ਧਮਰਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੇ ਹਿਮਾਂਸੀ ਤੇ ਸ਼ਹਿਨਾਜ਼ ਨੂੰ ਦਿੱਤੀ ਸਲਾਹ
ਹਿਮਾਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਵਿਚ ਸ਼ੁਰੂ ਹੋਈ ਲੜਾਈ...
ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਕਲਾਕਾਰ ਅਕਸਰ ਆਪਣੇ ਵਿਵਾਦਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ ਅਤੇ ਹੁਣ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਲੜਾਈ ਜੱਗ ਵਿਚ ਜ਼ਾਹਿਰ ਹੋ ਚੁੱਕੀ ਹੈ, ਪਰ ਇਸ ਲੜਾਈ ਵਿਚ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਧਮਕ ਦਾ ਬੇਸ ਨੇ ਇਕ ਸੂਝਵਾਨ ਸ਼ਖਸ ਦੀ ਭੂਮਿਕਾ ਨਿਭਾਈ ਹੈ। ਹਿਮਾਂਸ਼ੀ ਅਤੇ ਸ਼ਹਿਨਾਜ਼ ਦੀ ਲੜਾਈ ਨੂੰ ਦੇਖਦੇ ਹੋਏ ਖੁਦ ਵਿਵਾਦ ਦਾ ਹਿੱਸਾ ਬਣੇ ਧਰਮਪ੍ਰੀਤ ਸਿੰਘ ਨੇ ਦੋਹਾਂ ਕਲਾਕਾਰਾਂ ਨੂੰ ਇਕ ਦੂਜੇ ਨਾਲ ਮਿਲ ਕੇ ਰਹਿਣ ਦੀ ਸਲਾਹ ਦਿੱਤੀ ਹੈ।
ਮੁੱਖ ਮੰਤਰੀ ਨੇ ਸੋਸ਼ਲ ਮੀਡਿਆ 'ਤੇ ਵੀਡੀਓ ਰਾਹੀਂ ਦੋਹਾਂ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੋਨੋ ਇੰਡਸਟਰੀ ਦੇ ਵਿਚ ਚੰਗਾ ਕੰਮ ਕਰ ਰਹੀਆਂ ਹਨ ਅਤੇ ਉਹ ਆਪਣੀ ਲੜਾਈ ਵਾਲਾ ਮਸਲਾ ਸੁਲਝਾ ਲੈਣ। ਇਕ ਵਾਰ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਮੁੱਖ ਮੰਤਰੀ ਧਮਕ ਦਾ ਬੇਸ ਦਾ ਇਸ ਮਾਮਲੇ ਨੂੰ ਲੈ ਕੇ। ਦੱਸ ਦੇਈਏ ਕਿ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਧਮਕ ਦਾ ਬੇਸ ਵੀ ਪਿਛਲੇ ਕਈ ਦਿਨਾਂ ਤੋਂ ਆਪਣੇ ਕੁਝ ਗੀਤਾਂ ਕਰਕੇ ਵਿਵਾਦਾਂ ਦੇ ਘੇਰੇ ਵਿਚ ਸੀ।
ਜਿਸ ਦੇ ਚਲਦੇ ਧਮਰਪ੍ਰੀਤ ਸਿੰਘ ਕਕਾਰ ਲੁਹਾ ਦਿੱਤੇ ਗਏ ਸਨ ਅਤੇ ਬਾਅਦ ਵਿਚ ਬਹੁਤ ਸਾਰੇ ਅਦਾਕਾਰ ਤੇ ਸਿੱਖ ਜਥੇਬੰਦੀਆਂ ਧਰਮਪ੍ਰੀਤ ਦੇ ਹੱਕ ਵਿਚ ਨਿਤਰ ਪਈਆਂ ਸਨ। ਪਰ ਹੁਣ ਦੇਖਣਾ ਇਹ ਹੈ ਕਿ ਧਰਮਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਇਸ ਸਲਾਹ 'ਤੇ ਹਿਮਾਂਸ਼ੀ ਅਤੇ ਸ਼ਹਿਨਾਜ਼ ਕਿੰਨਾ ਕੁ ਅਮਲ ਕਰਦੀਆਂ ਹਨ ਅਤੇ ਇਨ੍ਹਾਂ ਵਿਚ ਚੱਲ ਰਹੀ ਇਹ ਲੜਾਈ ਕਦੋ ਖਤਮ ਹੁੰਦੀ ਹੈ।