ਮਾਂ ਬੋਲੀ 'ਤੇ ਅਧਾਰਿਤ ਫਿਲਮ 'ੳ ਅ' ਦਾ ਲੋਕਾਂ ਵਲੋਂ ਬੇਸਬਰੀ ਨਾਲ ਇੰਤਜ਼ਾਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਬੋਲੀ 'ਤੇ ਅਧਾਰਿਤ ਫਿਲਮ 'ੳ ਅ' ਪਹਿਲੀ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਗੱਲ ਕਰੀਏ ਤਾਂ ਇਸ ਦਾ ਟ੍ਰੇਲਰ ਕਾਫੀ ਚਰਚਾ ਵਿਚ ਹੈ। ਇਸ ਫਿਲਮ...

Uda Aida

ਚੰਡੀਗੜ੍ਹ : ਪੰਜਾਬੀ ਬੋਲੀ 'ਤੇ ਅਧਾਰਿਤ ਫਿਲਮ 'ੳ ਅ' 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਗੱਲ ਕਰੀਏ ਤਾਂ ਇਸ ਦਾ ਟ੍ਰੇਲਰ ਕਾਫੀ ਚਰਚਾ ਵਿਚ ਹੈ। ਇਸ ਫਿਲਮ ਦਾ ਗੀਤ 'ੳ ਅ' 'ਤਰਸੇਮ ਜੱਸੜ' ਵਲੋਂ ਲਿਖਿਆ ਅਤੇ ਗਾਇਆ ਗਿਆ ਹੈ। ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਫਿਲਮ ਨੂੰ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਤੇ ਨਰੇਸ਼ ਕਥੂਰੀਆ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਵਿਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਮੁੱਖ ਭੂਮਿਕਾ ਦਾ ਕਿਰਦਾਰ ਨਿਭਾ ਰਹੇ ਹਨ।

ਇਸ ਤੋਂ ਬਿਨਾਂ ਫਿਲਮ ਵਿਚ ਕਾਮੇਡੀ ਕਲਾਕਾਰ ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਤੇ ਗੁਰਪ੍ਰੀਤ ਘੁੱਗੀ ਵੀ ਨਜ਼ਰ ਆਉਣਗੇ। ਫਿਲਮ ਵਿਚਲੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਗਈ ਹੈ। ਜਿਸ ਵਿਚ ਮਾਂ - ਪਿਓ ਅਪਣੇ ਪੁੱਤਰ ਨੂੰ ਵਧੀਆ ਅੰਗਰੇਜ਼ੀ ਸਕੂਲ ਵਿਚ ਪੜਾਉਣਾ ਚਾਹੁੰਦੇ ਹਨ ਤਾਂ ਜੋ ਉਹ ਵਧੀਆ ਅੰਗਰੇਜ਼ੀ ਸਿੱਖ ਸਕੇ। ਜੇਕਰ ਦੇਖਿਆ ਜਾਵੇ ਤਾਂ ਇਹ ਫਿਲਮ ਚੱਲ ਰਹੇ ਅੱਜ ਦੇ ਦੌਰ 'ਤੇ  ਹੀ ਅਧਾਰਿਤ ਹੈ।

ਪੰਜਾਬੀ ਮਾਂ ਬੌਲੀ ਦੀ ਗੱਲ ਕਰੀਏ ਤਾਂ ਜਿਸ ਮਾਂ ਨੇ ਸਾਨੂੰ ਬੋਲਣਾ ਸਿਖਾਇਆ, ਉਂਗਲੀ ਫੜ੍ਹ ਕੇ ਤੁਰਨਾ ਸਿਖਾਇਆ, ਅੱਜ ਉਸੇ ਮਾਂ ਨੂੰ ਸਕੂਲਾਂ, ਦਫ਼ਤਰਾਂ ਦੇ ਬਾਹਰ ਖੜ੍ਹਾ ਕੀਤਾ ਜਾ ਰਿਹਾ ਹੈ। ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੇ ਬਹੁਤ ਸੋਹਣਾ ਲਿਖਿਆ ਹੈ ਕਿ "ਧਰਤੀ 'ਤੇ ਇਕ ਅਜਿਹਾ ਦੇਸ਼ ਵੀ ਹੈ, ਜਿਥੇ ਬੱਚਿਆਂ ਨੂੰ ਅਪਣੀ ਮਾਂ ਬੋਲੀ ਬੋਲਣ 'ਤੇ ਜੁਰਮਾਨਾ ਹੁੰਦਾ ਹੈ।" 

ਫਿਲਮ ਵਿਚ ਇਸ ਗੱਲ ਨੂੰ ਵੀ ਦਿਖਾਇਆ ਗਿਆ ਹੈ ਕਿ ਜੇਕਰ ਉਸ ਸਕੂਲ 'ਚ ਬੱਚਾ ਪੰਜਾਬੀ ਬੋਲਦਾ ਹੈ ਤਾਂ ਉਸ ਨੂੰ ਜੁਰਮਾਨਾ ਲੱਗਦਾ ਹੈ। ਜਦੋਂ ਬੱਚਾ ਅੰਗਰੇਜ਼ੀ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਨੂੰ ਅਪਣੇ ਮਾਂ- ਪਿਓ ਅਨਪੜ੍ਹ ਲਗਦੇ ਹਨ ਜਿਸ ਕਰਕੇ ਉਹ ਮਾਂ - ਪਿਓ ਨੂੰ ਸਕੂਲ ਵਿੱਚ ਆਉਣ ਤੋਂ ਰੋਕਦਾ ਹੈ। ਫਿਲਮ ਦੇ ਅਖੀਰ 'ਚ ਹੁੰਦਾ ਕੀ ਹੈ ਇਸ ਦਾ ਪਤਾ ਤਾਂ ਹੁਣ 1 ਫਰਵਰੀ ਨੂੰ ਹੀ ਪਤਾ ਲਗੇਗਾ।