੰਨਾ ਮਹਿੰਗਾ ਪੈ ਜਾਵੇਗਾ।