ਇੰਜੀਨੀਅਰ ਤੋਂ ਰੈਪਰ ਬਣੇ 'ਬਾਦਸ਼ਾਹ ਦਾ ਅੱਜ ਹੈ ਜਨਮਦਿਨ

ਏਜੰਸੀ

ਮਨੋਰੰਜਨ, ਪਾਲੀਵੁੱਡ

ਜਾਣੋ ਉਹਨਾਂ ਦੀ ਜ਼ਿੰਦਗੀ ਦੀਆਂ ਖ਼ਾਸ ਗੱਲਾਂ  

Badshah the musician who was an engineer once

ਮੁੰਬਈ: ਮਸ਼ਹੂਰ ਰੈਪਰ ਬਾਦਸ਼ਾਹ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਗਾਇਕ ਤੇ ਰੈਪਰ ਬਾਦਸ਼ਾਹ ਦਾ ਜਨਮ 19 ਨਵੰਬਰ 1985 ਨੂੰ ਨਵੀਂ ਦਿੱਲੀ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ। ਬਾਦਸ਼ਾਹ ਦੀ ਪਰਿਵਾਰਕ ਸੰਸਕ੍ਰਿਤੀ ਅਤੇ ਬੋਲ-ਚਾਲ 'ਚ ਹਰਿਆਣਵੀ ਟੱਚ ਹੈ। ਤੁਹਾਨੂੰ ਇਹ ਜਾਣ ਹੈਰਾਨੀ ਹੋਵੇਗੀ ਕਿ ਉਨ੍ਹਾਂ ਦਾ ਅਸਲ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ।

ਬਾਦਸ਼ਾਹ ਦੀ ਮੰਨੀਏ ਤਾਂ ਉਸ ਨੂੰ ਬੱਚੇ ਪਸੰਦ ਨਹੀਂ ਸਨ ਪਰ ਜਦੋਂ ਤੋਂ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਹੈ ਉਦੋਂ ਤੋਂ ਉਹ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਹੈ ।ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਦੀ ਯੋ ਯੋ ਹਨੀ ਸਿੰਘ ਨਾਲ ਵਧੀਆ ਯਾਰੀ ਸੀ ਤੇ ਉਹ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ ‘ਚ ਗਾਉਂਦਾ ਹੁੰਦਾ ਸੀ।

ਦੱਸ ਦਈਏ ਕਿ ਉਂਝ ਤਾਂ ਬਾਦਸ਼ਾਹ ਕੋਲ ਧਨ ਦੌਲਤ ਦੀ ਘਾਟ ਨਹੀਂ ਹੈ। ਉਹ ਸਟੇਜ ਸ਼ੋਅ ਤੋਂ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਹਨ। ਇਹ ਜਾਣ ਹੈਰਾਨੀ ਹੋਵੇਗੀ ਕਿ ਉਹ ਇਕ ਗੀਤ ਦੀ ਫੀਸ ਕਰੀਬ 1 ਕਰੋੜ ਰੁਪਏ ਲੈਂਦੇ ਹਨ। ਉਨ੍ਹਾਂ ਦੀ ਕੁੱਲ ਸੰਪਤੀ ਕਰੀਬ 10 ਮਿਲੀਅਨ ਡਾਲਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।