ਰੰਗ ਪੰਜਾਬ' ਪਿਆਰ, ਹੌਂਸਲੇ ਅਤੇ ਵਿਸ਼ਵਾਸ ਦੀ ਕਹਾਣੀ
ਪੰਜਾਬ ਨੇ ਹਮੇਸ਼ਾ ਤੋਂ ਹੀ ਬਹੁਤ ਸਾਰੇ ਉਤਰਾਅ ਅਤੇ ਚੜਾਅ ਦੇਖੇ ਹਨ। ਇਕ ਬਹੁਤ ਹੀ ਅਮੀਰ ਵਿਰਾਸਤ ਭਰੇ ਇਤਿਹਾਸ ਤੋਂ...
ਚੰਡੀਗੜ੍ਹ (ਸਸਸ) : ਪੰਜਾਬ ਨੇ ਹਮੇਸ਼ਾ ਤੋਂ ਹੀ ਬਹੁਤ ਸਾਰੇ ਉਤਰਾਅ ਅਤੇ ਚੜਾਅ ਦੇਖੇ ਹਨ। ਇਕ ਬਹੁਤ ਹੀ ਅਮੀਰ ਵਿਰਾਸਤ ਭਰੇ ਇਤਿਹਾਸ ਤੋਂ ਨਸ਼ਿਆਂ ਚ ਫਸੇ ਅਤੇ ਰਾਹੋਂ ਭਟਕੀ ਹੋਈ ਜਵਾਨੀ ਨਾਲ ਸਿੱਨੇ ਹੋਏ ਅੱਜ ਤੱਕ, ਪੰਜਾਬ ਅਤੇ ਪੰਜਾਬ ਦੇ ਲੋਕਾਂ ਨੇ ਸਭ ਦੇਖਿਆ ਹੈ। ਪਰ ਹਰ ਦੇਸ਼ ਅਤੇ ਜਗ੍ਹਾ ਦੇ ਪਿਛੋਕੜ ਦੀ ਤਰਾਂ, ਇਹ ਵੀ ਅਪਣੇ ਇਕ ਅੰਦੋਲਨ ਦੀ ਉਡੀਕ ਵਿਚ ਹੈ। ਅਤੇ ਇਸ ਜਿੰਮੇਵਾਰੀ ਨੂੰ ਬਹੁਤ ਹੀ ਗੰਭੀਰਤਾ ਨਾਲ ਚੁੱਕਿਆ ਹੈ ਇਥੋਂ ਦੇ ਸਿਨੇਮਾ ਨੇ।
ਰੰਗ ਪੰਜਾਬ ਦੇ ਡਾਇਲਾਗ ਲਿਖੇ ਹਨ ਅਮਰਦੀਪ ਸਿੰਘ ਗਿੱਲ ਨੇ ਅਤੇ ਇਸ ਦਾ ਸੰਗੀਤ ਦਿਤਾ ਹੈ ਗੁਰਮੀਤ ਸਿੰਘ, ਗੁਰਮੋਹ ਅਤੇ ਮਿਊਜ਼ਿਕ ਐਮਪਾਇਰ ਨੇ। ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਰਾਕੇਸ਼ ਮਹਿਤਾ ਨੇ ਅਤੇ ਨਿਰਮਾਤਾ ਹਨ ਮਨਦੀਪ ਸਿੰਘ ਸਿੱਧੂ ਅਤੇ ਰਾਜ ਕੁੰਦਰਾ। ਇਹ ਫਿਲਮ ਬਠਿੰਡੇ ਵਾਲੇ ਬਾਈ ਫਿਲਮਸ ਦੀ ਪੇਸ਼ਕਸ਼ ਹੈ। ਦੀਪ ਸਿੱਧੂ ਜੋ ਕਿ ਮੁੱਖ ਭੂਮਿਕਾ ਚ ਇਕ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਨੇ ਕਿਹਾ, "ਰੰਗ ਪੰਜਾਬ ਦੀ ਕਹਾਣੀ ਚ ਮੈਂ ਚੰਗਿਆਈ ਅਤੇ ਬੁਰਾਈ ਦੀ ਲੜਾਈ ‘ਚ ਚੰਗਿਆਈ ਦੀ ਤਰਫ਼ ਖੜ੍ਹਾ ਹਾਂ।
ਮੈਂਨੂੰ ਉਮੀਦ ਹੈ ਕਿ ਲੋਕ ਅਪਣੀ ਮਾਤ ਭੂਮੀ ਨੂੰ ਬਚਾਉਣ ਅਤੇ ਆਸ ਪਾਸ ਪਰਿਵਰਤਨ ਲਿਆਉਣ ਦੀ ਜੰਗ ਚ ਜੁਟੇ ਹੋਏ ਇਕ ਸੈਨਿਕ ਦੇ ਜਜ਼ਬਾਤਾਂ ਨਾਲ ਜੁੜ ਪਾਉਣਗੇ।" ਫਿਲਮ ਦੀ ਮੁੱਖ ਅਦਾਕਾਰਾ, ਰੀਨਾ ਰਾਏ ਨੇ ਕਿਹਾ, "ਰੰਗ ਪੰਜਾਬ ਡੈਬਿਊ ਕਰਨ ਲਈ ਇਕ ਬਹੁਤ ਹੀ ਬੇਹਤਰੀਨ ਫਿਲਮ ਸੀ। ਮੈਂ ਹਮੇਸ਼ਾ ਤੋਂ ਹੀ ਅਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕਿਸੇ ਅਰਥਪੂਰਨ ਫਿਲਮ ਨਾਲ ਕਰਨਾ ਚਾਹੁੰਦੀ ਸੀ। ਇਸ ਫਿਲਮ ਦਾ ਹਿੱਸਾ ਬਣਨਾ ਮੇਰੇ ਲਈ ਇਕ ਸਿੱਖਣ ਵਾਲਾ ਅਤੇ ਅੱਖਾਂ ਖੋਲ੍ਹਣ ਵਾਲਾ ਅਨੁਭਵ ਰਿਹਾ।
