ਰਣਜੀਤ ਬਾਵਾ ਦੇ ਜਨਮਦਿਨ ‘ਤੇ ਦੇਖੋ ਉਨ੍ਹਾਂ ਦੀ ਖਾਸ ਤਸਵੀਰਾਂ

ਏਜੰਸੀ

ਮਨੋਰੰਜਨ, ਪਾਲੀਵੁੱਡ

ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ

File

ਚੰਡੀਗੜ੍ਹ- ਪੰਜਾਬੀ ਗਾਇਕ ਰਣਜੀਤ ਬਾਵਾ ਅੱਜ ਅਪਣਾ ਜਨਮਦਿਨ ਮਨਾ ਰਹੇ ਹਨ। ਰਣਜੀਤ ਬਾਵਾ ਦਾ ਜਨਮ 14 ਮਾਰਚ 1989 ਵਿਚ ਗੁਰਦਾਸਪੁਰ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਰਣਜੀਤ ਸਿੰਘ ਬਾਜਵਾ ਹੈ।

ਰਣਜੀਤ ਬਾਵਾ ਨੇ ਗਾਇਕੀ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ 'ਚ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕੀਤੀ ਹੈ।

ਇਨ੍ਹਾਂ ਦਾ ਜ਼ਿੰਦਗੀ ਕਾਫੀ ਸੰਘਰਸ਼ ਭਰੀ ਰਹੀ ਹੈ। ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਦੱਸ ਦਈਏ ਕਿ 15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ।

ਉਨ੍ਹਾਂ ਦੇ ਸੰਘਰਸ਼ ਦਾ ਸਫਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਮਾਸਟਰ ਮੰਗਲ ਸਿੰਘ ਨੇ ਦਿੱਤਾ ਸੀ। ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਣਾਉਣ 'ਚ ਉਨ੍ਹਾਂ ਦਾ ਵੱਡਾ ਕਿਰਦਾਰ ਰਿਹਾ ਹੈ।

ਮਾਸਟਰ ਮੰਗਲ ਸਿੰਘ ਰਣਜੀਤ ਬਾਵਾ ਦੇ ਪ੍ਰਿੰਸੀਪਲ ਰਹੇ ਹਨ। ਪੜਾਈ ਦੌਰਾਨ ਹੀ ਰਣਜੀਤ ਬਾਵਾ ਨੂੰ ਗਾਉਣ ਦਾ ਸੌਂਕ ਸੀ ਅਤੇ ਰਣਜੀਤ ਬਾਵਾ ਵਿਚਲੇ ਕਲਾਕਾਰ ਨੂੰ ਪਛਾਨਣ ਵਾਲੇ ਮਾਸਟਰ ਮੰਗਲ ਸਿੰਘ ਹੀ ਸਨ।

ਇਸ ਦਾ ਖੁਲਾਸਾ ਰਣਜੀਤ ਬਾਵਾ ਨੇ ਇਕ ਇੰਟਰਵਿਊ ਦੌਰਾਨ ਕੀਤਾ। ਰਣਜੀਤ ਬਾਵਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ 'ਮਾਸਟਰ ਮੰਗਲ ਸਿੰਘ ਮੈਨੂੰ ਸਕੂਲ 'ਚ ਬਿਠਾ ਕੇ 4-4 ਘੰਟੇ ਰਿਆਜ਼ ਕਰਵਾਉਂਦੇ ਸਨ ਅਤੇ ਉਨ੍ਹਾਂ ਵਿਚਲੀਆਂ ਕਮੀਆਂ ਨੂੰ ਦੱਸਦੇ ਸਨ।'

ਹਾਲਾਂਕਿ ਮਾਸਟਰ ਮੰਗਲ ਸਿੰਘ ਦਾ ਗਾਇਕੀ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ ਸੀ।

ਗਾਇਕੀ 'ਚ ਜਦੋਂ ਥੋੜੀ ਨਿਪੁੰਨਤਾ ਬਾਵਾ ਨੇ ਹਾਸਲ ਕਰ ਲਈ ਸੀ ਪਰ ਬਾਵਾ ਦੇ ਇਸ ਹੁਨਰ ਦੀ ਕਦੇ ਵੀ ਉਨ੍ਹਾਂ ਦੇ ਉਸਤਾਦ ਨੇ ਤਾਰੀਫ ਨਹੀਂ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਉਹ ਆਪਣੀ ਤਾਰੀਫ ਸੁਣ ਕੇ ਮਿਹਨਤ ਕਰਨਾ ਛੱਡ ਦੇਣਗੇ।

ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।

ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ 'ਚ ਨਹੀਂ ਹਨ।

ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।