ਜ਼ਿੰਦਗੀ ਦੇ ਖੱਟੇ ਮਿੱਠੇ ਰੰਗਾਂ ਨੂੰ ਨਿਹਾਰਦੀ ਹੈ 'ਅਰਦਾਸ ਕਰਾਂ'

ਏਜੰਸੀ

ਮਨੋਰੰਜਨ, ਪਾਲੀਵੁੱਡ

ਮਨੁੱਖ ਨੂੰ ਅਸਲ ਜ਼ਿੰਦਗੀ ਨਾਲ ਜੋੜਨਾ ਸਿਖਾਉਂਦੀ ਹੈ 'ਅਰਦਾਸ ਕਰਾਂ'

Ardaas karaan interview star cast

ਜਲੰਧਰ: ਸ਼ੁਕਰਵਾਰ ਮਤਲਬ 19 ਜੁਲਾਈ ਨੂੰ ਸੰਜੀਦਾ ਵਿਸ਼ੇ 'ਤੇ ਆਧਾਰਿਤ ਪੰਜਾਬ ਫ਼ਿਲਮ 'ਅਰਦਾਸ ਕਰਾਂ' ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਹਨ ਤੇ ਇਸ ਨੂੰ ਕੋ ਪ੍ਰੋਡਿਊਸ ਰਵਨੀਤ ਕੌਰ ਗਰੇਵਾਲ ਨੇ ਕੀਤਾ ਹੈ। ਅਰਦਾਸ ਕਰਾਂ ਦੀ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ 'ਤੇ ਚਲ ਰਹੀ ਹੈ। ਇਸ ਸਿਲਸਿਲੇ ਵਿਚ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ਫ਼ਿਲਮ ਸਬੰਧੀ ਕੁੱਝ ਗੱਲਾਂ ਸਾਂਝੀਆਂ ਕੀਤੀਆਂ ਹਨ।

ਗੁਰਪ੍ਰੀਤ ਦਾ ਕਹਿਣਾ ਸੀ ਕਿ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਹ ਫ਼ਿਲਮ ਕਿਉਂ ਬਣਾ ਰਹੇ ਹਨ ਪਰ ਬਾਅਦ ਵਿਚ ਉਸ ਨੂੰ ਜਲਦੀ ਸੀ ਕਿ ਫ਼ਿਲਮ ਦਾ ਅਗਲਾ ਭਾਗ ਕਦੋਂ ਬਣਾਉਣਾ ਹੈ। ਉਹਨਾਂ ਨੇ ਇਸ ਫ਼ਿਲਮ ਤੋਂ ਪਹਿਲਾਂ 3, 4 ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਸੀ ਪਰ ਉਹਨਾਂ ਨੂੰ ਕੋਈ ਵੀ ਵਿਸ਼ਾ ਅਰਦਾਸ ਤੋਂ ਅਗਲੇ ਪੜਾਅ ਵਾਲਾ ਨਹੀਂ ਲੱਗ ਰਿਹਾ ਸੀ। ਫਿਰ 'ਅਰਦਾਸ ਕਰਾਂ' ਦੀ ਕਹਾਣੀ ਸੁਣੀ ਤਾਂ ਲੱਗਿਆ ਕਿ ਅਰਦਾਸ ਤੋਂ ਅਗਲੇ ਲੈਵਲ ਦੀ ਫ਼ਿਲਮ ਇਹੀ ਬਣ ਸਕਦੀ ਹੈ।

ਫ਼ਿਲਮ ਦੇ ਚੈਪਟਰ ਬਾਰੇ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾ ਚੈਪਟਰ ਵਿਚ ਦਿਖਾਇਆ ਹੈ ਕਿ ਫ਼ਿਲਮ ਕਿਸ ਲੈਵਲ 'ਤੇ ਸ਼ੂਟ ਹੋਈ ਹੈ ਤੇ ਫ਼ਿਲਮ ਵਿਚ ਕਿਸ ਤਰ੍ਹਾਂ ਦਾ ਰੰਗ ਹੈ। ਦੂਜੇ ਚੈਪਟਰ ਵਿਚ ਕਹਾਣੀ ਦਾ ਮੌੜ ਬਿਆਨ ਕੀਤਾ ਹੈ। ਉਹਨਾਂ ਦੀ ਕੋਸ਼ਿਸ਼ ਹੈ ਕਿ ਫ਼ਿਲਮ ਦੇ 3 ਤੋਂ 4 ਚੈਪਟਰ ਰਿਲੀਜ਼ ਕੀਤੇ ਜਾਣ। ਗਿੱਪੀ ਨੇ ਦਸਿਆ ਕਿ ਉਹਨਾਂ ਨੇ ਅਰਦਾਸ ਤੋਂ ਬਾਅਦ ਹੀ ਸੋਚ ਲਿਆ ਸੀ ਕਿ ਇਸ ਦਾ ਅਗਲਾ ਭਾਗ ਵੀ ਬਣਾਇਆ ਜਾਵੇ।

