ਬੱਬੂ ਮਾਨ ‘ਬਣਜਾਰਾ' ਫ਼ਿਲਮ ਨਾਲ ਕਰਨਗੇ ਪਾਲੀਵੁਡ ‘ਚ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬੱਬੂ ਮਾਨ ਜਿਸ ਨੂੰ ਦੁਨੀਆਂ 'ਚ ਵੱਖਰੀ ਪਹਿਚਾਣ ਮਿਲੀ ਹੋਈ ਹੈ। ਬੱਬੂ ਮਾਨ ਦਾ ਮੰਨਣਾ ਹੈ ਕਿ ਗਾਇਕ ਬੁੱਢਾ ਹੋ ਸਕਦਾ ਹੈ ਪਰ ਉਸ ਦੇ ਗਾਣੇ ਹਮੇਸ਼ਾ ਜਵਾਨ ਰਹਿੰਦੇ ਹਨ। ...

Movie

ਚੰਡੀਗੜ੍ਹ (ਸਸਸ) :-ਬੱਬੂ ਮਾਨ ਜਿਸ ਨੂੰ ਦੁਨੀਆਂ 'ਚ ਵੱਖਰੀ ਪਹਿਚਾਣ ਮਿਲੀ ਹੋਈ ਹੈ। ਬੱਬੂ ਮਾਨ ਦਾ ਮੰਨਣਾ ਹੈ ਕਿ ਗਾਇਕ ਬੁੱਢਾ ਹੋ ਸਕਦਾ ਹੈ ਪਰ ਉਸ ਦੇ ਗਾਣੇ ਹਮੇਸ਼ਾ ਜਵਾਨ ਰਹਿੰਦੇ ਹਨ। ਬੱਬੂ ਮਾਨ  ਦਾ ਜਨਮ 1975 ਵਿਚ ਪੰਜਾਬ ਦੇ ਫਤਿਹਗੜ੍ਹ ਵਿਚ ਹੋਇਆ ਸੀ। ਬੱਬੂ ਮਾਨ ਦਾ ਅਸਲੀ ਨਾਮ ਤੇਜਿੰਦਰ ਸਿੰਘ ਮਾਨ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕ ਬਨਣ ਦਾ ਸ਼ੌਕ ਸੀ। ਉਨ੍ਹਾਂ ਨੇ ਆਪਣੀ ਪਹਿਲੀ ਲਾਈਵ ਪਰਫੋਰਮੈਂਸ ਸਿਰਫ਼ 7 ਸਾਲ ਦੀ ਉਮਰ ਵਿਚ ਕੀਤੀ।

ਇਸ ਦੇ ਲਈ ਉਨ੍ਹਾਂ ਨੇ ਕੜੀ ਮਿਹਨਤ ਵੀ ਕੀਤੀ। ਉਨ੍ਹਾਂ ਦੀ ਮਿਹਨਤ ਉੱਤੇ ਮੁਹਰ ਸਾਲ 1999 ਵਿਚ ਲੱਗੀ। ਲੰਬੇ ਸੰਘਰਸ਼ ਤੋਂ ਬਾਅਦ ਮਾਨ ਦੀ ਪਹਿਲੀ ਐਲਬਮ 'ਤੂੰ ਮੇਰੀ ਮਿਸ ਇੰਡੀਆ' ਰਿਲੀਜ਼ ਹੋਈ। ਇਸ ਐਲਬਮ ਤੋਂ ਬਾਅਦ ਮਾਨ ਨੂੰ ਉਹ ਮੁਕਾਮ ਹਾਸਲ ਹੋਇਆ ਜਿਸ ਦੀ ਹਰ ਗਾਇਕ ਨੂੰ ਇੱਛਾ ਹੁੰਦੀ ਹੈ। ਬੱਬੂ ਮਾਨ ਆਪਣੇ ਦੇਸੀ ਅੰਦਾਜ਼ ਲਈ ਇੰਡਸਟਰੀ ‘ਚ ਬਹੁਤ ਹੀ ਮਸ਼ਹੂਰ ਹਨ ਅਤੇ ਇਸੇ ਵਜ੍ਹਾ ਕਰਕੇ ਉਹ ਜਾਣੇ ਜਾਂਦੇ ਹਨ।