ਅਸੀਂ ਕਹਾਣੀਆਂ ਸੁਣਾਉਣ ਵਾਲੇ ਲੋਕ ਹਾਂ ਅਤੇ ਜੇ ਅਸੀਂ ਕਿਸੇ ਮਾਧਿਅਮ ਨਾਲ ਲੋਕਾਂ ਚ ਜਾਗਰੂਕਤਾ ਲਿਆ ਸਕਦੇ ਹਾਂ ਤਾਂ ਇਸ ਦਾ ਇਹੀ ਹੈ ਕਿ ਅਸੀਂ ਸਭ ਮੌਜੂਦ ਸਾਧਨਾਂ ਦਾ ਸਹੀ ਉਪਯੋਗ ਕੀਤਾ ਹੈ। ਇਹ ਫਿਲਮ ਇਕ ਪੂਰਾ ਪੈਕਜ ਹੈ: ਐਕਸ਼ਨ, ਡਰਾਮਾ, ਰੋਮਾਂਸ ਅਤੇ ਇਕ ਦ੍ਰਿੜ ਅਤੇ ਉਚਿਤ ਸੰਦੇਸ਼ ਨਾਲ ਭਰਪੂਰ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਹ ਸੰਦੇਸ਼ ਲੋਕਾਂ ਤੱਕ ਪਹੁੰਚ ਪਾਈਏ ਕਿ ਨੌਜਵਾਨਾਂ ਨੇ ਪੰਜਾਬ ਨੂੰ ਸਿਓਂਕ ਦੀ ਤਰ੍ਹਾਂ ਖਾ ਰਹੀਆਂ ਬੁਰਾਈਆਂ ਦੇ ਯੁੱਧ ਦੀ ਸ਼ੁਰੂਆਤ ਕਰ ਦਿਤੀ ਹੈ।
ਮੇਰੀ ਪੂਰੀ ਟੀਮ ਫਿਲਮ ਨੂੰ ਮਿਲਣ ਵਾਲੀ ਪ੍ਰਤੀਕਿਰਿਆ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹੈ।" ਫਿਲਮ ਦੇ ਨਿਰਮਾਤਾ ਮਨਦੀਪ ਸਿੰਘ ਸਿੱਧੂ ਨੇ ਕਿਹਾ, "ਅਸੀਂ ਇਸ ਫਿਲਮ ਨੂੰ ਇਕ ਸੈਨਿਕ ਦੀ ਜੰਗ ਦਾ ਰੂਪ ਦਿਤਾ ਹੈ। ਅਸੀਂ ਹਮੇਸ਼ਾ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ ਜੋ ਕਿਸੇ ਸਮਾਜਿਕ ਸੰਦੇਸ਼ ਨਾਲ ਭਰਪੂਰ ਹੋਵੇ। ਅਸੀਂ ਚਾਹੁੰਦੇ ਹਾਂ ਕਿ ਫਿਲਮ ਦੇਖਣ ਤੋਂ ਬਾਅਦ ਲੋਕ ਕੁਝ ਸੋਚਣ ਲਈ ਮਜ਼ਬੂਰ ਹੋ ਜਾਣ।
ਰੰਗ ਪੰਜਾਬ ‘ਚ ਇਕ ਬਹੁਤ ਹੀ ਸਕਾਰਾਤਮਕ ਸੰਦੇਸ਼ ਹੈ ਜਿਸ ਨੂੰ ਦਰਸ਼ਕਾਂ ਨੂੰ ਬਹੁਤ ਪਸੰਦ ਆਉਣ ਵਾਲੇ ਮਸਾਲੇਦਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਅਜਿਹੀਆਂ ਕਹਾਣੀਆਂ ‘ਤੇ ਹੀ ਅਪਣਾ ਪੈਸਾ ਅਤੇ ਮੇਹਨਤ ਲਗਾਵਾਂਗੇ ਜੋ ਕਿ ਲੋਕਾਂ ਦੀ ਜ਼ਿੰਦਗੀ ‘ਚ ਕੁਝ ਬਦਲਾਅ ਲਿਆ ਸਕੇ।" ਇਹ ਫਿਲਮ 23 ਨਵੰਬਰ 2018 ਨੂੰ ਰਿਲੀਜ਼ ਹੋ ਰਹੀ ਹੈ ਅਤੇ ਇਸ ਦਾ ਸੰਸਾਰਭਰ ‘ਚ ਵਿਤਰਣ ਸਾਗਾ ਮਿਊਜ਼ਿਕ ਵਲੋਂ ਕੀਤਾ ਜਾਵੇਗਾ।