ਅਮਰੀਕਾ ਵਿਚ ਲੋਕਾਂ ਲਈ ਲਾਜ਼ਮੀ ਨਹੀਂ ਹੋਵੇਗਾ ਕੋਰੋਨਾ ਵਾਇਰਸ ਦਾ ਟੀਕਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਦੇਸ਼ ਦੁਨੀਆ ਵਿਚ ਕਹਿਰ ਸਚਾ ਰਹੇ ਕੋਰੇਨਾ ਵਾਇਰਸ ਦੇ ਟੀਕੇ ਦਾ ਇੰਤਜ਼ਾਰ ਸਾਰਿਆਂ ਨੂੰ ਬੇਸਬਰੀ ਨਾਲ ਹੈ

Covid 19

ਨਵੀਂ ਦਿੱਲੀ- ਦੇਸ਼ ਦੁਨੀਆ ਵਿਚ ਕਹਿਰ ਸਚਾ ਰਹੇ ਕੋਰੇਨਾ ਵਾਇਰਸ ਦੇ ਟੀਕੇ ਦਾ ਇੰਤਜ਼ਾਰ ਸਾਰਿਆਂ ਨੂੰ ਬੇਸਬਰੀ ਨਾਲ ਹੈ। ਵਿਗਿਆਨੀ ਇਸ ਨੂੰ ਵਿਕਸਤ ਕਰਨ ਲਈ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਸੰਯੁਕਤ ਰਾਜ ਦੇ ਇਕ ਉੱਚ ਅਧਿਕਾਰੀ ਨੇ ਉਥੇ ਕੋਰੋਨਾ ਵਾਇਰਸ ਦੇ ਟੀਕੇ ਦੀ ਵਰਤੋਂ ਬਾਰੇ ਇਕ ਬਿਆਨ ਦਿੱਤਾ ਹੈ। ਅਮਰੀਕਾ ਦੇ ਚੋਟੀ ਦੇ ਸੰਕਰਮਣ ਰੋਗ ਦੇ ਅਧਿਕਾਰੀ ਐਂਥਨੀ ਫਾਉਸੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਭਵਿੱਖ ਵਿਚ ਆਮ ਲੋਕਾਂ ਲਈ ਕੋਈ ਵੀ ਕੋਵੀਡ -19 ਟੀਕਾ ਲਾਜ਼ਮੀ ਨਹੀਂ ਕਰੇਗੀ।

ਹਾਲਾਂਕਿ ਸਥਾਨਕ ਖੇਤਰ ਅਧਿਕਾਰ ਇਸ ਨੂੰ ਕੁਝ ਸਮੂਹਾਂ ਲਈ ਲਾਜ਼ਮੀ ਬਣਾ ਸਕਦੇ ਹਨ। ਵ੍ਹਾਈਟ ਹਾਊਸ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਮੈਂਬਰ, ਫਾਉਸੀ ਨੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੁਆਰਾ ਆਯੋਜਿਤ ਇਕ ਵੀਡੀਓ ਕਾਨਫਰੰਸ ਦੌਰਾਨ ਕਿਹਾ, "ਤੁਸੀਂ ਕਿਸੇ ਨੂੰ ਵੀ ਟੀਕਾ ਲਗਾਉਣ ਲਈ ਮਜਬੂਰ ਨਹੀਂ ਕਰ ਸਕਦੇ।" ਨਾ ਹੀ ਉਸ 'ਤੇ ਦਬਾਅ ਭਣਾ ਸਕਦੇ ਹੋ।

