'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹੁਸਤਿੰਦਰ ਨੇ 2014 'ਚ ਸੋਲੋ ਗੀਤ "ਫੇਕ ਫੀਲਿੰਗਸ" ਨਾਲ ਆਪਣੇ ਗਾਇਕੀ ਕਰੀਅਰ ਦੀ ਕੀਤੀ ਸੀ ਸ਼ੁਰੂਆਤ

Hustinder

 

ਚੰਡੀਗੜ੍ਹ: ਚੋਟੀ ਦੇ ਕਲਾਕਾਰਾਂ ਨੂੰ ਜਨਮ ਦੇਣ ਵਾਲੇ ਪਿੰਡ ਭਦੌੜ ਤੋਂ ਉਠਿਆ ਗੱਭਰੂ ਹੁਸਤਿੰਦਰ ਜਿਸਨੇ ਆਪਣੇ ਪਿੰਡ ਦੀਆਂ ਗਲੀਆਂ ਤੋਂ ਉੱਠ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਮਕਬੂਲੀਅਤ ਕਾਇਮ ਕੀਤੀ। ਪਿੰਡ ਭਦੌੜ ਦੀ ਧਰਤੀ ਨੇ ਉੱਘੇ ਲੇਖਕ ਦੇਵਿੰਦਰ ਸਤਿਆਰਥੀ, ਜੀ ਖਾਨ ਅਤੇ ਅਰਜਨ ਢਿੱਲੋਂ ਵਰਗੇ ਕਲਾਕਾਰਾਂ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ: ਜਾਣੋ we roll in ਵਰਗੇ ਹਿੱਟ ਗੀਤਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਰਹੇ ਟ੍ਰੈਂਡਸੈੱਟਰ ਸ਼ੁੱਭ ਬਾਰੇ? 

ਪੰਜਾਬੀ ਸੰਗੀਤ ਨਾਲ ਜੁੜੇ ਗਾਇਕ ਹੁਸਤਿੰਦਰ ਦਾ ਜਨਮ 26 ਜੂਨ 1991 ਨੂੰ ਸਰਦਾਰ ਪਰਮਜੀਤ ਸਿੰਘ ਦੇ ਘਰ ਪਿੰਡ ਭਦੌੜ, ਬਰਨਾਲਾ, ਪੰਜਾਬ ਵਿਚ ਹੋਇਆ। ਅਗਸਤ 2014 'ਚ ਉਸਨੇ ਸੋਲੋ ਗੀਤ "ਫੇਕ ਫੀਲਿੰਗਸ" ਨਾਲ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ। ਹੁਸਤਿੰਦਰ ਨੇ ਬੀ.ਟੈਕ. ਮਕੈਨੀਕਲ ਇੰਜੀ. ਆਰੀਆਭੱਟ ਕਾਲਜ ਆਫ਼ ਇੰਜੀ., ਬਰਨਾਲਾ ਤੋਂ ਪਾਸ ਕੀਤੀ। ਉਸ ਦੇ ਪਿਤਾ ਵੀ ਇਕ ਲੇਖਕ ਸਨ। ਉਸ ਨੇ ਆਪਣੇ ਪਿਤਾ ਤੋਂ ਲਿਖਣ ਦੇ ਹੁਨਰ ਸਿੱਖੇ। ਹੁਸਤਿੰਦਰ ਨੂੰ ਸਿੱਖਣ ਦਾ ਸ਼ੌਂਕ ਬਚਪਨ ਤੋਂ ਸੀ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਚੰਗੇ-ਮਾੜੇ ਦੀ ਪਰਖ ਹੈ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਉਹ ਬੇਸੁਰਾ ਗਾਵੇ। ਹੁਸਤਿੰਦਰ ਦੀ ਕਹਾਣੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਉਨ੍ਹਾਂ ਨੇ ਮੁਕਾਮ ਹਾਸਲ ਕੀਤਾ, ਉਸਦੇ ਪਿੱਛੇ 6-7 ਸਾਲਾਂ ਦੀ ਮਿਹਨਤ ਬੋਲਦੀ ਹੈ।

ਇਹ ਵੀ ਪੜ੍ਹੋ: Carry On Jatta 3 ਦੀ ਪਰਦੇ ’ਤੇ ਹੋਵੇਗੀ ਧਮਾਕੇਦਾਰ ਐਂਟਰੀ! ਤੋੜ ਸਕਦੀ ਹੈ 100 ਕਰੋੜ ਤੋਂ ਵੱਧ ਦਾ ਰਿਕਾਰਡ, ਜਾਣੋ ਕੀ ਹੈ ਇਸ ਫ਼ਿਲਮ ’ਚ ਖ਼ਾਸ 

