ਫ਼ਿਲਮ ‘ਮਿੱਟੀ ਦਾ ਬਾਵਾ’ ਵਿਕਾਰਾਂ ਤੋਂ ਦੂਰ ਰਹਿਣ ਅਤੇ ਇਨਸਾਨੀਅਤ ਦਾ ਪਾਠ ਸਿਖਾਉਂਦੀ ਹੈ: ਹਰਦੀਪ ਕੌਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਅੱਜ ਲੋੜ ਹੈ ਅਜਿਹੀਆਂ ਫ਼ਿਲਮਾਂ ਦੀ ਜਿਹੜੀ ਪਰਵਾਰਕ ਹੋਣ ਦੇ ਨਾਲ ਨਾਲ ਸਾਨੂੰ ਅਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਣ।

Punjabi Movie Mitti Da Bawa

ਜਲੰਧਰ: ਹਰਦੀਪ ਕੌਰ ਖਾਲਸਾ ਇਕ ਗੁਰਸਿੱਖ ਮਾਡਲ ਹੈ ਅਤੇ ਮਿਸੇਜ਼ ਪੰਜਾਬ 2017 ਦਾ ਹਿੱਸਾ ਰਹਿ ਚੁੱਕੀ ਹੈ। ਇਸ ਨੇ ਕਈ ਫ਼ਿਲਮਾਂ ਵਿਚ ਰੋਲ ਅਦਾ ਕੀਤੇ ਹਨ। ਉਹ ਖਾਲਸਾ ਆਈਕੌਨਿਕ ਫੇਸ ਆਫ ਇੰਡੀਆ ਦਾ ਖਿਤਾਬ  ਵੀ ਹਾਸਲ ਕਰ ਚੁੱਕੀ ਹੈ। ਉਹਨਾਂ ਨੇ ਅਪਣੇ ਸੋਸ਼ਲ ਮੀਡੀਆ ਫੇਸਬੁਕ ਤੇ ਵੀਡੀਉ ਰਾਹੀਂ ਇਕ ਸੁਨੇਹਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮਿੱਟੀ ਦਾ ਬਾਵਾ ਫ਼ਿਲਮ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।

ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪੰਜ ਵਿਕਾਰਾਂ ਤੋਂ ਬਚਣ ਲਈ ਕਿਹਾ ਹੈ ਪਰ ਅੱਜ ਵੀ ਅਸੀਂ ਉਹਨਾਂ ਵਿਕਾਰਾਂ ਵਿਚ ਫਸੇ ਹੋਏ ਹਾਂ। ਅੱਜ ਲੋੜ ਹੈ ਅਜਿਹੀਆਂ ਫ਼ਿਲਮਾਂ ਦੀ ਜਿਹੜੀ ਪਰਵਾਰਕ ਹੋਣ ਦੇ ਨਾਲ ਨਾਲ ਸਾਨੂੰ ਅਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਣ। ਇਹ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਮਾਣ ਮਹਿਸੂਸ ਹੋਵੇਗਾ ਕਿ ਅਸੀਂ ਘਰ ਨੂੰ ਖਾਲੀ ਹੱਥ ਨਹੀਂ ਜਾ ਰਹੇ। ਇਹ ਫ਼ਿਲਮ ਬੱਚਿਆਂ ਦੇ ਮਨਾਂ ਵਿਚ ਉਹ ਬੀਜ ਬੀਜੇਗੀ ਜਿਸ ਨਾਲ ਬੱਚੇ ਅਪਣੇ ਵਡੇਰਿਆਂ ਅਤੇ ਪੀੜ੍ਹੀਆਂ ਦਰ ਪੀੜ੍ਹੀਆਂ ਤਕ ਇਸ ਨੂੰ ਸੰਭਾਲ ਕੇ ਰੱਖਣਗੇ।

ਅੱਜ ਕੱਲ੍ਹ ਅਜਿਹੀਆਂ ਫ਼ਿਲਮਾਂ ਦੀ ਬਹੁਤ ਕਮੀ ਹੈ। ਇਸ ਦੇ ਨਾਲ ਉਹਨਾਂ ਨੇ ਮਿੱਟੀ ਦਾ ਬਾਵਾ ਦੀ ਸਮੂਹ ਟੀਮ ਨੂੰ ਵਧਾਈ ਦਿੱਤੀ ਹੈ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ। ਉਹ ਅਜਿਹੀਆਂ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਹੇ ਹਨ ਜਿਹਨਾਂ ਨਾਲ ਪੰਜਾਬੀਅਤ ਦਾ ਮਾਣ ਹੋਰ ਵੱਧਦਾ ਹੈ। ਇਸ ਦੇ ਨਾਲ ਉਹਨਾਂ ਨੇ ਦਰਸ਼ਕਾਂ ਨੂੰ ਇਹ ਫ਼ਿਲਮ ਦੀ ਅਪੀਲ ਵੀ ਕੀਤੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਫ਼ਿਲਮ ਮਿੱਟੀ ਦਾ ਬਾਵਾ 18 ਅਕਤੂਬਰ 2019 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਸ ਫ਼ਿਲਮ ਵਿਚ ਸੱਭਿਆਚਾਰ ਨੂੰ ਨਿਹਾਰਿਆ ਗਿਆ ਹੈ। ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ। ਇਸ ਦੇ ਮੁੱਖ ਕਲਾਕਾਰ ਹਨ ਤਰਸੇਮ ਪਾਲ, ਤੇਜੀ ਸੰਧੂ, ਨਛੱਤਰ ਗਿੱਲ, ਅੰਮ੍ਰਿਤ ਸਿੰਘ ਬਿੱਲਾ, ਮੰਨਤ ਨੂਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਬੀ.ਐਨ. ਸ਼ਰਮਾ।

ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ। ਇਨ੍ਹਾਂ ਕਲਾਕਾਰਾਂ ਨੂੰ ਚਮਕਾਉਂਦੀ ਆਪਣੀ ਇਸ ਫ਼ਿਲਮ ਬਾਰੇ ਕੁਲਜੀਤ ਸਿੰਘ ਦਾ ਕਹਿਣਾ ਹੈ, 'ਦਰਸ਼ਕਾਂ ਦੀ ਪਸੰਦ-ਨਾ ਪਸੰਦ ਨੂੰ ਧਿਆਨ ਵਿਚ ਰੱਖ ਕੇ ਮੈਂ ਇਹ ਫ਼ਿਲਮ ਬਣਾਈ ਹੈ। ਮੇਰਾ ਖਿਆਲ ਹੈ ਕਿ ਹੁਣ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਨਾਲ ਐਨ.ਆਰ.ਆਈ. ਕਿਰਦਾਰਾਂ ਵਾਲੀਆਂ ਅਤੇ ਕਾਮੇਡੀ ਫ਼ਿਲਮਾਂ ਤੋਂ ਕੁਝ ਵੱਖਰਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।