ਸਰਗੁਣ ਮਹਿਤਾ ਨੇ ਵੀਡੀਓ ਬਣਾਉਣ ਲਈ ਚਾੜ੍ਹਿਆ ਵਿਅਕਤੀ ਦਾ ਕੁਟਾਪਾ
ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।
ਜਲੰਧਰ : ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਕਸਰ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਸਰਗੁਣ ਮਹਿਤਾ ਇਕ ਵਿਅਕਤੀ ਦਾ ਕੁਟਾਪਾ ਚਾੜ੍ਹਦੀ ਨਜ਼ਰ ਆ ਰਹੀ ਹੈ।
ਇਸ ਵਿਅਕਤੀ ਨੂੰ ਸਰਗੁਣ ਕਿਉਂ ਮਾਰ ਰਹੀ ਹੈ ਤੇ ਇਸ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਦੱਸਦੇ ਹਾਂ। ਦਰਅਸਲ ਇਹ ਵੀਡੀਓ ਸਰਗੁਣ ਮਹਿਤਾ ਦੀ ਫ਼ਨੀ ਵੀਡੀਓਜ਼ 'ਚੋਂ ਇਕ ਹੈ। ਸਰਗੁਣ ਨੇ ਇਹ ਵੀਡੀਓ ਟਿੱਕ-ਟਾਕ 'ਤੇ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ਦੇ ਸਰਗੁਣ ਮਹਿਤਾ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਸਰਗੁਣ ਦੀ ਇਸ ਵੀਡੀਓ 'ਤੇ ਉਸ ਦੇ ਫੈਨਜ਼ ਕਈ ਤਰ੍ਹਾਂ ਦੇ ਫਨੀ ਕੂਮੈਂਟ ਵੀ ਕਰ ਰਹੇ ਹਨ।
ਫੈਨਜ਼ ਦੇ ਨਾਲ ਸਰਗੁਣ ਦੇ ਪਤੀ ਰਵੀ ਦੂਬੇ ਨੇ ਵੀ ਇਸ ਵੀਡੀਓ 'ਤੇ ਕੂਮੈਟ ਕੀਤਾ ਹੈ। 'Khud record kiya Maine...hazaar baar dekh Chuka hun ...cant get enough of this' ਦੱਸਣਯੋਗ ਹੈ ਕਿ ਸਰਗੁਣ ਮਹਿਤਾ ਹਿੰਦੀ ਟੀ.ਵੀ ਸੀਰੀਅਲ ਦਾ ਹਿੱਸਾ ਬਣਨ ਤੋਂ ਬਾਅਦ ਪੰਜਾਬੀ ਫਿਲਮ 'ਅੰਗਰੇਜ਼' ਰਾਹੀ ਪਾਲੀਵੁੱਡ ਦਾ ਹਿੱਸਾ ਬਣੀ ਸੀ ਹੁਣ ਤੱਕ ਸਰਗੁਣ ਪੰਜਾਬੀ ਸਿਨੇਮਾ 'ਚ 'ਲਵ ਪੰਜਾਬ' 'ਜਿੰਦੂਆ' 'ਕਿਸਮਤ' 'ਕਾਲਾ ਸ਼ਾਹ ਕਾਲਾ' ਤੇ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਵਰਗੀਆਂ ਹਿੱਟ ਫਿਲਮਾਂ ਦੇ ਚੁੱਕੀ ਹੈ।