ਬੀਬੀ ਜਾਗੀਰ ਕੌਰ ਨੇ ਸਿੱਧੂ ਮੂਸੇਵਾਲੇ ਨੂੰ ਪਾਈਆ ਲਾਹਨਤਾਂ

ਏਜੰਸੀ

ਮਨੋਰੰਜਨ, ਪਾਲੀਵੁੱਡ

ਸਿੱਧੂ ਮੂਸੇਵਾਲੇ ਨੂੰ ਬੀਬੀ ਜਾਗੀਰ ਕੌਰ ਨੇ ਦਿੱਤੀ ਚੇਤਾਵਨੀ

Sidhu Moose Wala and Jagir Kaur

ਕਪੂਰਥਲਾ: ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਵਾਲਾ ਸਿੱਧੂ ਮੂਸੇਵਾਲਾ ਅਕਸਰ ਹੀ ਅਪਣੇ ਕੁੱਝ ਗੀਤਾਂ ਨੂੰ ਲੈ ਕੇ ਵਿਵਾਦਾਂ ਰਹਿੰਦਾ ਹੈ ਪਰ ਸਿੱਧੂ ਮੂਸੇ ਵਾਲੇ ਦੇ ਨਵੇਂ ਗਾਣੇ ਦੇ ਵਿਵਾਦ 'ਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਵੱਲੋਂ ਵੀ ਮੂਸੇਵਾਲੇ ਨੂੰ ਲਾਹਨਤਾਂ ਪਾਈਆ ਗਈਆ ਹਨ।ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਮਾਈ ਭਾਗੋ ਇਕ ਮਹਾਨ ਯੋਧਾ ਸੀ, ਲਿਹਾਜ਼ਾ ਕਲਾਕਾਰਾਂ ਨੂੰ ਕੁੱਝ ਵੀ ਗਾਉਣ ਤੋਂ ਪਹਿਲਾਂ ਇਸ ਦੀ ਅਹਿਮੀਅਤ ਸਮਝਣ ਦੀ ਲੋੜ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਗਾਇਕ ਸਿੱਧੂ ਮੂਸੇ ਵਾਲਾ ਖਿਲਾਫ ਕਾਰਵਾਈ ਦੀ ਮੰਗ ਕਰ ਚੁੱਕੇ ਹਨ। ਉੱਥੇ ਹੀ ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਮਾਈ ਭਾਗੋ ਬਾਰੇ ਬੋਲੇ ਲਫ਼ਜ਼ ਕੋਈ ਛੋਟੀ ਮੋਟੀ ਗ਼ਲਤੀ ਨਹੀਂ। ਇਹ ਸਿੱਧੇ ਤੌਰ 'ਤੇ ਸਿੱਖ ਇਤਿਹਾਸ ਨਾਲ ਛੇੜਛਾੜ ਅਤੇ ਸਿੱਖਾਂ 'ਤੇ ਵੱਡਾ ਹਮਲਾ ਹੈ ਜੋ ਮੁਆਫ਼ੀਯੋਗ ਨਹੀਂ।

ਦੱਸ ਦੇਈਏ ਕਿ ਉੱਥੇ ਹੀ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਚੱਲ ਰਹੀਆਂ ਤਿਆਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਪਹੁੰਚੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ। ਉਹਨਾਂ ਸਿੱਧੂ ਮੂਸੇਵਾਲੇ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੁੱਝ ਵੀ ਗਾਉਣ ਜਾਂ ਲਿਖਣ ਤੋਂ ਪਹਿਲਾਂ ਸੰਬੰਧਤ ਸ਼ਖਸੀਅਤਾਂ ਦੀ ਅਹਿਮੀਅਤ ਜ਼ਰੂਰ ਸਮਝਣੀ ਚਾਹੀਦੀ ਹੈ।

ਦਸ ਦਈਏ ਕਿ ਪੰਜਾਬੀ ਗਾਇਗ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਵਿਵਾਦਾਂ ਵਿਚ ਆਇਆ ਹੋਇਆ ਹੈ। ਇਲਜ਼ਾਮ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿਚ ਭਾਈ ਭਾਗੋ ਦੇ ਪ੍ਰਤੀ ਗਲਤ ਸ਼ਬਦਾਵਲੀ ਇਸਤੇਮਾਲ ਕੀਤੀ ਹੈ। ਇਸ ਦੇ ਵਿਰੋਧ ਵਿਚ ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ ਮੋਰਚਾ ਵੀ ਖੋਲ੍ਹਿਆ ਗਿਆ ਸੀ।

ਆਉਣ ਵਾਲੀ ਪੰਜਾਬੀ ਫਿਲਮ "ਅੜ੍ਹਬ ਮੁਟਿਆਰਾਂ" ਦੇ ਗਾਣੇ ਜੱਟੀ ਜਿਉਣੇ ਮੋੜ ਵਰਗੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ ਲਿਖਿਆ ਤੇ ਗਾਇਆ ਇਹ ਗੀਤ ਆਪਣੇ ਬੋਲਾਂ ਨੂੰ ਲੈ ਕੇ ਵਿਵਾਦਾਂ ਚ ਘਿਰ ਚੁੱਕਿਆ ਹੈ। ਦਰਅਸਲ ਸਿੱਧੂ ਨੇ ਇਸ ਗੀਤ ਵਿਚ ਵਰਤੀ ਸ਼ਬਦਾਵਲੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।