‘ਪਿੰਡ ਪਹਿਰਾ ਲੱਗਦਾ’ ਤੋਂ ਲੋਕਪ੍ਰਿਯਤਾ ਹਾਸਲ ਕਰਨ ਵਾਲੇ ਬੱਬੂ ਮਾਨ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ‘ਚ ਬਹੁਤ ਹੀ ਖਾਸ ਜਗ੍ਹਾ ਬਣਾਈ ਹੈ। ਬੱਬੂ ਮਾਨ ਅਜਿਹੇ ਗਾਇਕ ਹਨ ਜਿਨ੍ਹਾਂ ਦੇ ਸੋਚਣ ਦਾ ਅੰਦਾਜ਼ ਬਿਲਕੁਲ ਹੀ ਵੱਖਰਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗਾਇਕ, ਅਦਾਕਾਰ, ਲੇਖਕ ਅਤੇ ਸੰਗੀਤਕਾਰ ਬੱਬੂ ਮਾਨ ਫਿਲਮ ‘ਬਾਜ’ ਤੋਂ ਬਾਅਦ ਚਾਰ ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਵਾਪਸੀ ਕਰਨ ਵਾਲੇ ਹਨ। ਉਹਨਾਂ ਦੀ ਫਿਲਮ ‘ਬਣਜਾਰਾ’ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ‘ਚ ਉਹ ਤਿੰਨ ਵੱਖ ਵੱਖ ਕਿਰਦਾਰਾਂ ‘ਚ ਨਜ਼ਰ ਆਉਣ ਵਾਲੇ ਹਨ। ‘ਓਹਰੀ ਪ੍ਰੋਡਕਸ਼ਨ’ ਦੀ ਪੇਸ਼ਕਸ਼ ਅਤੇ ਨਿਰਮਾਤਾ ਰਾਣਾ ਅਹਲੂਵਾਲੀਆ, ਬਾਬੂ ਸਿੰਘ ਮਾਨ ਅਤੇ ਹਰਜੀਤ ਮੰਦਰ ਦੀ ਇਸ ਫ਼ਿਲਮ ਨੂੰ ਨਿਰਦੇਸ਼ਕ ਮੁਸਤਾਖ ਪਾਸ਼ ਨੇ ਕੀਤਾ ਹੈ। ਇਹ ਫ਼ਿਲਮ ਲੇਖਕ ਧੀਰਜ ਰਤਨ ਦੁਆਰਾ ਲਿਖੀ ਗਈ ਹੈ ਅਤੇ ਸੁਰਮੀਤ ਮਾਵੀ ਦੇ ਲਿਖੇ ਡਾਇਲਾਗਾਂ ਵਾਲੀ ਇਸ ਫ਼ਿਲਮ ਵਿਚ ਬੱਬੂ ਮਾਨ ਦੇ ਨਾਲ ਰਾਣਾ ਰਣਬੀਰ, ਰਾਣਾ ਅਹਲੂਵਾਲੀਆ, ਸ਼ਰਧਾ ਆਰੀਆ, ਸਾਰਾ ਖੱਤਰੀ ਅਤੇ ਜੀਆ ਮੁਸਤਫ਼ਾ ਨੇ ਅਹਿਮ ਭੂਮਿਕਾ ਨਿਭਾਈ ਹੈ।

ਕੈਨੇਡਾ, ਪੰਜਾਬ ਅਤੇ ਰਾਜਸਥਾਨ ‘ਚ ਫ਼ਿਲਮਾਈ ਗਈ ਇਹ ਫ਼ਿਲਮ ਤਿੰਨ ਪੀੜੀਆਂ ਦੀ ਕਹਾਣੀ ਹੈ। ਜਿਸ ‘ਚ ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਤੋਂ ਬਾਅਦ ਅਤੇ ਅਜੌਕੇ ਦੌਰ ਨੂੰ ਦਿਖਾਇਆ ਜਾਵੇਗਾ। ਇਸ ਫਿਲਮ ‘ਚ ਉਹਨਾਂ ਦਾ ਕਿਰਦਾਰ ਬਹੁਤ ਹੀ ਵੱਖਰਾ ਹੋਵੇਗਾ। ਬੱਬੂ ਮਾਨ ਇਸ ਫਿਲਮ ‘ਚ ਤਿੰਨ – ਤਿੰਨ ਕਿਰਦਾਰ ਨਿਭਾਉਣਗੇ। ਬੱਬੂ ਮਾਨ ਇਸ ‘ਚ ਪਹਿਲਾਂ ਦਾਦਾ ਫਿਰ ਪੁੱਤਰ ਅਤੇ ਪੋਤੇ ਦੀ ਭੂਮਿਕਾ ਨਿਭਾਉਣਗੇ।

ਕਿਸੇ ਫ਼ਿਲਮ ‘ਚ ਇਸ ਤਰ੍ਹਾਂ ਤੀਹਰੀ ਭੂਮਿਕਾ ਨਿਭਾਉਣ ਵਾਲੇ ਬੱਬੂ ਮਾਨ ਪਹਿਲੇ ਪੰਜਾਬੀ ਅਦਾਕਾਰ ਹਨ। ਇਹ ਫ਼ਿਲਮ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਤੋਂ ਸ਼ੁਰੂ ਹੁੰਦੀ ਹੈ ਅਤੇ ਅਜੌਕੇ ਦੌਰ ‘ਤੇ ਸਮਾਪਤ। ਦਰਅਸਲ ਇਹ ਫ਼ਿਲਮ ਇਕ ਟਰੱਕ ਡਰਾਈਵਰ ਦੀ ਯਾਤਰਾ ਦੀ ਕਹਾਣੀ ਹੈ। ਟਰੱਕ ਡਰਾਈਵਰ ਆਪਣੀ ਜ਼ਿੰਦਗੀ ‘ਚ ਸਭ ਤੋਂ ਵੱਧ ਘੁੰਮਦੇ ਹਨ। ਉਹਨਾਂ ਦਾ ਆਮ ਲੋਕਾਂ ਨਾਲੋਂ ਜ਼ਿੰਦਗੀ ਦਾ ਤਜ਼ਰਬਾ ਵੀ ਬਹੁਤ ਜ਼ਿਆਦਾ ਹੁੰਦਾ ਹੈ।