'ੳ ਅ' ਦੇ ਨਵੇਂ ਟਰੈਕ 'ਡਿਸਕੋ' ਦੇ ਨਾਲ ਮਨਾਈਏ ਪੰਜਾਬੀ-ਸਟਾਇਲ ਹੈਲੋਵੀਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਹ ਟਰੈਕ ਵੇਹਲੀ ਜਨਤਾ ਰਿਕਾਰਡਸ ਲੇਬਲ ਤੋਂ ਹੋਇਆ ਰਿਲੀਜ਼

Tarsem Jassar

ਚੰਡੀਗੜ੍ਹ : ਅਸੀਂ ਅਜਿਹੇ ਸਮੇਂ ਚ ਰਹਿੰਦੇ ਹਾਂ ਕਿ ਜਦੋਂ ਦੁਨੀਆ ਇਕ ਵਿਸ਼ਵ ਪਿੰਡ 'ਚ ਤਬਦੀਲ ਹੋ ਚੁੱਕੀ ਹੈ। ਖ਼ਬਰ ਤੋਂ ਲੈ ਕੇ ਉਤਸਵਾਂ ਤੱਕ ਸਭ ਕੁਝ ਵਿਸ਼ਵ ਭਰ ਦੀ ਘਟਨਾ ਬਣ ਜਾਂਦੀ ਹੈ। ਇਕ ਤਿਓਹਾਰ ਜਿਸਨੇ ਦੁਨੀਆਂ ਭਰ ਦਾ ਧਿਆਨ ਆਕਰਸ਼ਿਤ ਕੀਤਾ ਹੈ, ਉਹ ਹੈ ਹੈਲੋਵੀਨ। ਅਲੱਗ ਅਲੱਗ ਤਰਾਂ ਦੀ ਵੇਸ਼ ਭੂਸਾ ਪਹਿਨਣਾ, ਕਾਲਪਨਿਕ ਕਿਰਦਾਰਾਂ ਦੀ ਤਰਾਂ ਤਿਆਰ ਹੋਣਾ ਇਸ ਪ੍ਰੰਪਰਾ ਦਾ ਬਹੁਤ ਵੱਡਾ ਹਿੱਸਾ ਹੈ ਅਤੇ ਭਾਰਤੀ ਮਨੋਰੰਜਨ ਜਗਤ ਚ ਬਣੀ ਫ਼ਿਲਮਾਂ ਨੇ ਭਾਰਤ ਚ ਵੀ ਮਸ਼ਹੂਰ ਕਰ ਦਿਤਾ ਹੈ।

ਪਰ ਇਸ ਵਾਰ ਹੈਲੋਵੀਨ ਦਾ ਮਜ਼ਾ ਇਕ ਪੰਜਾਬੀ ਫਿਲਮ ਚ ਵੀ ਦਿਖਾਈ ਦੇਵੇਗਾ, ਮੌਜ ਮਸਤੀ ਦੇ ਨਾਲ ਨਾਲ ਇਕ ਬਹੁਤ ਜਰੂਰੀ ਸੰਦੇਸ਼ ਦਿੰਦਾ ਹੋਇਆ। 'ੳ ਅ' ਦਾ ਨਵਾਂ ਗਾਣਾ 'ਡਿਸਕੋ' ਤੁਹਾਨੂੰ ਟ੍ਰਿਕ ਟ੍ਰੀਟ, ਭੇਸ਼ ਬਦਲਣੇ ਅਤੇ ਨਾਚ ਗਾਣੇ ਦੀ ਦੁਨੀਆ ਚ ਲੈ ਜਾਵੇਗਾ। ਇਸ ਪਾਰਟੀ ਗੀਤ ਤਰਸੇਮ ਜੱਸੜ ਨੇ ਗਾਇਆ ਹੈ। ਇਸਦੇ ਬੋਲ ਵੀ ਤਰਸੇਮ ਜੱਸੜ ਨੇ ਹੀ ਲਿਖੇ ਹਨ ਅਤੇ ਇਸਦਾ ਸੰਗੀਤ ਦਿਤਾ ਹੈ ਆਰ ਗੁਰੂ ਨੇ। ਇਹ ਗਾਣਾ ਵੇਹਲੀ ਜਨਤਾ ਰਿਕਾਰਡਸ ਲੇਬਲ ਤੋਂ ਰਿਲੀਜ਼ ਹੋਇਆ ਹੈ। ਇਸਦੀ ਕੋਰੀਓਗ੍ਰਾਫੀ ਫ਼ਿਰੋਜ਼ ਏ ਖਾਨ ਨੇ ਕੀਤੀ ਹੈ। ਗਾਣੇ ਦੇ ਰੰਗ ਬਹੁਤ ਹੀ ਜੀਵੰਤ ਹਨ।

