ਪਹਿਲੀ ਵਾਰ ਪਰਦੇ ਤੇ ਇਕੱਠੇ ਨਜ਼ਰ ਆਉਣਗੇ ਨੀਰੂ ਅਤੇ ਤਰਸੇਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹਾਲ ਹੀ 'ਚ ਰਿਲੀਜ਼ ਹੋਈਆਂ ਫਿਲਮਾਂ ਨੇ ਕਲਾ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ। ਸਾਲ 2019 'ਚ ਪਾਲੀਵੁੱਡ ਹੋਰ ਵੀ ਬਹੁਤ ਵਧੀਆ ਫਿਲਮਾਂ ਲੈ ਕੇ ਆ ਰਿਹਾ ਹੈ, ਜੋ...

Uda Aida Movie
 
 
 

 

View this post on Instagram

 

 
 
 
 
 
 
 
 

ਇਕ ਕੈਦਾ ਲੈ ਦੇ ਬੇਬੇ ਮੈਨੂੰ ਉੜੇ ਆੜੇ ਦਾ .... ਆਪਣੀ ਫਿਲਮ " ੳ ਅ " ਦਾ ਪਹਿਲਾ ਟਰੈਕ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕ ਪੁਰਾਣੀਆਂ ਤੇ ਠੇਠ ਗੱਲਾਂ ਲਿਖ ਸਕਾ ... ਮਾਲਕ ਮੇਹਰ ਕਰੇ ... Ik Kayda Le de BEBE mainu Ude aade da ... First track from our movie ... Movie releasing 1feb .. waheguru mehar kre .. #ੳਅ #udaaida #tarsemjassar #neerubajwa #fridayrushmotionpictures #ksshitijchaudhary #karamjitanmol bai #gurpreetghuggi bai #bnsharma bhaji #nareshkathuria #vehlijantarecords #wmk

A post shared by Tarsem Jassar (@tarsemjassar) on

ਚੰੜੀਗੜ੍ਹ : ਹਾਲ ਹੀ 'ਚ ਰਿਲੀਜ਼ ਹੋਈਆਂ ਫਿਲਮਾਂ ਨੇ ਕਲਾ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ। ਸਾਲ 2019 'ਚ ਪਾਲੀਵੁੱਡ ਹੋਰ ਵੀ ਬਹੁਤ ਵਧੀਆ ਫਿਲਮਾਂ ਲੈ ਕੇ ਆ ਰਿਹਾ ਹੈ, ਜੋ ਵੱਖ-ਵੱਖ ਮੁੱਦਿਆ ਨਾਲ ਪਾਲੀਵੁੱਡ ਫਿਲਮ ਇੰਡਸਟਰੀ ਦੀ ਸ਼ਾਨ ਨੂੰ ਵਧਾਏਗਾ। ਇਸ ਲਿਸਟ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ 'ਓ ਅ' ਦਾ ਨਾਂ ਵੀ ਜੁੜ ਚੁੱਕਾ ਹੈ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਰਹੀ ਹੈ।

ਦੇਖੋ ਅਤੇ ਸੋਣੋ 'ਓ ਅ' ਦਾ ਗੀਤ :

ਦੱਸ ਦੇਈਏ ਕਿ ਬਹੁਤ ਹੀ ਲੰਮੇ ਸਮੇਂ ਬਾਅਦ ਅਜਿਹੀ ਫਿਲਮ ਦੇਖਣ ਨੂੰ ਮਿਲੇਗੀ, ਜੋ ਸਮਾਜ ਲਈ ਇਕ ਆਇਨੇ ਨਾਲ ਮਨੋਰੰਜਨ ਕਰੇਗੀ। ਇਹ ਫਿਲਮ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਫਿਲਮ ਇਕ ਸਵਾਲ ਉਠਾਉਂਦੀ ਹੈ ਕਿ ਕਿਵੇਂ ਅੱਜ ਦੇ ਆਧੁਨਿਕ ਸਮਾਜ 'ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਪੜ੍ਹਾਉਣ ਦੀ ਦੌੜ 'ਚ ਲੱਗੇ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜ੍ਹਾਂ ਨੂੰ ਸਮਝਣ ਤੋਂ ਅਸਮਰੱਥ ਹਨ।

 

 

'ਓ ਅ' ਦੀ ਕਹਾਣੀ ਸਾਡੀ ਜ਼ਿੰਦਗੀ 'ਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ। ਨਿਰਮਾਤਾ, ਲੇਖਕ ਤੇ ਨਿਰਦੇਸ਼ਕ ਦੀ ਪਿੱਛਲੀ ਸਫਲਤਾ  ਤੇ ਨਾਲ ਹੀ ਅਭਿਨੇਤਾ ਤੇ ਅਭਿਨੇਤਰੀ - ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਤਗੜੀ ਫੈਨ ਫੋਲੋਵਿੰਗ ਦੇਖਦੇ ਹੋਏ, ਇਹ ਅੰਦਾਜ਼ਾ ਲਗਾਯਾ ਜਾ ਸਕਦਾ ਹੈ ਕਿ ਸ਼ਾਇਦ ਇਹ ਫਿਲਮ ਵੀ ਪੰਜਾਬੀ ਸਿਨੇਮਾ ਵਿਚ ਇੱਕ ਨਵੀਂ ਸਫਲਤਾ ਪ੍ਰਾਪਤ ਕਰੇਗੀ।