ਬੱਬੂ ਮਾਨ ਨੂੰ ਚੜਿਆ ਗੁੱਸਾ !

ਏਜੰਸੀ

ਮਨੋਰੰਜਨ, ਪਾਲੀਵੁੱਡ

ਪ੍ਰਮੋਟਰਾਂ ਦੀ ਆਈ ਸ਼ਾਮਤ !

Babbu Maan Video Viral

ਆਪਣੀ ਬੇਬਾਕ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਬੱਬੂ ਮਾਨ ਨਾਲ ਅਕਸਰ ਹੀ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ। ਬੱਬੂ ਮਾਨ ਦੇ ਫ਼ੈਨ ਵੀ ਕੱਟੜ ਮੰਨੇ ਜਾਂਦੇ ਹਨ। ਲੋਕ ਖੰਟ ਵਾਲੇ ਮਾਨ ਦੀਆਂ ਖਰੀਆਂ ਖਰੀਆਂ ਗੱਲਾਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ। ਅਜਿਹਾ ਹੀ ਕੁੱਝ ਬਾਬੂ ਮਾਨ ਦੀ ਇਕ ਸ਼ੋਅ ਦੌਰਾਨ ਵੇਖਣ ਨੂੰ ਮਿਲਿਆ। ਦਰਅਸਲ ਬੱਬੂਮਾਨ  ਜਦੋਂ ਆਪਣੇ ਵਿਦੇਸ਼ੀ ਦੌਰੇ ਦੌਰਾਨ ਸ਼ੋਅ ਕਰ ਰਹੇ ਸਨ।

ਉਹਨਾਂ ਨੂੰ ਗੁੱਸਾ ਚੜ ਗਿਆ ਤੇ ਬੱਬੂ ਮਾਨ ਦੇ ਗੁੱਸੇ ਦਾ ਸ਼ਿਕਾਰ ਹੋਏ ਪ੍ਰਮੋਟਰ। ਮਾਨ ਨੇ ਭਰੀ ਸਟੇਜ ਤੋਂ ਮਾਈਕ ਦੇ ਵਿਚ ਬੋਲ ਕੇ ਪ੍ਰਮੋਟਰਾਂ ਨੂੰ ਕਿਹਾ ਕਿ ਟਿਕਟਾਂ ਵੇਚ ਕੇ ਪੈਸੇ ਜੇਬ ਵਿਚ ਪਾ ਕੇ ਜਿੰਮੇਵਾਰੀ ਖਤਮ ਨਹੀਂ ਹੁੰਦੀ। ਬੱਬੂ ਮਾਨ ਆਪਣੀ ਗੀਤਾਂ ਕਰ ਕੇ ਹੀ ਨਹੀਂ ਬਲਕਿ ਆਪਣੀਆਂ ਗੱਲਾਂ ਕਰ ਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਇਹ ਵੀਡੀਓ ਕਿਥੋਂ ਦੀ ਹੈ ਇਹ ਤਾਂ ਪਤਾ ਨਹੀਂ ਲਗਿਆ ਪਰ ਵੀਡੀਓ ਦੌਰਾਨ ਬਾਬੂ ਮਾਨ ਨਿਊਜ਼ੀਲੈਂਡ ਤੇ ਆਕਲੈਂਡ ਸ਼ਹਿਰ ਦਾ ਨਾਮ ਲੈਂਦੇ ਵਿਖਾਈ ਦੇ ਰਹੇ ਹਨ।

ਪਰ ਇਸ ਵੀਡੀਓ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਸੰਗੀਤ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁਕੇ ਬੱਬੂ ਮਾਨ ਨੇ ਅਪਣੀ ਬੇਮਿਸਾਲ ਗਾਇਕੀ ਨਾਲ ਦੇਸਾਂ ਵਿਦੇਸ਼ਾਂ 'ਚ ਪ੍ਰਸਿੱਧੀ ਖੱਟੀ। 

ਬੱਬੂ ਮਾਨ ਦਾ ਜਨਮ 29 ਮਾਰਚ 1975 ਖੰਟ ਮਾਨਪੁਰ, ਪੰਜਾਬ 'ਚ ਹੋਇਆ ਸੀ। ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੇ ਗੀਤ ਜਿਆਦਾਤਰ ਅਸਲੀਅਤ ਨੂੰ ਢੁਕਦੇ ਹਨ ਉਨ੍ਹਾਂ ਨੇ ਬਹੁਤ ਸਾਰੇ ਮਸਲਿਆਂ ਨੂੰ ਆਪਣੇ ਗੀਤਾਂ ਦਾ ਸ਼ਿੰਗਾਰ ਬਣਾਇਆ ਹੈ , ਫੇਰ ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ।   ਵੱਖਰੇ ਵਿਸ਼ਿਆਂ ਬਾਰੇ ਬੇਬਾਕਤਾ ਨਾਲ ਲਿਖਣਾ ਤੇ ਗਾਉਣਾ ਹੀ ਬੱਬੂ ਮਾਨ ਨੂੰ ਬਾਕੀ ਗੀਤਕਾਰਾਂ, ਗਾਇਕਾਂ ਨਾਲੋਂ ਵੱਖਰੀ ਪਛਾਣ ਦਿੰਦਾ ਹੈ, ਜਿਹੜੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।