'ੳ ਅ' ਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਪੋਪੀ ਜੱਬਲ ਆਦਿ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਦਿਖਣਗੇ। ਫਿਲਮ ਦੇ ਨਿਰਦੇਸ਼ਕ ਹਨ ਸ਼ਿਤਿਜ ਚੌਧਰੀ। 'ੳ ਅ' ਦੀ ਕਹਾਣੀ ਲਿਖੀ ਹੈ ਨਰੇਸ਼ ਕਥੂਰੀਆ ਨੇ ਅਤੇ ਉਹਨਾਂ ਨੇ ਫਿਲਮ ਦੀ ਪਟਕਥਾ ਲਿਖਣ ਵਿਚ ਸੁਰਮੀਤ ਮਾਵੀ ਦਾ ਵੀ ਸਾਥ ਦਿਤਾ ਹੈ। ਗਾਣੇ ਦੇ ਬਾਰੇ ਚ ਗੱਲ ਕਰਦੇ ਹੋਏ ਫਿਲਮ ਦੇ ਲੀਡ ਐਕਟਰ, ਗਾਇਕ ਅਤੇ ਗੀਤਕਾਰ ਤਰਸੇਮ ਜੱਸੜ ਨੇ ਕਿਹਾ, “ਮਾਂ ਬਾਪ ਬੱਚਿਆਂ ਨੂੰ ਖੁਸ਼ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਉਹਨਾਂ ਦੇ ਪਸੰਦੀਦਾ ਖਾਣੇ ਤੋਂ ਲੈਕੇ ਉਹਨਾਂ ਦੇ ਪਸੰਦ ਦੇ ਤਿਓਹਾਰ ਮਨਾਉਣ ਤੱਕ, ਮਾਤਾ ਪਿਤਾ ਬੱਚਿਆਂ ਦੇ ਹਿਸਾਬ ਤੋਂ ਖੁਦ ਨੂੰ ਕਿੰਨਾ ਬਦਲਦੇ ਹਨ। 'ਡਿਸਕੋ' ਗਾਣੇ ਚ ਅਸੀਂ ਹੈਲੋਵੀਨ ਮਨ ਰਹੇ ਹਨ। ਬੇਸ਼ੱਕ ਇਹ ਪੱਛਮੀ ਸੰਸਕ੍ਰਿਤੀ ਤਿਓਹਾਰ ਹੈ ਪਰ ਅਸੀਂ ਇਸ ਨੂੰ ਇਕ ਦਮ ਪੰਜਾਬੀ ਸਟਾਇਲ ਚ ਮਨਾ ਰਹੇ ਹਾਂ। ਅਸੀਂ ਵੈਮਪਾਇਰ ਵੇਸ਼ ਚ ਹਾਂ ਅਤੇ ਇਸ ਪੂਰੇ ਗਾਣੇ ਦਾ ਸੈੱਟ ਆਪ ਹੀ ਬਹੁਤ ਮਜ਼ੇਦਾਰ ਸੀ। ਲੋਕ ਇਸ ਗਾਣੇ ਤੇ ਜਰੂਰ ਝੂਮਣਗੇ, ਮੈਂਨੂੰ ਯਕੀਨ ਹੈ।“ ਮਨਪ੍ਰੀਤ ਜੋਹਲ, ਵੇਹਲੀ ਜਨਤਾ ਰਿਕਾਰਡਸ ਦੇ ਸੀ ਈ ਓ ਨੇ ਕਿਹਾ, “ਪੰਜਾਬੀ ਸ਼ਾਹੀ ਜ਼ਿੰਦਗੀ ਜੀਣ ਦੇ ਲਈ ਜਾਣੇ ਜਾਂਦੇ ਹਨ।

