ਇਸ ਸਾਲ ਦੀ ਸਭ ਤੋਂ ਮਹਿੰਗੀ ਪੰਜਾਬੀ ਫ਼ਿਲਮ ਹੋਵੇਗੀ ‘ਇਕ ਸੰਧੂ ਹੁੰਦਾ ਸੀ’: ਗਿੱਪੀ ਗਰੇਵਾਲ     

ਏਜੰਸੀ

ਮਨੋਰੰਜਨ, ਪਾਲੀਵੁੱਡ

ਦੂਜਾ ਕਾਰਣ ਇਹ ਸੀ ਕਿ ਫਿਲਮ ’ਚ ਮੈਨੂੰ ਕਿਰਦਾਰ...

Punjabi Movie Ik Sandhu Hunda Si

ਜਲੰਧਰ: ਪੰਜਾਬੀ ਫਿਲਮ ‘ਇਕ ਸੰਧੂ ਹੁੰਦਾ ਸੀ’ ਇਸ ਸ਼ੁੱਕਰਵਾਰ ਯਾਨੀ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਕਸ਼ਨ ਅਤੇ ਰੋਮਾਂਸ ਨਾਲ ਭਰਪੂਰ ਇਸ ਫਿਲਮ ’ਚ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨਾਲ ਰੌਸ਼ਨ ਪ੍ਰਿੰਸ, ਪਵਨ ਮਲਹੋਤਰਾ, ਵਿਕਰਮਜੀਤ ਵਿਰਕ, ਬੱਬਲ ਰਾਏ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਢਿੱਲੋਂ ਤੇ ਅਨਮੋਲ ਕਵਾਤਰਾ ਨਾਲ ਕਈ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।

ਫਿਲਮ ਰਾਕੇਸ਼ ਮਹਿਤਾ ਵਲੋਂ ਡਾਇਰੈਕਟ ਕੀਤੀ ਗਈ ਹੈ, ਜਿਸ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤੀ ਗਈ ਹੈ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੇ ਹਨ। ਫਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਨੇ ਇਕ ਇੰਟਰਵਿਊ ਦੌਰਾਨ ਅਪਣੇ ਵਿਚਾਰ ਸਾਂਝੇ ਕੀਤੇ। ਫਿਲਮ ਕਾਫੀ ਸਮੇਂ ਤੋਂ ਪਈ ਸੀ ਪਰ ਹੁਣ ਉਹਨਾਂ ਨੇ ਇਸ ਨੂੰ ਬਣਾਉਣਾ ਠੀਕ ਸਮਝਿਆ।

ਉਹਨਾਂ ਕਿਹਾ ਕਿ ਕੋਈ ਵੀ ਚੀਜ਼ ਤੁਸੀਂ ਕਰਨੀ ਹੈ, ਉਸ ਲਈ ਇਕ ਸਹੀ ਸਮਾਂ ਹੁੰਦਾ ਹੈ। 'ਇਕ ਸੰਧੂ ਹੁੰਦਾ ਸੀ' ਕਾਫੀ ਮਹਿੰਗੀ ਫਿਲਮ ਹੈ। ਜਦੋਂ ਇਹ ਫਿਲਮ ਸਾਡੇ ਕੋਲ ਆਈ ਸੀ ਤਾਂ ਉਦੋਂ ਇੰਨਾ ਬਜਟ ਪੰਜਾਬੀ ਫਿਲਮ 'ਤੇ ਨਹੀਂ ਖਰਚਿਆ ਜਾਂਦਾ ਸੀ ਪਰ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਪ੍ਰੋਡਿਊਸਰ ਪੈਸੇ ਵੀ ਖਰਚਦੇ ਹਨ ਤੇ ਡਾਇਰੈਕਟਰ ਵੱਡੇ ਲੈਵਲ ਦੀ ਫਿਲਮ ਨੂੰ ਹੱਥ ਵੀ ਪਾਉਣ ਲੱਗ ਪਏ ਹਨ।

ਪਹਿਲਾਂ ਦੇ ਸਮੇਂ 'ਚ ਪੰਜਾਬੀ ਫਿਲਮਾਂ ਤੋਂ ਕਮਾਈ ਘੱਟ ਹੁੰਦੀ ਸੀ ਤੇ ਹੁਣ ਕਮਾਈ ਨੂੰ ਦੇਖਦਿਆਂ ਬਜਟ ਵੀ ਵੱਧ ਖਰਚੇ ਜਾ ਰਹੇ ਹਨ। ਇਹ ਫਿਲਮ ਉਸ ਸਮੇਂ ਘੱਟ ਬਜਟ 'ਚ ਨਹੀਂ ਬਣ ਸਕਦੀ ਸੀ, ਇਸ ਲਈ ਉਡੀਕ ਕਰ ਕੇ ਇਸ ਨੂੰ ਪੂਰਾ ਸਮਾਂ ਦਿੱਤਾ ਤੇ ਜਿੰਨਾ ਬਜਟ ਇਸ ਲਈ ਲੱਗਣਾ ਸੀ, ਓਨਾ ਲਾਇਆ ਵੀ ਕਿਉਂਕਿ ‘ਇਕ ਸੰਧੂ ਹੁੰਦਾ ਸੀ’ ਵੱਡੇ ਬਜਟ ਦੀ ਫਿਲਮ ਹੈ। ਇਸ ਪ੍ਰਕਾਰ ਨੇਹਾ ਸ਼ਰਮਾ ਦੀ ਇੰਟਰਵਿਊ ਸਪੋਕਸਮੈਨ ਚੈਨਲ ਵੱਲੋਂ ਕੀਤੀ ਗਈ।

