'ਹਿੰਦੂ ਤਿਉਹਾਰ 'ਤੇ ਕਿਉਂ ਨਹੀਂ ਦਿੰਦੇ ਵਧਾਈ', ਯੂਜ਼ਰ ਦੇ ਸਵਾਲ 'ਤੇ ਦਿਲਜੀਤ ਨੇ ਦਿੱਤਾ ਇਹ ਜਵਾਬ 

ਏਜੰਸੀ

ਮਨੋਰੰਜਨ, ਪਾਲੀਵੁੱਡ

ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ

Diljit Dosanjh

ਚੰਡੀਗੜ੍ਹ: ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਉਹਨਾਂ ਦਾ ਪਿਆਰਾ ਅੰਦਾਜ਼ ਸਾਰਿਆਂ ਨੂੰ ਖੁਸ਼ ਕਰਦਾ ਹੈ। ਅਦਾਕਾਰ ਹਮੇਸ਼ਾ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਪਰ ਇਸ ਸੋਸ਼ਲ ਮੀਡੀਆ ਦੀ ਦੁਨੀਆਂ ਵਿਚ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਹਰ ਵੱਡੇ ਸਿਤਾਰੇ ਨੂੰ ਕਿਸੇ ਨਾ ਕਿਸੇ ਸਮੇਂ ਟ੍ਰੋਲ ਕੀਤਾ ਜਾਂਦਾ ਹੈ। ਹੁਣ ਦਿਲਜੀਤ ਦੁਸਾਂਝ ਦਾ ਨੰਬਰ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਦਿਲਜੀਤ ਨੇ ਹਾਲ ਹੀ 'ਚ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ ਸੀ। ਬਹੁਤ ਸਾਰੇ ਲੋਕਾਂ ਨੇ ਉਸ ਦੇ ਟਵੀਟ 'ਤੇ ਪ੍ਰਤੀਕ੍ਰਿਆ ਦਿੱਤੀ ਅਤੇ ਉਸ ਨੂੰ ਵਧਾਈ ਵੀ ਦਿੱਤੀ।

ਪਰ ਇਕ ਯੂਜ਼ਰ ਨੇ ਦਿਲਜੀਤ ਨੂੰ ਇਸ ਪੋਸਟ ਲਈ ਟ੍ਰੋਲ ਕਰਨਾ ਠੀਕ ਸਮਝਿਆ। ਯੂਜ਼ਰ ਨੇ ਸਵਾਲ ਉਠਾਇਆ ਹੈ ਕਿ ਦਿਲਜੀਤ ਹਿੰਦੂ ਤਿਉਹਾਰਾਂ 'ਤੇ ਕਿਉਂ ਨਹੀਂ ਵਧਾਈ ਦਿੰਦੇ। ਯੂਜ਼ਰ ਨੇ ਲਿਖਿਆ- ਕਦੇ ਹਿੰਦੂ ਤਿਉਹਾਰ ਦੀ ਵੀ ਵਧਾਈ ਦੇ ਦਿਓ। ਹੁਣ ਦਿਲਜੀਤ ਨੇ ਇਸ ਯੂਜ਼ਰ ਨੂੰ ਅਜਿਹਾ ਜਵਾਬ ਦਿੱਤਾ ਕਿ ਸ਼ਾਇਦ ਇਸ ਤੋਂ ਬਾਅਦ ਉਹ ਕਦੇ ਵੀ ਕਿਸੇ ਨੂੰ ਧਰਮ ਦੇ ਨਾਮ ‘ਤੇ ਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।

ਦਿਲਜੀਤ ਨੇ ਟਵੀਟ ਕੀਤਾ- ‘ਸ਼ਰਮ ਹੀ ਕਰ ਲੈ..ਲਿਖਣ ਤੋਂ ਪਹਿਲਾਂ..ਜੀ ਤਾਂ ਨਹੀਂ ਕਰਦਾ ਤੇਰੇ ਵਰਗੇ ਨੂੰ ਜਵਾਬ ਦੇਣ ਨੂੰ...ਹਰ ਧਰਮ ਦਾ ਸਤਿਕਾਰ ਕਰਦੇ ਆਂ ਅਸੀਂ...' । ਦਿਲਜੀਤ ਦੁਸਾਂਝ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਵੀ ਦਿਲਜੀਤ ਦੀ ਗੱਲ ਦਾ ਸਮਰਥਨ ਕਰ ਰਹੇ ਹਨ ਅਤੇ ਟਰੋਲ ਯੂਜ਼ਰ ਨੂੰ ਨਿਸ਼ਾਨਾ ਬਣਾ ਰਹੇ ਹਨ। 

ਵੈਸੇ ਦਿਲਜੀਤ ਹਾਲ ਹੀ ਵਿਚ ਉਸ ਸਮੇਂ ਸੁਰਖੀਆਂ ਵਿਚ ਆਏ ਸਨ ਜਦੋਂ ਉਸ ਨੇ ਕਿਹਾ ਸੀ ਕਿ ਉਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਸੁਸ਼ਾਂਤ ਖੁਦਕੁਸ਼ੀ ਵੀ ਕਰ ਸਕਦਾ ਹੈ। ਉਨ੍ਹਾਂ ਨੇ ਉਸ ਸਮੇਂ ਸਾਰਿਆਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ। ਕਈ ਪ੍ਰਸ਼ੰਸਕਾਂ ਨੇ ਦਿਲਜੀਤ ਦੇ ਉਸ ਟਵੀਟ 'ਤੇ ਵੀ ਪ੍ਰਤੀਕਿਰਿਆ ਦਿੱਤੀ ਸੀ।

Punjab  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।