ਅਸੀਂ ਹਰ ਪਲ ਨੂੰ, ਹਰ ਤਿਓਹਾਰ ਨੂੰ ਨੱਚ ਗਾ ਕੇ ਮਨਾਉਂਦੇ ਹਾਂ, ਉਸ ਨੂੰ ਜਿਓਂਦੇ ਹਾਂ। 'ਡਿਸਕੋ' ਗਾਣਾ ਵੀ ਜ਼ਿੰਦਗੀ ਦਾ ਇਕ ਜਸ਼ਨ ਹੀ ਹੈ। ਤਰਸੇਮ ਜੱਸੜ ਨੇ ਇਸਨੂੰ ਅਪਣੇ ਅਨੋਖੇ ਅੰਦਾਜ਼ ਚ ਗਾਇਆ ਹੈ। 'ੳ ਅ' ਫਿਲਮ ਇਕ ਬਹੁਤ ਹੀ ਜਰੂਰੀ ਸੰਦੇਸ਼ ਦਿੰਦੀ ਹੈ ਜਿਸਦਾ ਪ੍ਰਚਾਰ ਕਰਨਾ ਬਹੁਤ ਹੀ ਜਰੂਰੀ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਗਾਣੇ ਦੇ ਲੇਬਲ ਕਾਰਨ ਇਸ ਫਿਲਮ ਨਾਲ ਜੁੜੇ ਹਾਂ ਅਤੇ ਸਾਨੂੰ ਯਕੀਨ ਹੈ ਕਿ ਫਿਲਮ ਦੇ ਗਾਣੇ ਇਸਦੀਆਂ ਭਾਵਨਾਵਾਂ ਨੂੰ ਜਰੂਰ ਬਿਆਨ ਕਰਨਗੇ।“ ਫਿਲਮ ਦੇ ਨਿਰਮਾਤਾ, ਫਰਾਇਡੇ ਰਸ਼ ਦੇ ਰੁਪਾਲੀ ਗੁਪਤਾ ਅਤੇ ਦੀਪਕ ਗੁਪਤਾ ਨੇ ਕਿਹਾ, “ਡਿਸਕੋ ਇਕ ਬਹੁਤ ਹੀ ਮਸਤੀ ਭਰਿਆ ਗਾਣਾ ਹੈ।

ਇਸਦਾ ਸੈੱਟ ਹੀ ਹੈਲੋਵੀਨ ਫੀਲ ਨਾਲ ਭਰਪੂਰ ਸੀ। ਅੱਜ ਕੱਲ ਦੇ ਸਮੇਂ ਚ ਬੱਚੇ ਕਾਰਟੂਨ ਦੇਖਕੇ ਹੈਲੋਵੀਨ ਨੂੰ ਪਹਿਚਾਣਨ ਲੱਗ ਗਏ ਹਨ। ਅਤੇ ਉਹ ਇਸ ਨੂੰ ਮਨਾਉਣਾ ਵੀ ਚਾਹੁੰਦੇ ਹਨ। ਮਾਤਾ ਪਿਤਾ ਹੋਣ ਦੇ ਨਾਤੇ ਅਸੀਂ ਵੀ ਉਹਨਾਂ ਦੀਆਂ ਅਜਿਹੀ ਮੰਗਾਂ ਨੂੰ ਪੂਰਾ ਕਰਦੇ ਹਾਂ ਤਾਂਕਿ ਉਹ ਅਪ ਟੂ ਡੇਟ ਰਹੇ ਅਤੇ ਅਪਣੇ ਸਾਥੀਆਂ ਦੇ ਨਾਲ ਜੁੜਾਵ ਵੀ ਮਹਿਸੂਸ ਕਰਦੇ ਰਹਿਣ।

'ਡਿਸਕੋ' ਬੇਸ਼ੱਕ ਫਿਲਮ ਚ ਇਕ ਮੌਜ ਮਸਤੀ ਵਾਲਾ ਗਾਣਾ ਹੈ ਪਰ ਇਸ ਨਾਲ ਇਕ ਬਹੁਤ ਹੀ ਉਚਿਤ ਸੰਦੇਸ਼ ਵੀ ਜੁੜਿਆ ਹੈ ਕਿ ਮਾਂ ਬਾਪ ਅਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਕੁਝ ਵੀ ਕਰ ਸਕਦੇ ਹਨ। ਸਾਨੂੰ ਯਕੀਨ ਹੈ ਕਿ ਬੱਚਿਆਂ ਤੋਂ ਲੈਕੇ ਵੱਡਿਆਂ ਤੱਕ ਇਹ ਗਾਣਾ ਸਭ ਨੂੰ ਪਸੰਦ ਆਵੇਗਾ।“ 'ਡਿਸਕੋ' ਵੇਹਲੀ ਜਨਤਾ ਰਿਕਾਰਡਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ। ਫਿਲਮ 'ੳ ਅ' 1 ਫਰਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ ਰਿਲੀਜ਼ ਹੋਵੇਗੀ।