ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਦੀ ਲੜਾਈ ਨੂੰ ਲੈ ਕੇ ਸ਼ੈਰੀ ਮਾਨ ਨੇ ਦੋਖੋ ਕੀ ਕਿਹਾ...

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਅਪਣੀ ਲੜਾਈ ਕਾਰਨ ਬਹੁਤ ਖ਼ਬਰਾਂ ਵਿਚ ਛਾਈਆਂ ਹੋਈਆਂ ਹਨ। ਇਨ੍ਹਾਂ ਵਿਚ ਸ਼ੁਰੂ ਹੋਈ ਲੜਾਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ...

Himanshi and Shehnaz

ਚੰਡੀਗੜ੍ਹ : ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਅਪਣੀ ਲੜਾਈ ਕਾਰਨ ਬਹੁਤ ਖ਼ਬਰਾਂ ਵਿਚ ਛਾਈਆਂ ਹੋਈਆਂ ਹਨ। ਇਨ੍ਹਾਂ ਵਿਚ ਸ਼ੁਰੂ ਹੋਈ ਲੜਾਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਦੋਨੇਂ ਜਣੀਆਂ ਲਾਈਵ ਹੋ ਕੇ ਇੱਕ ਦੂਜੇ ਵਿਰੁੱਧ ਆਪਣੀ-ਆਪਣੀ ਭੜਾਸ ਕੱਢਦੀਆਂ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਲੜਾਈ ਦੀਆਂ ਵੀਡੀਓਜ਼ ਜਿੱਥੇ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀਆਂ ਹਨ, ਉਥੇ ਇਨ੍ਹਾਂ ਨੂੰ ਦੇਖ ਪੰਜਾਬ ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਨੇ ਵੀ ਚੁਟਕੀ ਵਜ਼ਾਈ ਹੈ।

ਸ਼ੈਰੀ ਨੇ ਅਪਣੇ ਮਿੱਤਰ ‘ਚਿੜਾ’ ਯਾਨੀ ਕਿ ਜਸਕਰਨ ਨਾਲ ਅਪਣੀਆਂ ਸਟੋਰੀਜ਼ ਵਿਚ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਸ਼ਹਿਨਾਜ਼ ਕੌਰ ਗਿੱਲ ਅਤੇ ਹਿਮਾਂਸ਼ੀ ਦੀ ਲੜਾਈ ਨੂੰ ਲੈ ਕੇ ਮਜ਼ਾਕ ਕਰਦੇ ਨਜਰ ਆ ਰਹੇ ਹਨ। ਉੱਥੇ ਹੀ ਸ਼ੈਰੀ ਮਾਨ ਅਪਣੇ ਦੋਸਤ ਨੂੰ ਇਹ ਵੀ ਆਖਦੇ ਹਨ ਕਿ ਤੂੰ ਨੈੱਟ ਥੋੜ੍ਹਾ ਸੰਭਾਲ ਕੇ ਚਲਾਈ। ਦੋਵਾਂ ਦਾ ਮੁੱਦਾ ਕਾਫ਼ੀ ਭਖਿਆ ਹੋਇਆ ਹੈ।

ਦੋਵਾਂ ਦੀ ਲੜਾਈ ਦਾ ਇਹ ਹੈ ਕਾਰਨ :-

ਹਾਲ ਹੀ ਵਿਚ ਖੁਰਾਣਾ ਦਾ ਗੀਤ ਆਈ ਲਾਈਕ ਇੱਟ ਰਿਲੀਜ਼ ਹੋਇਆ। ਸ਼ਹਿਨਾਜ਼ ਕੋਲੋਂ ਇੱਕ ਵਿਅਕਤੀ ਨੇ ਪੁੱਛਿਆ ਕਿ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤਾਂ ਵਿਚੋਂ ਉਸ ਨੂੰ ਕਿਹੜਾ ਗੀਤ ਪਸੰਦ ਹੈ ਤੇ ਕਿਹੜਾ ਨਹੀਂ ਤਾਂ ਸ਼ਹਿਨਾਜ਼ ਨੇ ਕਿਹਾ, ਮੈਨੂੰ ਜੱਟ ਲਾਈਫ਼ ਗੀਤ ਪੰਸਦ ਹੈ ਤੇ ਜੋ ਗੀਤ ਮੈਨੂੰ ਪਸੰਦ ਨਹੀਂ ਹੈ ਉਹ ਹੈ ਆਈ ਲਾਈਕ ਇੱਟ। ਇਹ ਹੀ ਨਹੀਂ ਸ਼ਹਿਨਾਜ਼ ਨੇ ਇਸਟਗ੍ਰਾਮ ਉਤੇ ਵੀ ਜੱਟ ਬੀ ਲਾਈਕ ਨਾਂ ਦੇ ਪੇਜ਼ ਨਾਲ ਲਾਈਵ ਹੋ ਕੇ ਹਿਮਾਂਸ਼ੀ ਬਾਰੇ ਮਾੜਾ ਆਖਿਆ ਤੇ ਜੱਟ ਬੀ ਲਾਈਕ ਵਾਲੇ ਨੇ ਹਿਮਾਂਸ਼ੀ ਨੂੰ ਗਾਲ੍ਹਾਂ ਤਕ ਕੱਢ ਦਿੱਤੀਆਂ ਹਨ।

ਇਸ ਗੱਲ ਨੇ ਹਿਮਾਂਸ਼ੀ ਨੂੰ ਬੇਹੱਦ ਦੁਖੀ ਕੀਤਾ ਤੇ ਹਿਮਾਂਸ਼ੀ ਨੇ ਇਸਟਗ੍ਰਾਮ ਉਤੇ ਲਾਈਵ ਹੋ ਕੇ ਸ਼ਹਿਨਾਜ਼ ਕੌਰ ਗਿੱਲ ਦੀ ਬੇਇੱਜ਼ਤੀ ਕਰ ਦਿੱਤੀ। ਉਥੇ ਸ਼ਹਿਨਾਜ਼ ਨੇ ਵੀ ਹਿਮਾਂਸ਼ੀ ਦਾ ਲਾਈਵ ਵੀਡੀਓ ਤੋਂ ਬਾਦ ਇਸਟਾਗ੍ਰਾਮ ਉਤੇ ਲਾਈਵ ਹੋ ਕੇ ਹਿਮਾਂਸ਼ੀ ਬਾਰੇ ਕਈਂ ਖੁਲਾਸੇ ਕੀਤੇ ਤੇ ਦੁਖੀ ਹੋ ਕੇ ਭਾਵੁਕ ਵੀ ਹੋ ਗਈ ਦੋਵਾਂ ਦੀਆਂ ਇਹ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੋ ਰਹੀਆਂ ਹਨ।