FIFA World Cup Final: ਪੰਜਾਬੀ ਸਿਤਾਰੇ ਵੀ ਫੁੱਟਬਾਲ ਦੇ ਦੀਵਾਨੇ, ਇੰਝ ਮਨਾਇਆ ਅਰਜਨਟੀਨਾ ਦੀ ਜਿੱਤ ਦਾ ਜਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕਈ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਅਰਜਨਟੀਨਾ ਦੀ ਜਿੱਤ ਦਾ ਜਸ਼ਨ ਮਨਾਇਆ ਅਤੇ ਲਿਓਨਲ ਮੈਸੀ ਨੂੰ ਵਧਾਈ ਦਿੱਤੀ।

Punjabi stars celebrated the victory of Argentina

ਚੰਡੀਗੜ੍ਹ: ਲਿਓਨਲ ਮੇਸੀ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਸਾਕਾਰ ਹੋ ਗਿਆ ਹੈ। ਅਰਜਨਟੀਨਾ ਨੇ ਐਤਵਾਰ ਨੂੰ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ 'ਚ 4-2 ਨਾਲ ਹਰਾਇਆ। ਨਿਰਧਾਰਤ 90 ਮਿੰਟ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ 'ਤੇ ਸਨ। ਵਾਧੂ ਸਮੇਂ ਤੋਂ ਬਾਅਦ ਮੈਚ 3-3 ਨਾਲ ਬਰਾਬਰ ਰਿਹਾ।

ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਰਾਹੀਂ ਫੈਸਲਾ ਲਿਆ ਗਿਆ। ਮੇਸੀ ਨੇ ਫਾਈਨਲ ਵਿਚ ਦੋ ਗੋਲ ਕੀਤੇ। ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਨੂੰ ਲੈ ਕੇ ਹਰ ਕੋਈ ਉਤਸੁਕ ਸੀ। ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਵੀ ਇਸ ਮੁਕਾਬਲੇ ਦਾ ਆਨੰਦ ਮਾਣਿਆ। ਕਈ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਅਰਜਨਟੀਨਾ ਦੀ ਜਿੱਤ ਦਾ ਜਸ਼ਨ ਮਨਾਇਆ ਅਤੇ ਲਿਓਨਲ ਮੈਸੀ ਨੂੰ ਵਧਾਈ ਦਿੱਤੀ।

Lionel Messi

ਪੰਜਾਬੀ ਗਾਇਕ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ, ਗਾਇਕ ਗੁਰਦਾਸ ਮਾਨ, ਗੁਰੂ ਰੰਧਾਵਾ, ਹਿਮਾਂਸ਼ੀ ਖੁਰਾਣਾ, ਰਣਜੀਤ ਬਾਵਾ, ਪ੍ਰਭ ਗਿੱਲ ਸਮੇਤ ਹੋਰ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਸ਼ੇਅਰ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਲਿਓਨਲ ਮੇਸੀ 36 ਸਾਲਾਂ ਬਾਅਦ ਫੁੱਟਬਾਲ ਦੇ ਵਿਸ਼ਵ ਚੈਂਪੀਅਨ ਅਰਜਨਟੀਨਾ ਦੀ ਜਿੱਤ ਦਾ ਸੁਪਰ ਹੀਰੋ ਹੈ।

ਅਰਜਨਟੀਨਾ ਨੇ 36 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ 1986 'ਚ ਖਿਤਾਬ ਦੀ ਸਫਲਤਾ ਮਿਲੀ ਸੀ। ਅਰਜਨਟੀਨਾ ਦਾ ਇਹ ਤੀਜਾ ਖਿਤਾਬ ਹੈ। ਟੀਮ 1978 ਵਿਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ ਸੀ। ਇਸ ਦੇ ਨਾਲ ਹੀ ਫਰਾਂਸ ਦਾ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਟੀਮ 2018 ਵਿਚ ਚੈਂਪੀਅਨ ਬਣੀ ਸੀ।

ਗੁਰਦਾਸ ਮਾਨ ਨੇ ਸਾਂਝੀ ਕੀਤੀ ਪੋਸਟ

ਪੰਜਾਬੀ ਗਾਇਕ ਗੁਰਦਾਸ ਮਾਨ ਨੇ ਫੋਟੋ ਸਾਂਝੀ ਕਰਦਿਆਂ ਲਿਖਿਆ, ‘ਹੁਣ ਰੋਟੀ ਉਤਰੂ! ਜਿਉਂਦਾ ਰਹਿ ਮੈਸੀ’

Post

ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਤਸਵੀਰ

Post

ਰਣਜੀਤ ਬਾਵਾ ਨੇ ਸਾਂਝੀ ਕੀਤੀ ਮੈਸੀ ਦੀ ਤਸਵੀਰ

ਫਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਸਾਂਝੀ ਕੀਤੀ ਪੋਸਟ

ਹਿਮਾਂਸ਼ੀ ਖੁਰਾਣਾ ਨੇ ਸਾਂਝੀ ਕੀਤੀ ਪੋਸਟ

ਸਰਗੁਣ ਮਹਿਤਾ ਨੇ ਵੀ ਮਨਾਇਆ ਜਸ਼ਨ