 ਹੁਸਤਿੰਦਰ ਦੀ ਕਹਾਣੀ:
ਹੁਸਤਿੰਦਰ ਇੱਕ ਖ਼ੁਸ਼ਕਿਸਮਤ ਪਲ ਨੂੰ ਯਾਦ ਕਰਦਿਆ ਜ਼ਿਕਰ ਕਰਦੇ ਹਨ ਕਿ ਉਹ 2019 ਵਿੱਚ ਇੱਕ ਦੋਸਤ ਦੇ ਵਿਆਹ ਵਿੱਚ ਗਿਆ ਸੀ,ਜਿੱਥੇ ਦੇਬੀ ਮਖਸੂਸਪੁਰੀ ਦਾ ਲਾਈਵ ਪ੍ਰੋਗਰਾਮ ਸੀ। ਹੁਸਿੰਦਰ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਦੇ ਕਹਿਣ ਤੇ ਆਪਣਾ ਪਹਿਲਾ ਰਿਕਾਰਡ ਕੀਤਾ ਗੀਤ 'ਫੇਕ ਫੀਲਿੰਗ' ਗਾਇਆ। ਫਿਰ ਉਹ ਸਟੇਜ ਤੋਂ ਹੇਠਾਂ ਆ ਗਏ। ਦੇਬੀ ਨੂੰ ਹੁਸਤਿੰਦਰ ਦਾ ਗਾਣਾ ਬਹੁਤ ਪਸੰਦ ਆਇਆ। ਹਸਤਿੰਦਰ ਨੇ ਦੇਬੀ ਮਖਸੂਰਪੁਰੀਆ ਨਾਲ ਮੈਰਿਜ ਪੈਲੇਸ ਦੀ ਸਟੇਜ 'ਤੇ ਰਾਜ ਬਰਾੜ ਦਾ ਗੀਤ "ਆਜਾ ਤੇਰੇ ਨਖ਼ਰੇ ਦਾ ਮੁੱਲ ਤਾਰੀਏ" ਗਾਇਆ।

ਨਾਲ ਹੀ, ਉਸ ਦੇ ਦੋਸਤ ਨੇ ਉਸ ਪਲ ਦੀ ਇੱਕ ਵੀਡੀਓ ਕਲਿੱਪ ਬਣਾਈ। ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕਲਿੱਪ ਕਰਕੇ ਮਿਊਜ਼ਿਕ ਕੰਪਨੀ ਰਿਕਾਰਡਸ ਨੇ ਹੁਸਤਿੰਦਰ ਤੱਕ ਪਹੁੰਚ ਕੀਤੀ। ਉਹਨਾਂ ਨੇ 2019 ਵਿੱਚ ਅਰਜਨ ਢਿੱਲੋਂ ਦੇ ਲਿਖੇ ਗੀਤ 'ਪਿੰਡ ਪੁੱਛਦੀ' ਦੇ ਰਿਲੀਜ਼ ਹੋਣ ਨਾਲ ਕਾਫੀ ਪਛਾਣ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਹੁਸਤਿੰਦਰ ਨੇ ਅਜਿਹੀ ਰਫ਼ਤਾਰ ਫੜੀ ਕਿ ਉਹ ਸਿੱਧਾ ਅਰਸ਼ਾਂ ਉੱਤੇ ਉਡਾਰੀ ਲਾਉਣ ਲੱਗ ਪਏ।

ਇਹ ਵੀ ਪੜ੍ਹੋ: ਪਰਦੇ 'ਤੇ ਆਉਣ ਲਈ ਤਰਸੀ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ, ਮੇਕਰਸ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ਼ 

ਵਾਇਸ ਆਫ਼ ਪੰਜਾਬ ਦਾ ਸਫ਼ਰ:
ਹੁਸਤਿੰਦਰ ਨੇ 2012 ਵਿਚ ਵਾਇਸ ਆਫ਼ ਪੰਜਾਬ ਸੀਜ਼ਨ 3 ਵਿਚ ਹਿੱਸਾ ਲਿਆ ਸੀ ਜਿਸ ਦੇ ਵਿਚ ਉਹਨਾਂ ਨੂੰ ਹਾਰ ਦਾ ਸਾਹਮਣੇ ਕਰਨਾ ਪਿਆ ਸੀ, ਪਰ ਕਹਿੰਦੇ ਹਨ ਕਿ ''ਹੌਂਸਲਾ ਰੱਖ ਇਹ ਰਾਹਾਂ ਮੰਜ਼ਿਲ ਤੱਕ ਲੈ ਕੇ ਜਾਣਗੀਆਂ''  .....  ਜ਼ਿੰਦਗੀ ਨਾਲ ਜੱਦੋ- ਜਹਿਦ ਕਰਦਿਆਂ ਹੁਸਤਿੰਦਰ ਅੱਜ ਸਿਖ਼ਰਾਂ ਉੱਤੇ ਪਹੁੰਚ ਗਿਆ ਹੈ।