ਗੁਰਲੇਜ਼ ਦਾ ਗੀਤ ਰਿਲੀਜ਼ ਹੋਣ ਤੋਂ ਪਹਿਲਾ ਹੀ ਹੋਇਆ ਸੋਸ਼ਲ ਮੀਡੀਆ‘ਤੇ ਲੀਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ ਵਿਚ ਪੰਜਾਬੀ ਗਾਇਕ ਲੋਕਾਂ ਨੂੰ ਸੱਭਿਆਚਾਰਕ ਨਾਲ ਜੋੜ ਕਿ ਰੱਖਣ ਲਈ ਹਰ ਰੋਜ ਨਵੇਂ ਤੋਂ ਨਵੇਂ ਗੀਤ.....

Gurlez Akhtar

ਚੰਡੀਗੜ੍ਹ (ਭਾਸ਼ਾ): ਪੰਜਾਬ ਵਿਚ ਪੰਜਾਬੀ ਗਾਇਕ ਲੋਕਾਂ ਨੂੰ ਸੱਭਿਆਚਾਰਕ ਨਾਲ ਜੋੜ ਕਿ ਰੱਖਣ ਲਈ ਹਰ ਰੋਜ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕਰਦੇ ਹਨ। ਜਿਸ ਦੇ ਨਾਲ ਪੰਜਾਬ ਦੇ ਲੋਕਾਂ ਸੱਭਿਆਚਾਰਕ ਨੂੰ ਜੋੜ ਕੇ ਰੱਖਿਆ ਜਾ ਸਕੇ। ਪੰਜਾਬ ਦਾ ਸੱਭਿਆਚਾਰ ਬਹੁਤ ਹੀ ਖੱਲ੍ਹੇ ਮਹੌਲ ਦਾ ਹੈ। ਜਿਸ ਵਿਚ ਕਲਾਕਾਰ ਨੂੰ ਅਪਣੀ ਗਾਇਕੀ ਬਹੁਤ ਹੀ ਵਧਿਆ ਢੰਗ ਦੇ ਨਾਲ ਪੇਸ਼ ਕਰਨੀ ਪੈਂਦੀ ਹੈ। ਇਨ੍ਹੀਂ ਦਿਨੀਂ ਗੁਰਲੇਜ਼ ਅਖ਼ਤਰ ਦੀ ਪੰਜਾਬੀ ਸੰਗੀਤ ਇੰਡਸਟਰੀ 'ਚ ਮੰਗ ਜ਼ੋਰਾਂ 'ਤੇ ਹੈ ਅਤੇ ਉਸ ਦੇ ਗੀਤ 'ਡੌਂਟ ਵਰੀ' (ਕਰਨ ਔਜਲਾ, ਗੁਰਲੇਜ਼ ਅਖ਼ਤਰ, ਦੀਪ ਜੰਡੂ) ਫਿਲਮ ਲਾਟੂ ਦਾ 'ਸੱਤ ਪਿੰਡ' (ਸੰਗੀਤਕਾਰ ਜਤਿੰਦਰ ਸ਼ਾਹ)

'ਰੰਗ ਪੰਜਾਬ ਦੇ' (ਗੁਰਲੇਜ਼ ਅਖਤਰ, ਗੁਰਨਾਮ ਭੁੱਲਰ) ਆਦਿ ਗੀਤ ਸੁਪਰ ਡੁਪਰ ਹਿੱਟ ਹੋਏ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਗੁਰਲੇਜ਼ ਅਖਤਰ ਦਾ ਨਵਾਂ ਤਿਆਰ ਹੋ ਰਿਹਾ ਗੀਤ‘ਫੀਮ ਜੱਟੀ’ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਲੀਕ ਕਰ ਦਿਤਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬੀਤੇ ਦਿਨੀ ਕੁਲਵਿੰਦਰ ਕੈਲੀ ਨੂੰ ਬ੍ਰਾਜ਼ੀਲ ਤੋਂ ਕਿਸੇ ਨੇ ਗੁਰਲੇਜ਼ ਦੇ ਇਸ ਗੀਤ ਦਾ ਕਲਿੱਪ ਭੇਜਿਆ ਤਾਂ ਉਹ ਹੈਰਾਨ ਰਹਿ ਗਏ ਕਿ ਇਹ ਗੀਤ ਰਿਲੀਜ਼ ਤਾਂ ਕੀਤਾ ਹੀ ਨਹੀਂ ਸਗੋਂ ਮਿਕਸਿੰਗ ਲਈ ਭੇਜਿਆ ਹੋਇਆ ਹੈ ਪਰ ਫਿਰ ਉਨ੍ਹਾਂ ਸੋਚਿਆ ਕਿ ਇਸ ਨੂੰ ਯੂ ਟਿਊਬ 'ਤੇ ਪਾ ਦਿਤਾ ਜਾਵੇ

ਅਤੇ ਜੇਕਰ ਸਰੋਤੇ ਪਸੰਦ ਕਰਨਗੇ ਤਾਂ ਉਹ ਇਸ ਦਾ ਵੀਡੀਓ ਬਣਾ ਕੇ ਰਿਲੀਜ਼ ਕਰਨਗੇ। ਉਨ੍ਹਾਂ ਇਹੋ ਜਿਹੇ ਸਾਈਬਰ ਕਰਾਈਮ ਕਰਨ ਵਾਲਿਆਂ ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਕਿਸੇ ਦੀ ਕੀਤੀ ਹੋਈ ਮਿਹਨਤ ਨੂੰ ਇਸ ਤਰ੍ਹਾਂ ਖਰਾਬ ਨਹੀਂ ਕਰਨਾ ਚਾਹੀਦਾ ਪਰ ਹੁਣ ਆਸ ਕੀਤੀ ਜਾ ਰਹੀ ਹੈ ਕਿ ਇਸ ਗੀਤ ਨੂੰ ਪੰਜਾਬੀ ਸਰੋਤੇ ਪਹਿਲਾਂ ਦੀ ਤਰ੍ਹਾਂ ਹੀ ਪਿਆਰ ਦੇਣਗੇ ਤੇ ਗੀਤਕਾਰ ਭਿੰਦਾ ਬਾਵਾਖੇਲ ਤੇ ਸੰਗੀਤਕਾਰ ਗੈਗਜ਼ ਸਟੂਡੀਓ ਦੀ ਮਿਹਨਤ ਵੀ ਜ਼ਰੂਰ ਰੰਗ ਲਿਆਵੇਗੀ। ਗੁਰਲੇਜ਼ ਇਸ ਗੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਲੈ ਕੇ ਆ ਰਹੀ ਹੈ। ਗੁਰਲੇਜ਼ ਆਪਣੇ ਗੀਤਾਂ ਦੇ ਨਾਲ ਸੁਰਖੀਆਂ ਵਿਚ ਛਾਹੀ ਰਹਿੰਦੀ ਹੈ।