ਇਸ ਵਿਚ ਉਹਨਾਂ ਕਿਹਾ ਕਿ ਉਸ ਨੂੰ ਪੰਜਾਬ ਵਿਚ ਆ ਕੇ ਬਹੁਤ ਵਧੀਆ ਲੱਗਿਆ। ਉਸ ਨੂੰ ਗਿੱਪੀ ਅਤੇ ਉਸ ਦੀ ਸਮੁੱਚੀ ਟੀਮ ਨਾਲ ਕੰਮ ਕਰ ਕੇ ਬਹੁਤ ਹੀ ਵਧੀਆ ਲੱਗਿਆ ਹੈ ਤੇ ਉਸ ਦਾ ਇਸ ਪ੍ਰਤੀ ਵੱਖਰਾ ਤਰਜ਼ਬਾ ਰਿਹਾ ਹੈ। ਉਹਨਾਂ ਅੱਗੇ ਦਸਿਆ ਕਿ ਉਹਨਾਂ ਨੂੰ ਚੰਡੀਗੜ੍ਹ ਵਿਚ ਆ ਕੇ ਇਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ ਤੇ ਉਸ ਨੇ ਪੰਜਾਬ ਦੇ ਸਾਰੇ ਭੋਜਨ ਟੇਸਟ ਕਰ ਕੇ ਦੇਖ ਲਏ ਹਨ।

ਰੋਸ਼ਨ ਪ੍ਰਿੰਸ ਨੇ ਫ਼ਿਲਮ ਬਣਾਉਣ ਲਈ ਇਸ ਲਈ ਹਾਂ ਕਰ ਦਿੱਤੀ ਕਿਉਂ ਕਿ ਸਭ ਤੋਂ ਵੱਡਾ ਕਾਰਨ ਖੁਦ ਗਿੱਪੀ ਗਰੇਵਾਲ ਹਨ। ਉਹ ਸਾਡੀ ਇੰਡਸਟਰੀ ਦੀ ਸ਼ਾਨ ਹਨ। ਜਦੋਂ ਗਿੱਪੀ ਕੋਈ ਫਿਲਮ ਕਰਦੇ ਹਨ ਤਾਂ ਦੇਖ-ਪਰਖ ਕੇ ਹੀ ਕਰਦੇ ਹਨ ਅਤੇ ਪ੍ਰਫੈਕਸ਼ਨ ਉਨ੍ਹਾਂ ਦੇ ਕੰਮ ’ਚ ਝਲਕਦੀ ਹੈ। ਮੈਂ ਇਨ੍ਹਾਂ ਦੀਆਂ ਫਿਲਮਾਂ ਦਾ ਫੈਨ ਹਾਂ ਤੇ ਜਦੋਂ ਵੀ ਮੈਨੂੰ ਇਨ੍ਹਾਂ ਦੀ ਫਿਲਮ ਆਫਰ ਹੁੰਦੀ ਹੈ ਤਾਂ ਮੈਂ ਦੂਜੀ ਵਾਰ ਨਹੀਂ ਸੋਚਦਾ।

ਦੂਜਾ ਕਾਰਣ ਇਹ ਸੀ ਕਿ ਫਿਲਮ ’ਚ ਮੈਨੂੰ ਕਿਰਦਾਰ ਵਧੀਆ ਨਿਭਾਉਣ ਲਈ ਮਿਲਿਆ ਹੈ। ਮੈਂ ਗਿੱਲ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਮੇਰੀ ਅਸਲ ਜ਼ਿੰਦਗੀ ਨਾਲ ਵੀ ਮਿਲਦਾ-ਜੁਲਦਾ ਹੈ। ‘ਕਾਲਜ ਦੀ ਜ਼ਿੰਦਗੀ ਤੇ ਪ੍ਰੇਮ ਕਹਾਣੀਆਂ ’ਤੇ ਕਈ ਫਿਲਮਾਂ ਬਣ ਚੁੱਕੀਆਂ ਹਨ ਪਰ ਉਨ੍ਹਾਂ ’ਚ ਯੂਨੀਵਰਸਿਟੀਜ਼ ਤੇ ਰਾਜਨੀਤੀ ਦੇ ਅੰਦਰਲੇ ਮੁੱਦਿਆਂ ਨੂੰ ਜ਼ਿਆਦਾ ਹਾਈਲਾਈਟ ਕਰ ਕੇ ਨਹੀਂ ਦਿਖਾਇਆ ਗਿਆ।

ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ‘ਮੇਲ ਕਰਾਦੇ ਰੱਬਾ’ ਫਿਲਮ ਤੋਂ ਕੀਤੀ ਸੀ, ਜਿਸ ਵਿਚ ਕਾਲਜ ਦੀ ਜ਼ਿੰਦਗੀ ਦਿਖਾਈ ਗਈ ਪਰ ਰਾਜਨੀਤੀ ਨਹੀਂ। ਇਸ ਫਿਲਮ ’ਚ ਰਾਜਨੀਤੀ ਵੱਡਾ ਫੈਕਟਰ ਹੈ ਤੇ ਵੋਟਾਂ ਦੌਰਾਨ ਵਿਦਿਆਰਥੀ ਕੀ-ਕੀ ਕਰਦੇ ਹਨ, ਉਹ ਸਾਰਾ ਕੁਝ ਫਿਲਮ ’ਚ ਦਿਖਾਇਆ ਗਿਆ ਹੈ।’

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।