ਉਸ ਫ਼ਿਲਮ ਨੂੰ ਬਹੁਤ ਮਾਣ-ਸਤਿਕਾਰ ਮਿਲਿਆ ਸੀ। ਰਾਣਾ ਰਣਬੀਰ ਨੇ ਇਸ ਫ਼ਿਲਮ ਦੀ ਕਹਾਣੀ ਲਿਖਣ ਵਿਚ ਉਹਨਾਂ ਦਾ ਬਹੁਤ ਸਾਥ ਦਿੱਤਾ ਹੈ। ਗੁਰਪ੍ਰੀਤ ਘੁੱਗੀ ਨੇ ਅੱਗੇ ਦਸਿਆ ਕਿ ਅਰਦਾਸ ਵਿਚ ਉਸ ਦਾ ਨਾਮ ਗੁਰਮੁਖ ਸਿੰਘ ਸੀ ਜੋ ਬਹੁਤ ਹੀ ਉਸਾਰੂ ਸੋਚ ਵਾਲਾ ਤੇ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਵਾਲਾ ਬੰਦਾ ਹੈ। ਇਸ ਫ਼ਿਲਮ ਵਿਚ ਉਸ ਨੇ ਮੈਜਿਕ ਸਿੰਘ ਨਾਂ ਦਾ ਕਿਰਦਾਰ ਨਿਭਾਇਆ ਹੈ ਜੋ ਜ਼ਿੰਦਗੀ ਦੇ ਇਕ-ਇਕ ਸਾਹ ਨੂੰ ਮਾਣਨ ਵਾਲਾ ਇਨਸਾਨ ਹੈ।

ਮੈਜਿਕ ਸਿੰਘ ਨੂੰ ਜ਼ਿੰਦਗੀ ਦੀ ਕੀਮਤ ਪਤਾ ਹੈ ਤੇ ਇਕ -ਇਕ ਸਾਹ ਦੀ ਕੀਮਤ ਦੀ ਕਦਰ ਵੀ। ਲੋਕਾਂ ਨੂੰ ਵੀ ਇਹੀ ਸਮਝਾਉਂਦਾ ਹੈ ਕਿ ਜ਼ਿੰਦਗੀ ਦਾ ਆਨੰਦ ਕਿਉਂ ਨਹੀਂ ਮਾਣਦੇ ਕਿਉਂ ਕਿ ਅੱਜ ਲੋਕ ਅਪਣੀ ਜ਼ਿੰਦਗੀ ਚੋਂ ਜ਼ਿੰਦਗੀ ਮਨਫੀ ਕਰ ਕੇ ਬਾਕੀ ਚੀਜ਼ਾਂ ਪਿੱਛੇ ਭੱਜਦੇ ਫਿਰਦੇ ਹਨ। ਗਿੱਪੀ ਗਰੇਵਾਲ ਨੇ ਦਸਿਆ ਕਿ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿਚ ਵੀ ਹੋਈ ਹੈ ਤੇ ਕੈਨੇਡਾ ਵਿਚ ਵੀ ਕਿਉਂ ਕਿ ਫ਼ਿਲਮ ਵਿਚ ਕਹਾਣੀਆਂ ਬਹੁਤ ਹਨ।

ਫ਼ਿਲਮ 1960 ਤੋਂ ਸ਼ੁਰੂ ਹੁੰਦੀ ਹੈ, ਇਸ ਵਿਚ ਪੰਜਾਬ ਦਾ ਭਾਗ ਵੀ ਦਿਖਾਇਆ ਗਿਆ ਹੈ ਤੇ ਕੈਨੇਡਾ ਦਾ ਵੀ। ਗੁਰਪ੍ਰੀਤ ਘੁੱਗੀ ਨੇ ਦਸਿਆ ਕਿ ਉਹਨਾਂ ਨੇ ਲਗਭਗ 25 ਦਿਨ ਬਰਫ਼ ਵਿਚ ਸ਼ੂਟਿੰਗ ਕੀਤੀ ਸੀ। 'ਅਰਦਾਸ ਕਰਾਂ' ਦਾ ਜਨੂੰਨ ਹੀ ਇੰਨਾ ਸੀ ਕਿ ਉਹਨਾਂ 0ਨੇ 40 ਡਿਗਰੀ ਦੇ ਤਾਪਮਾਨ ਵਿਚ ਵੀ ਸ਼ੂਟਿੰਗ ਕਰ ਲਈ। 2 ਫ਼ਿਲਮਾਂ ਤਾਂ ਜ਼ਰੂਰ ਅਜਿਹੀਆਂ ਬਣਨੀਆਂ ਚਾਹੀਦੀਆਂ ਹਨ ਜੋ ਲੋਕਾਂ ਨੂੰ ਜ਼ਿੰਦਗੀ ਨਾਲ ਜੋੜ ਕੇ ਰੱਖਣ ਤੇ ਜ਼ਿੰਦਗੀ ਜਿਊਣ ਦੇ ਸਿਧਾਂਤ ਸਿਖਾਉਣ।