ਪੰਜਾਬੀ ਗਾਇਕ ਮਨਿੰਦਰ ਮੰਗਾ ਨਹੀਂ ਰਹੇ, ਪੰਜਾਬੀ ਸੰਗੀਤ 'ਚ ਸੋਗ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਅੱਜ ਦੇਹਾਂਤ ਹੋ ਗਿਆ। ਬਿਮਾਰੀ ਦੇ ਚੱਲਦਿਆਂ ਇਲਾਜ ਲਈ ਉਨ੍ਹਾਂ ਪੀ. ਜੀ. ਆਈ. ਵਿਖੇ ਦਾਖ਼ਲ ਕਰਾਇਆ ਗਿਆ ਸੀ....

Maninder Manga

ਲੁਧਿਆਣਾ : ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਅੱਜ ਦੇਹਾਂਤ ਹੋ ਗਿਆ। ਬਿਮਾਰੀ ਦੇ ਚੱਲਦਿਆਂ ਇਲਾਜ ਲਈ ਉਨ੍ਹਾਂ ਪੀ. ਜੀ. ਆਈ. ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਕਿ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਏ। ਦੱਸਣਯੋਗ ਹੈ ਕਿ ਮੰਗਾ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ 'ਚ ਪਾਏ ਹਨ, ਭਾਵੇਂ ਉਸ ਦੇ ਅਨੇਕਾਂ ਹਿੱਟ ਗੀਤਾਂ ਨੂੰ ਸਰੋਤਿਆਂ ਨੇ ਪ੍ਰਵਾਨ ਕੀਤਾ ਹੈ।

ਪਰ ਜਿਪਸੀ ਵਾਲੇ ਗਾਣੇ ‘ਮੇਰੀ ਜਿੰਦ ਨੂੰ ਪੁਆੜੇ ਪਾਉਣ ਵਾਲਿਆ ਵੇ ਤੂੰ ਜਿਪਸੀ ‘ਤੇ ਕਾਹਤੋਂ ਲਿਖਵਾਇਆ ਮੇਰਾ ਨਾਂ’, ਨੇ ਤਾਂ ਉਸ ਨੂੰ ਦੇਸ਼ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਦਿਲਾਂ ‘ਚ ਵਸਾ ਦਿੱਤਾ। ਕਾਲਜ ਸਮੇਂ ਉਸ ਨੇ ਪ੍ਰੋ. ਸੁਨੀਲ ਸ਼ਰਮਾ ਤੇ ਮੈਡਮ ਨਿਵੇਦਿਤਾ ਤੋਂ ਸੰਗੀਤ ਦੀ ਵਿੱਦਿਆ ਪ੍ਰਾਪਤ ਕੀਤੀ। ਗਾਉਣ ਦੇ ਸ਼ੌਕ ਨਾਲ ਮਨਿੰਦਰ ਮੰਗਾ ਕਾਲਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਮੌਕੇ ਭੰਗੜੇ ਦੀ ਟੀਮ ਨਾਲ ਪੰਜਾਬੀ ਲੋਕ ਬੋਲੀਆਂ ਪਾਉਂਦਾ ਪਾਉਂਦਾ ਗੀਤ ਸੰਗੀਤ ਦੇ ਰੰਗ ਵਿੱਚ ਏਨਾ ਰੰਗਿਆ ਗਿਆ ਕਿ ਪੰਜਾਬੀ ਗਾਇਕੀ ਨੂੰ ਸਮਰਪਿਤ ਹੋ ਗਿਆ। ਇਕ ਅਟੱਲ ਸੱਚਾਈ ਹੈ।

ਕਿ ਪਰਮਾਤਮਾ ਦੀ ਮਿਹਰ ਅਤੇ ਇਨਸਾਨ ਦੀ ਮਿਹਨਤ ਸਫ਼ਲਤਾ ਦੀਆਂ ਉਚਾਈਆਂ ਤੱਕ ਪਹੁੰਚਾ ਦਿੰਦੀ ਹੈ। ਇਸ ਬਾਰੇ ਫ਼ਾਰਸੀ ਦਾ ਇਕ ਸ਼ਾਇਰ ਹੈ: ‘ਹਿੰਮਤੇ ਮਰਦਾਂ ਮਦਦੇ ਖੁਦਾ’। ਗਾਇਕੀ ਵਿੱਚ ਉਹ ਹਮੇਸ਼ਾ ਸਮਾਜ ਨੂੰ ਨਰੋਈ ਸੇਧ ਦੇਣ ਦਾ ਸੁਪਨਾ ਲੈ ਕੇ ਚੱਲਣ ਵਾਲਾ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਸੀ। ਇਸ ਦੁਖਦ ਦਰਦ ਦਾ ਪੂਰੀ ਪੰਜਾਬ ਇੰਡਸਟਰੀ ਨੂੰ ਪੂਰਾ ਨਾ ਵਾਲਾ ਘਾਟਾ ਪਿਆ ਹੈ।