ਅਸੀਂ ਅਜਿਹਾ ਕਦੇ ਨਹੀਂ ਕੀਤਾ। ਉਸ ਨੇ ਕਿਹਾ, 'ਤੁਸੀਂ ਸਿਹਤ ਕਰਮਚਾਰੀਆਂ ਲਈ ਇਸ ਨੂੰ ਲਾਜ਼ਮੀ ਬਣਾ ਸਕਦੇ ਹੋ। ਪਰ ਆਮ ਆਬਾਦੀ ਲਈ ਤੁਸੀਂ ਨਹੀਂ ਕਰ ਸਕਦੇ। ਉਸ ਨੇ ਸਿਹਤ ਦੇ ਰਾਸ਼ਟਰੀ ਇੰਸਟੀਚਿਊਟਸ ਦੀ ਉਦਾਹਰਣ ਦਿੱਤੀ, ਜਿੱਥੇ ਸਿਹਤ ਕਰਮਚਾਰੀ ਫਲੂ ਦੇ ਸ਼ਾੱਟ ਤੋਂ ਬਿਨ੍ਹਾਂ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕਦੇ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕੁਝ ਘੰਟੇ ਪਹਿਲਾਂ ਐਲਾਨ ਕੀਤਾ ਸੀ ਕਿ ਕੋਰੋਨਾ ਵਾਇਰਸ ਦੀ ਟੀਕੇ ਨੂੰ ਇਕ ਵਾਰ ਮਨਜ਼ੂਰੀ ਮਿਲ ਜਾਣ ‘ਤੇ ਡਾਕਟਰੀ ਛੋਟਾਂ ‘ਤੇ ਰੋਕ ਲੱਗਾਣਦੇ ਹੋਏ ਆਪਣੇ ਦੇਸ਼ ਵਿਚ ਸਾਰਿਆਂ ਲਈ ਲਾਜ਼ਮੀ ਹੋਵੇਗਾ। ਪਰ ਯੂਨਾਈਟਿਡ ਸਟੇਟ ਅਮਰੀਕੀ ਸਰਕਾਰ ਦੀ ਵਿਕੇਂਦਰੀਕਰਣ ਪ੍ਰਣਾਲੀ ਅਤੇ ਦਹਾਕਿਆਂ ਦੇ ਟੀਕਾ ਵਿਰੋਧੀ ਭਾਵਨਾਵਾਂ ਨੇ ਕਿਸੇ ਵੀ ਮਾਮਲੇ ਵਿਚ ਲਾਜ਼ਮੀ ਟੀਕਾਕਰਨ ਦੇ ਪ੍ਰੋਗਰਾਮ ਨੂੰ ਅਸੰਭਵ ਬਣਾ ਦਿੱਤਾ।

ਹਾਲਾਂਕਿ ਇਹ ਰਾਜਾਂ ਨੂੰ ਬੱਚਿਆਂ ਨੂੰ ਸਕੂਲ ਜਾਣ ਲਈ ਟੀਕੇ ਲਾਉਣ ਤੋਂ ਰੋਕਦਾ ਨਹੀਂ ਹੈ। ਹਾਲਾਂਕਿ, ਕੁਝ ਨੂੰ ਡਾਕਟਰੀ ਜਾਂ ਧਾਰਮਿਕ ਕਾਰਨਾਂ ਕਰਕੇ ਛੋਟ ਦਿੱਤੀ ਗਈ ਹੈ। ਕਿਸੇ ਵੀ ਕੀਮਤ 'ਤੇ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਛੇ ਕੰਪਨੀਆਂ ਤੋਂ ਲੱਖਾਂ-ਕਰੋੜਾਂ ਟੀਕਾ ਖੁਰਾਕਾਂ ਦੇ ਲਈ ਆਦੇਸ਼ ਦਿੱਤਾ ਹੈ। ਉਨ੍ਹਾਂ ਨੂੰ ਮੁਫਤ ਵਿਚ ਵੰਡਿਆ ਜਾਵੇਗਾ।

ਦੱਸ ਦੇਈਏ ਕਿ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 57,00,931 ਕੇਸ ਸਾਹਮਣੇ ਆ ਚੁੱਕੇ ਹਨ। ਨਾਲ ਹੀ 1.76 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।