ਪੰਜਾਬ ਤੇ ਚੰਡੀਗੜ੍ਹ ਦੇ ਦਫ਼ਤਰਾਂ ‘ਚ ਪੰਜਾਬੀ ਭਾਸ਼ਾ ਨੂੰ ਮਿਲੇ ਪਹਿਲ : ਲੱਖਾ ਸਿਧਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੈਂਗਸਟਰ ਤੋਂ ਸੋਸ਼ਲ ਵਰਕਰ ਬਣੇ ਲੱਖਾ ਸਿਧਾਣਾ ਨੇ ਆਪਣੀ ਸੋਸ਼ਲ ਜੱਥੇਬੰਦੀ ਦੇ ਵਰਕਰਾਂ ਸਮੇਤ ਗਵਰਨਰ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ....

Lakha Sidhana

ਚੰਡੀਗੜ੍ਹ (ਸ.ਸ.ਸ) : ਗੈਂਗਸਟਰ ਤੋਂ ਸੋਸ਼ਲ ਵਰਕਰ ਬਣੇ ਲੱਖਾ ਸਿਧਾਣਾ ਨੇ ਆਪਣੀ ਸੋਸ਼ਲ ਜੱਥੇਬੰਦੀ ਦੇ ਵਰਕਰਾਂ ਸਮੇਤ ਗਵਰਨਰ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗਵਰਨਰ ਨੂੰ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦਿਤਾ ਜਾਵੇ, ਚਾਹੇ ਉਹ ਕਿਉਂ ਨਾ ਚੰਡੀਗੜ੍ਹ ਹੋਵੇ। ਉਹਨਾਂ ਨੇ ਕਿਹਾ ਅੱਜ ਕੱਲ੍ਹ ਪੰਜਾਬੀ ਮਾਂ ਬੋਲੀ ਦਾ ਘਾਣ ਕੀਤਾ ਜਾ ਰਿਹੈ ਪੰਜਾਬ ਦੇ ਦਫ਼ਤਰਾਂ ਵਿਚ ਵੀ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਦੀ ਬਜਾਏ ਅੰਗਰੇਜ਼ੀ ਨੂੰ ਵਿਚਾਰਿਆਂ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਘੱਟ ਗਿਣਤੀ ਸਿੱਖਾਂ 'ਤੇ ਝੂਠੇ ਕੇਸ ਬਣਾ ਕੇ ਅਨਿਆ ਕਰਨ ਸਬੰਧੀ ਗੱਲਬਾਤ ਕੀਤੀ

 

ਲੱਖਾ ਸਿਧਾਣਾ ਨੇ ਕਿਹਾ ਕਿ ਪੁਲਿਸ ਸਿੱਖ ਨੌਜਵਾਨਾਂ ਨੂੰ ਫੜ੍ਹ ਕੇ ਧਮਕਾ ਕੇ ਉਹਨਾਂ ਤੋਂ ਜ਼ੁਰਮ ਸਿੱਧ ਕਰਵਾ ਲੈਂਦੀ ਹੈ ਜਿਹੜਾ ਕੇ ਪਹਿਲਾਂ ਤੋਂ ਹੀ ਚਲਦਾ ਆ ਰਿਹਾ ਹੈ। ਲੱਖਾ ਸਿਧਾਣਾ ਨੇ ਕਿਹਾ ਜਿਵੇਂ ਕਿ ਅੱਜ ਕੱਲ੍ਹ ਦੇ ਨੌਜਵਾਨ ਪੜ੍ਹਾਈ ਪੂਰੀ ਹੁੰਦੇ ਸਾਰ ਹੀ ਕੁਝ ਬਣਨ ਦੀ ਬਜਾਏ ਜਾਂ ਕੋਈ ਵਧੀਆ ਅਫ਼ਸਰ ਬਣਨ ਦੀ ਬਜਾਏ ਬਾਹਰਲੇ ਦੇਸ਼ਾਂ ਨੂੰ ਜਾਣਾ ਸ਼ੁਰੂ ਕਰ ਦਿੰਦੇ ਹਨ ਜਿਹੜਾ ਕਿ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਨੂੰ ਜਾਣ ਦੀ ਬਜਾਏ ਅਪਣੀ ਜ਼ਿੰਮੇਵਾਰੀ ਸਮਝ ਕੇ ਅਪਣੇ ਦੇਸ਼ ਅਪਣੇ ਪੰਜਾਬ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੇ ਮਸਲੇ 'ਤੇ ਵੀ ਚਿੰਤਾ ਜ਼ਾਹਰ ਕੀਤੀ।

ਲੱਖਾ ਸਿਧਾਣਾ ਨੇ ਇਹ ਸ਼ੱਕ ਜ਼ਾਹਰ ਕੀਤਾ ਕਿ ਵਾਹੋ-ਵਾਹੀ ਲੁੱਟਣ ਲਈ ਪੰਜਾਬ ਸਰਕਾਰ ਨਿਰਦੋਸ਼ ਵਿਅਕਤੀਆਂ ਦੇ ਅੱਤਵਾਦੀ ਹੋਣ 'ਤੇ ਝੂਠੇ ਮਾਮਲੇ ਬਣਾ ਰਹੀ ਹੈ ਅਤੇ ਨਾਜਾਇਜ਼ ਤੌਰ 'ਤੇ ਸਿੱਖਾਂ ਨੂੰ ਤੰਗ ਕਰ ਰਹੀ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਮੌੜ ਮੰਡੀ ਬਲਾਸਟ ਅਤੇ ਕਈ ਹੋਰ ਵਾਰਦਾਤਾਂ ਦੇ ਦੋਸ਼ੀਆਂ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ।

Related Stories