ਬੱਚਿਆਂ ਨੂੰ ਸਿਖਾਉਣ ਲਈ ਸਕੂਲਾਂ 'ਚ ਦਿਖਾਈਆਂ ਜਾ ਰਹੀਆਂ ਨੇ ਕਾਰਟੂਨ ਫਿਲਮਾਂ
ਕਾਰਟੂਨ ਬੱਚਿਆਂ ਨੂੰ ਮਨੋਰੰਜਨ ਰਾਹੀਂ ਸਿੱਖਿਅਤ ਕਰਨ ਦਾ ਇਕ ਵਧੀਆ ਤਰੀਕਾ ਹੈ ਜਿਹਨਾਂ ਵਿਚ ਐਨੀਮੇਟਿਡ ਕਿਰਦਾਰਾਂ
ਚੰਡੀਗੜ੍ਹ : ਕਾਰਟੂਨ ਬੱਚਿਆਂ ਨੂੰ ਮਨੋਰੰਜਨ ਰਾਹੀਂ ਸਿੱਖਿਅਤ ਕਰਨ ਦਾ ਇਕ ਵਧੀਆ ਤਰੀਕਾ ਹੈ ਜਿਹਨਾਂ ਵਿਚ ਐਨੀਮੇਟਿਡ ਕਿਰਦਾਰਾਂ ਰਾਹੀਂ ਬਾਲ ਕਲਪਨਾ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਕਾਰਟੂਨਾਂ ਵਿਚਲੀ ਅੱਤ ਦੀ ਕਾਲਪਨਿਕਤਾ, ਸਮਾਜ, ਕੁਦਰਤ, ਪਸ਼ੂਆਂ-ਪੰਛੀਆਂ ਦੇ ਦ੍ਰਿਸ਼, ਬਿੰਬ, ਸੰਗੀਤ, ਐਨੀਮੇਟਿਡ ਕਿਰਦਾਰ ਆਦਿ ਬੱਚਿਆਂ ਨੂੰ ਬਹੁਤ ਖਿੱਚਦੇ ਹਨ ਕਿਉਂਕਿ ਬੱਚੇ ਬਹੁਤ ਜ਼ਿਆਦਾ ਕਲਪਨਾਸ਼ੀਲ ਹੁੰਦੇ ਹਨ।
ਕਾਰਟੂਨ ਬੱਚਿਆਂ ਦੀ ਕਾਲਪਨਿਕਤਾ ਨੂੰ ਖੰਭ ਲਾਉਣ ਦਾ ਕੰਮ ਕਰਦੇ ਹੋਏ ਬੱਚੇ 'ਤੇ ਬਹੁਤ ਪ੍ਰਭਾਵ ਪਾਉਂਦੇ ਹਨ। ਅਜਿਹੇ ਵਿਚ ਹੁਣ ਸਕੂਲ ਸਿੱਖਿਆ ਵਿਭਾਗ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀਆਂ ਦੇ ਲਈ ਕਾਰਟੂਨ ਫ਼ਿਲਮਾਂ ਪ੍ਰਸਾਰਿਤ ਕਰ ਰਿਹਾ ਹੈ।
ਜਿਸਦਾ ਵਿਦਿਆਰਥੀ ਸਕੂਲ ਵਿਚ ਆਨੰਦ ਲੈ ਸਕਣ ਅਤੇ ਆਉਣ ਵਾਲੇ EDUSAT ਪ੍ਰੋਗਰਾਮ ਵਿਚ ਖੁਸ਼ ਰਹਿਣ। ਅੰਗਰੇਜੀ ਭਾਸਾ ਵਿਚ ਕਿਰਿਆਵਾਂ ਨੂੰ ਬੇਹਤਰ ਢੰਗ ਨਾਲ ਸਮਝਣ ਦੇ ਲਈ 'ਪੇਪਾ ਪਿਗ ਹਸਪਤਾਲ', ਪੇਪਾ ਪਿਗ ਸਿੰਪਲ ਸਾਇੰਸ' ਲੜੀ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ।