ਪੰਜਾਬੀ ਗਾਇਕ ਗੁਰਦਾਸ ਮਾਨ ਨੂੰ 'ਘਰ ਦੀ ਸ਼ਰਾਬ ਹੋਵੇ' ਗੀਤ ਗਾਉਣਾ ਪਿਆ ਮਹਿੰਗਾ, ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਐਨ.ਐਫ਼.ਐਲ ਸਟੇਡੀਅਮ ਵਿਚ ਆਯੋਜਿਤ ਵੱਡੇ ਸੰਸਕ੍ਰਿਤਿਕ ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪ੍ਰਸ਼ੰਸਕਾਂ ਨੂੰ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੀ...

Gurdas Maan

ਨੰਗਲ : ਐਨ.ਐਫ਼.ਐਲ ਸਟੇਡੀਅਮ ਵਿਚ ਆਯੋਜਿਤ ਵੱਡੇ ਸੰਸਕ੍ਰਿਤਿਕ ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦਰਸ਼ਕਾਂ ਨੂੰ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੀ ਸਹੁੰ ਦਿਵਾਈ ਹੈ। ਇਸ ਮੌਕੇ ‘ਤੇ ਗੁਰਦਾਸ ਮਾਨ ਨੇ ਅਪਣੇ ਪ੍ਰਸਿੱਧ ਗੀਤ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਸ਼ਬਦ ਦੇ ਲਈ ਮੁਆਫ਼ੀ ਮੰਗੀ ਹੈ।

ਦੱਸ ਦਈਏ ਕਿ ਗੁਰਦਾਸ ਮਾਨ ਵੱਲੋਂ ਪੰਜਾਬ ਦੇ ਪ੍ਰਸਿੱਧ ਗਾਇਕਾਂ ਜਿਨ੍ਹਾਂ ਵੱਲੋਂ ਅਪਣੇ ਗਾਣਿਆਂ ਵਿਚ ਨਸ਼ਾ, ਹਥਿਆਰਾਂ, ਅਤੇ ਲਚਰਤਾ ਇਸਤੇਮਾਲ ਕੀਤੀ ਗਈ ਹੈ, ਨੂੰ ਮੁਆਫ਼ੀ ਮੰਗਣ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਲਈ ਵੀ ਕਿਹਾ ਹੈ। ਅੱਜ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਗੀਤ ਵਿਚ ਇਸਤੇਮਾਲ ਕੀਤੀ ਗਈ ਇਹ ਲਾਈਨ ਸਿਰਫ਼ ਤੇ ਸਿਰਫ਼ ਮਨੋਰਜ਼ਨ ਨੂੰ ਧਿਆਨ ਵਿਚ ਰੱਖ ਕੇ ਦੇਖੀ ਜਾਣੀ ਚਾਹੀਦੀ ਹੈ।