ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਂ ਨੇ ਮੰਗੀ ਮੁਆਫੀ

ਏਜੰਸੀ

ਮਨੋਰੰਜਨ, ਪਾਲੀਵੁੱਡ

ਸਿੱਧੂ ਨੇ 'ਮਾਈ ਭਾਗੋ' ਦੇ ਨਾਂਅ ਨੂੰ ਗ਼ਲਤ ਤਰੀਕੇ ਨਾਲ ਕੀਤਾ ਸੀ ਪੇਸ਼ 

Sidhu moosewala new song controversy

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਿੱਖ ਕੌਮ ਦੀ ਸ਼ੇਰਨੀ ‘ਮਾਈ ਭਾਗੋ’ ਦੇ ਨਾਮ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਿਆ ਹੈ। ਜਿਸ ਵਿਰੁਧ ਹੁਣ ਸਿੱਖ ਭਾਈਚਾਰੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਮੂਸੇਵਾਲਾ ਦਾ ਵਿਰੋਧ ਕਰਦੇ ਹੋਏ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਪਿੰਡ ਮੂਸਾ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਮੂਸੇਵਾਲਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਜਿਵੇਂ ਹੀ ਇਹ ਮਾਮਲਾ ਗਰਮਾਇਆ ਤਾਂ ਸਿੱਧੂ ਮੂਸੇਵਾਲਾ ਦੀ ਮਾਂ ਨੇ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ। ਉਧਰ ਅਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ਵਿਚ ਆਏ ਸਿੱਧੂ ਮੂਸੇਵਾਲਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਿੱਖ ਸੰਗਤ ਪਾਸੋਂ ਮੁਆਫ਼ੀ ਮੰਗ ਲਈ ਹੈ। ਦੱਸ ਦਈਏ ਕਿ ਭਾਵੇਂ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੀ ਮਾਂ ਵੱਲੋਂ ਇਸ ਗਲਤੀ ਦੀ ਮੁਆਫੀ ਮੰਗ ਲਈ ਗਈ ਹੈ ਪਰ ਸਿੱਖਾਂ ਵਿਚ ਫੈਲਿਆ ਰੋਸ ਅਜੇ ਵੀ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ।

ਹੁਣ ਇਹ ਮਾਮਲਾ ਅੱਗੇ ਜਾਂ ਕੇ ਕੀ ਮੌੜ ਲੈਂਦਾ ਹੈ ਇਸ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ‘ਅਣਬ ਮੁਟਿਆਰਾਂ’ ਫਿਲਮ ਲਈ ‘ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ’ ਗਾਣੇ ਵਿਚ ਮਾਈ ਭਾਗੋ ਦੇ ਨਾਂਅ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਕੇ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਹੁਣ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲੇ ਵਿਰੁੱਧ ਕੀ ਕਾਰਵਾਈ ਹੁੰਦੀ ਹੈ। ਜਾਂ ਫਿਰ ਉਸ ਦਾ ਮਾਮਲਾ ਵੀ ਬੇਅਦਬੀ ਦੇ ਮਾਮਲੇ ਵਾਂਗ ਠੰਡੇ ਬਸਤੇ ਪਾ ਦਿੱਤਾ ਜਾਵੇਗਾ।

ਮੂਸੇਵਾਲ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਕਿਹਾ ਕਿ ਗਾਣਾ ਲਿਖਣ ਪਿੱਛੇ ਮੇਰਾ ਮਤਲਬ ਕੁੱਝ ਹੋਰ ਸੀ ਪਰ ਗਲਤ ਤਰੀਕੇ ਨਾਲ ਗੱਲ ਜੁੜ ਗਈ। ਉਨ੍ਹਾਂ ਕਿਹਾ ਕਿ ਜੇ ਮੈਂ ਗਲਤ ਕੀਤਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮਾਫੀ ਮੰਗਦਾ ਹਾਂ। ਇੰਨਾ ਹੀ ਨਹੀਂ ਉਨ੍ਹਾਂ ਨੇ ਸਾਭ ਕਿਹਾ ਕਿ ਜੇ ਤੁਹਾਨੂੰ ਕੋਈ ਇਤਰਾਜ ਲੱਗਦਾ ਹੈ ਤਾਂ ਮੈਂ ਗਾਣੇ ਵਿੱਚੋਂ ਪੂਰਾ ਪੈਰਾ ਹੀ ਕੱਢ ਦੇਵਾਂਗਾ।

ਮੂਸੇਵਾਲਾ ਨੇ ਕਿਹਾ ਕਿ ਮੈਨੂੰ ਇਸ ਦਾ ਬਿਲਕੁਲ ਅੰਦਾਜਾ ਨਹੀਂ ਸੀ ਇਸ ਦਾ ਕੋਈ ਨੈਗਟਿਵ ਮਤਲਬ ਨਿਗਲਗੇ ਤਾਂ ਕਿਸੇ ਦੀ ਭਾਵਨਾਵਾਂ ਨੁੰ ਠੇਸ ਪਹੁੰਚੇਗੀ। ਮੇਰੇ ਨਾਲ ਇਹ ਚੀਜਾਂ ਹੁੰਦੀਆਂ ਹੀ ਰਹਿੰਦੀਆਂ ਹਨ ਜੇ ਤਹਾਨੂੰ ਕਿਸੇ ਗੱਲ਼ ਦਾ ਬੁਰਾ ਲੱਗਿਆ ਤਾਂ ਮੈਂ ਇਸਨੂੰ ਹਟਾ ਦੇਵਾਂਗਾ। ਧਾਰਮਿਕ ਮਾਮਲਿਆਂ ਵਿੱਚ ਮੇਰੀ ਮਤ ਬਹੁਤ ਥੋੜੀ ਹੈ ਮੈਂ ਮਸਲੇ ਵਿੱਚ ਕਿਸੇ ਨਾਲ ਬਹਿਸ ਨਹੀਂ ਕਰਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।