ਬਾਲੀਵੁੱਡ ਫਿਲਮ ਦੇ ਖਲਨਾਇਕ ਗੀਤ ਨੂੰ ਗਾਇਕੀ ਦੇ ਉਸਤਾਦ ‘ਬੱਬੂ ਮਾਨ’ ਅਪਣੇ ਹੀ ਢੰਗ ਨਾਲ ਗਾਇਆ...

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸੰਜੇ ਦੱਤ ਦੀ ਜਿੰਦਗੀ ਦੀ ਸਭ ਤੋਂ ਬੇਹਤਰੀਨ ਫਿਲਮ ਸੀ ਜਿਸ ਦੇ ਗੀਤ ਵੀ ਬਹੁਤ ਮਕਬੂਲ ਹੋਏ ਸਨ ਦੋਸਤੋ ਅਸੀਂ ਗੱਲ ਕਰ ਰਹੇ ਹਾਂ 90 ਦੇ ਦਹਾਕੇ ਵਿੱਚ ਆਈ ਬਾਲੀਵੁੱਡ...

Babbu Maan Live Show

ਚੰਡੀਗੜ੍ਹ : ਸੰਜੇ ਦੱਤ ਦੀ ਜਿੰਦਗੀ ਦੀ ਸਭ ਤੋਂ ਬੇਹਤਰੀਨ ਫਿਲਮ ਸੀ ਜਿਸ ਦੇ ਗੀਤ ਵੀ ਬਹੁਤ ਮਕਬੂਲ ਹੋਏ ਸਨ ਦੋਸਤੋ ਅਸੀਂ ਗੱਲ ਕਰ ਰਹੇ ਹਾਂ 90 ਦੇ ਦਹਾਕੇ ਵਿੱਚ ਆਈ ਬਾਲੀਵੁੱਡ ਫ਼ਿਲਮ ਖਲਨਾਇਕ ਸੁਪਰ ਡੁਪਰ ਹਿੱਟ ਫ਼ਿਲਮ ਸੀ। ਸੁਭਾਸ਼ ਘਈ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦਾ ਹਰ ਗਾਣਾ ਸੁਪਰ ਹਿੱਟ ਰਿਹਾ ਸੀ। ਪਰ ਫਿਲਮ ਦਾ ਟਾਈਟਲ ਟਰੈਕ ਨਾਇਕ ਨਹੀਂ ਖਲਨਾਇਕ ਹੁੰ ਮੈਂ ਬਹੁਤ ਹੀ ਹਿੱਟ ਰਿਹਾ ਸੀ।

ਸੰਜੇ ਦੱਤ ਤੇ ਫਿਲਮਾਏ ਗਏ ਇਸ ਗਾਣੇ ਨੇ 1993 ਦੇ ਗਾਣਿਆਂ ਦੇ ਰਿਕਾਰਡ ਤੋੜ ਦਿੱਤੇ ਸਨ ਪਰ ਹੁਣ ਇਸ ਗਾਣੇ ਨੂੰ ਗਾਇਕੀ ਦੇ ਉਸਤਾਦ ਬੱਬੂ ਮਾਨ ਨੇ ਆਪਣੇ ਹੀ ਅੰਦਾਜ਼ ਵਿੱਚ ਗਾਇਆ ਹੈ। ਇਸ ਗਾਣੇ ਦੀ ਤਰਜ਼ ਤਾਂ ਖਲਨਾਇਕ ਗਾਣੇ ਵਾਲੀ ਹੀ ਹੈ ਪਰ ਇਸ ਦੇ ਬੋਲ ਬੱਬੂ ਮਾਨ ਨੇ ਬਦਲ ਦਿੱਤੇ ਹਨ। ਬੱਬੂ ਇਹ ਗਾਣਾ ਇੱਕ ਆਪਣੇ ਕਿਸੇ ਸ਼ੋਅ ਵਿੱਚ ਗਾ ਰਿਹਾ ਹੈ ਤੇ ਇਹ ਵੀਡਿਓ ਖੂਬ ਵਾਇਰਲ ਹੋ ਰਹੀ ਹੈ।

ਲੋਕ ਇਸ ਵੀਡਿਓ ਨੂੰ ਖੂਬ ਪਸੰਦ ਕਰ ਰਹੇ ਹਨ ਤੇ ਆਪਣੇ ਆਪਣੇ ਕਮੈਂਟ ਦੇ ਰਹੇ ਹਨ। ਇਸ ਗਾਣੇ ਵਿੱਚ ਬੱਬੂ ਮਾਨ ਨੇ ਆਪਣੇ ਆਪ ਨੂੰ ਖਲਨਾਇਕ ਦੱਸਿਆ ਹੈ। ਖਲਨਾਇਕ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੰਜੇ ਦੱਤ, ਜੈਕੀ ਸ਼ਰਾਫ, ਮਾਧੂਰੀ ਸਮੇਤ ਬਾਲੀਵੁੱਡ ਦੇ ਵੱਡੇ ਅਦਾਕਾਰ ਸਨ। ਬਾਕਸ ਆਫਿਸ ਤੇ ਇਸ ਫ਼ਿਲਮ ਨੇ ਸਭ ਰਿਕਾਰਡ ਤੋੜ ਦਿੱਤੇ ਸਨ ।