ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਿਲਮ ‘ਮਿੱਟੀ ਦਾ ਬਾਵਾ’ ਦਾ ਸਭਿਆਚਾਰਕ ਟੀਜ਼ਰ ਰਿਲੀਜ਼ 

ਏਜੰਸੀ

ਮਨੋਰੰਜਨ, ਪਾਲੀਵੁੱਡ

ਪੰਜਾਬੀ ਫ਼ਿਲਮ ਮਿੱਟੀ ਦਾ ਬਾਵਾ ਦਾ ਟੀਜ਼ਰ 2 ਰਿਲੀਜ਼ ਹੋ ਚੁੱਕਿਆ ਹੈ।

Punjabi Movie Mitti Da Bawa Teaser Released

ਜਲੰਧਰ: ਪੰਜਾਬੀ ਫ਼ਿਲਮ ਮਿੱਟੀ ਦਾ ਬਾਵਾ ਦਾ ਟੀਜ਼ਰ 2 ਰਿਲੀਜ਼ ਹੋ ਚੁੱਕਿਆ ਹੈ। ਇਸ ਵਿਚ ਨਛੱਤਰ ਗਿੱਲ ਗੀਤ ਗਾ ਰਿਹਾ ਹੈ। ਪੁਰਾਣੇ ਵੇਲੇ ਦਾ ਸਾਰਾ ਸਮਾਨ ਜੋ ਕਿ ਮਿੱਟੀ ਦਾ ਬਣਿਆ ਹੋਇਆ ਹੈ ਉਹ ਵਿਖਾਇਆ ਗਿਆ ਹੈ। ਇਸ ਵਿਚ ਇਸ ਗਾਣੇ ਦੀ ਥੋੜੀ ਜਿਹੀ ਝਲਕ ਦਿਖਾਈ ਗਈ ਹੈ। ਇਕ ਬਜ਼ੁਰਗ ਘੁਮਿਆਰ ਮਿੱਟੀ ਦੇ ਬਰਤਨ ਬਣਾ ਰਿਹਾ ਹੈ। ਉਸ ਕੋਲ ਹੋਰ ਬਹੁਤ ਸਾਰੀਆਂ ਮੂਰਤੀਆਂ ਤੇ ਭਾਂਡੇ ਪਏ ਹੋਏ ਹਨ।

ਪਿੱਛੇ ਦੇ ਹਿੱਸੇ ਵਿਚ ਬਹੁਤ ਹੀ ਸੋਹਣਾ ਮਿੱਟੀ ਦਾ ਬਣਿਆ ਹੋਇਆ ਘਰ ਵਿਖਾਇਆ ਗਿਆ ਹੈ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਇਸ ਟੀਜ਼ਰ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਦਰਸ਼ਕਾਂ ਵੱਲੋਂ ਇਸ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਫ਼ਿਲਮ ਮਿੱਟੀ ਦਾ ਬਾਵਾ 18 ਅਕਤੂਬਰ 2019 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਸ ਫ਼ਿਲਮ ਵਿਚ ਸੱਭਿਆਚਾਰ ਨੂੰ ਨਿਹਾਰਿਆ ਗਿਆ ਹੈ। ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ। ਇਸ ਦੇ ਮੁੱਖ ਕਲਾਕਾਰ ਹਨ ਤਰਸੇਮ ਪਾਲ, ਤੇਜੀ ਸੰਧੂ, ਨਛੱਤਰ ਗਿੱਲ, ਅੰਮ੍ਰਿਤ ਸਿੰਘ ਬਿੱਲਾ, ਮੰਨਤ ਨੂਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਬੀ.ਐਨ. ਸ਼ਰਮਾ। ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ।

ਇਨ੍ਹਾਂ ਕਲਾਕਾਰਾਂ ਨੂੰ ਚਮਕਾਉਂਦੀ ਆਪਣੀ ਇਸ ਫ਼ਿਲਮ ਬਾਰੇ ਕੁਲਜੀਤ ਸਿੰਘ ਦਾ ਕਹਿਣਾ ਹੈ, 'ਦਰਸ਼ਕਾਂ ਦੀ ਪਸੰਦ-ਨਾ ਪਸੰਦ ਨੂੰ ਧਿਆਨ ਵਿਚ ਰੱਖ ਕੇ ਮੈਂ ਇਹ ਫ਼ਿਲਮ ਬਣਾਈ ਹੈ। ਮੇਰਾ ਖਿਆਲ ਹੈ ਕਿ ਹੁਣ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਨਾਲ ਐਨ.ਆਰ.ਆਈ. ਕਿਰਦਾਰਾਂ ਵਾਲੀਆਂ ਅਤੇ ਕਾਮੇਡੀ ਫ਼ਿਲਮਾਂ ਤੋਂ ਕੁਝ ਵੱਖਰਾ ਚਾਹੀਦਾ ਹੈ।

ਉਨ੍ਹਾਂ ਨੂੰ ਅਜਿਹੀ ਫ਼ਿਲਮ ਚਾਹੀਦੀ ਹੈ ਕਿ ਜਦੋਂ ਉਹ ਸਿਨੇਮਾ ਘਰ ਤੋਂ ਬਾਹਰ ਨਿਕਲਣ ਤਾਂ ਆਪਣੇ ਨਾਲ ਜ਼ਿਹਨ ਵਿਚ ਕੁਝ ਘਰ ਲੈ ਕੇ ਜਾਣ ਇਹੀ ਵਜ੍ਹਾ ਹੈ ਕਿ ਮੈਂ ਮਿੱਟੀ ਦਾ ਬਾਵਾ ਦੇ ਰੂਪ ਵਿਚ ਅਜਿਹੀ ਫ਼ਿਲਮ ਬਣਾਈ ਹੈ ਜੋ ਇਨਸਾਨੀਅਤ ਦਾ ਸੁਨੇਹਾ ਦਿੰਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।