ਹਨੀ ਸਿੰਘ ਦੇ ਨਵੇਂ ਗਾਣੇ ਤੇ ਗੁਰਦਾਸ ਮਾਨ ਨੇ ਕੀਤਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਦਾ ਨਵਾਂ ਗਾਣਾ ਮੱਖਣਾਂ ਆ ਚੁੱਕਿਆ ਹੈ। ਦੱਸ ਦਈਏ ਕਿ ਹਨੀ ਸਿੰਘ ਨੇ ਬਹੁਤ ਦੇਰ ਬਾਅਦ ਆਪਣਾ ਗਾਣਾ ਲੌਂਚ....

ਗੁਰਦਾਸ ਮਾਨ ਅਤੇ ਹਨੀ ਸਿੰਘ

ਚੰਡੀਗੜ੍ਹ (ਭਾਸ਼ਾ) : ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਦਾ ਨਵਾਂ ਗਾਣਾ ਮੱਖਣਾਂ ਆ ਚੁੱਕਿਆ ਹੈ। ਦੱਸ ਦਈਏ ਕਿ ਹਨੀ ਸਿੰਘ ਨੇ ਬਹੁਤ ਦੇਰ ਬਾਅਦ ਆਪਣਾ ਗਾਣਾ ਲੌਂਚ ਕੀਤਾ ਹੈ ਜੋ ਕਿ ਬਹੁਤ ਹਿੱਟ ਵੀ ਜਾ ਰਿਹਾ ਹੈ। ਹਨੀ ਸਿੰਘ ਦੇ ਮੱਖਣਾਂ ਗਾਣੇ ਵਿਚ ਨੇਹਾ ਕੱਕੜ ਨੇ ਵੀ ਆਪਣੀ ਮਿੱਠੀ ਆਵਾਜ਼ ਦਾ ਜਾਦੂ ਬਿਖੇਰਿਆ। ਹਨੀ ਸਿੰਘ ਦੇ ਕਾਫੀ ਦੇਰ ਬਾਅਦ ਗਾਣਾ ਲੈਕੇ ਆਉਣ 'ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਹਨੀ ਸਿੰਘ ਨੂੰ ਉਨ੍ਹਾਂ ਦੇ ਗਾਣੇ ਲਈ ਮੁਬਾਰਕਾਂ ਦਿੱਤੀਆਂ ਹਨ। ਗੁਰਦਾਸ ਮਾਨ ਨੇ ਇੱਕ ਟਵੀਟ ਰਾਹੀਂ ਹਨੀ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਹਨ। 

ਗੁਰਦਾਸ ਮਾਨ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ 'ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਣੇ ਹਾਲਾਤਾਂ ਨਾਲ ਲੜਕੇ ਕੰਮ ਬੈਕ ਕਰਦਾ ਹੈ। ਯੋ ਯੋ ਹਨੀ ਸਿੰਘ ਤੈਨੂੰ ਮਾਲਕ ਤੰਦਰੁਸਤੀਆਂ ਬਖਸ਼ੇ ਤੇ ਤੈਨੂੰ ਤੇਰੇ ਫੈਨਸ ਦੇ ਦਿਲਾਂ ਦੀਆਂ ਡੂੰਘੀਆਂ ਤਹਿਆਂ 'ਚ ਵਸਾਏ। all the best for your come back song ਮੱਖਣਾਂ, ਦੱਸ ਦਈਏ ਕਿ ਹਨੀ ਸਿੰਘ ਦਾ ਮੱਖਣਾਂ ਗਾਣਾ 21 ਦਸੰਬਰ ਨੂੰ ਰਿਲੀਜ਼ ਹੋਇਆ ਸੀ ਅਤੇ youtube ਤੇ ਹਨੀ ਸਿੰਘ ਦੇ ਗਾਣੇ ਦੇ ਅਪਲੋਡ ਤੋਂ ਕੁਝ ਸਮੇਂ ਬਾਅਦ ਹੀ ਵਿਊਜ਼ ਮੀਂਹ ਵਾਂਗੂ ਵਰ੍ਹੇ, ਤੁਸੀ ਇਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਨੀ ਸਿੰਘ ਦੇ ਗਾਣੇ ਨੂੰ ਉਨ੍ਹਾਂ ਦੇ ਫੈਨ ਕਿੰਨੀ ਬੇਸਬਰੀ ਨਾਲ ਉਡੀਕ ਰਹੇ ਸਨ।